one farmer died in accident: ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਡਟੇ ਹੋਏ ਹਨ।ਹੁਣ ਤੱਕ ਸਰਕਾਰ ਅਤੇ ਕਿਸਾਨ ਸੰਗਠਨਾਂ ਵਿਚਾਲੇ 10 ਗੇੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਜੋ ਬੇਸਿੱਟਾ ਰਹੀਆਂ ਹਨ।ਸ਼ੁੱਕਰਵਾਰ ਭਾਵ ਅੱਜ ਕਿਸਾਨਾਂ ਅਤੇ ਸਰਕਾਰ ਵਿਚਾਲੇ 11ਵੇਂ ਗੇੜ ਦੀ ਬੈਠਕ ਹੋਣ ਜਾ ਰਹੀ ਹੈ।ਇਸਦੇ ਦੌਰਾਨ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਉਂਦੀ ਕਿ ਪੰਜਾਬ ਦੇ ਅਬੋਹਰ ਦੇ ਪਿੰਡ ਬਿਸ਼ਨਪੁਰਾ ਦੇ ਵਸਨੀਕ ਟ੍ਰੈਕਟਰ ‘ਤੇ ਸਵਾਰ ਹੋ ਕੇ ਸ਼ੁੱਕਰਵਾਰ ਨੂੰ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਸਨ।
ਇਸ ਦੌਰਾਨ ਉਨ੍ਹਾਂ ਨਾਲ ਇੱਕ ਮੰਦਭਾਗਾ ਹਾਦਸਾ ਵਾਪਰਿਆ ਜਿਸ ‘ਚ ਮੌਕੇ ‘ਤੇ ਕਿਸਾਨ ਦੀ ਮੌਤ ਹੋ ਗਈ।ਦੱਸਣਯੋਗ ਹੈ ਕਿ ਹਿਸਾਰ ਰੋਡ ‘ਤੇ ਬੀਐੱਸਐੱਫ ਦੇ ਕੋਲ ਉਨ੍ਹਾਂ ਦੇ ਟ੍ਰੈਕਟਰ ਟਰਾਲੀ ਨੂੰ ਇੱਕ ਟਰੱਕ ਚਾਲਕ ਨੇ ਟੱਕਰ ਮਾਰ ਦਿੱਤੀ।ਇਸ ਹਾਦਸੇ ‘ਚ ਟ੍ਰੈਕਟਰ ‘ਤੇ ਸਵਾਰ 26 ਸਾਲਾ ਕਿਸਾਨ ਦੀ ਮੌਤ ਹੋ ਗਈ ਅਤੇ ਕਰੀਬ 7 ਹੋਰ ਕਿਸਾਨ ਜ਼ਖਮੀ ਹੋ ਗਏ ਹਨ।ਜ਼ਖਮੀਆਂ ਨੂੰ ਤੁਰੰਤ ਹਿਸਾਰ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
Big Breaking: ਕਿਸਾਨਾਂ ਨੇ ਠੁਕਰਾਈ ਸਰਕਾਰ ਦੀ ਪ੍ਰਪੋਜਲ, ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ