onion price india higher know your city price:ਨਰਾਤੇ ੇ ਖਤਮ ਹੋ ਚੁੱਕੇ ਹਨ ਪਰ ਪਿਆਜ਼ ਦੀਆਂ ਕੀਮਤਾਂ ਅਜੇ ਵੀ ਆਸਮਾਨ ਨੂੰ ਛੋਹ ਰਹੀਆਂ ਹਨ।ਪਿਆਜ਼ ਦੀਆਂ ਕੀਮਤਾਂ ਲਗਾਤਾਰ ਲੋਕਾਂ ਨੂੰ ਰੁਆ ਰਹੀਆਂ ਹਨ।ਦੇਸ਼ ਭਰ ‘ਚ ਵਧੀਆਂ ਪਿਆਜ਼ ਦੀਆਂ ਕੀਮਤਾਂ ਦੇ ਭਾਅ ਨਾਲ ਲੋਕਾਂ ਦੀ ਰਸੋਈ ‘ਚੋਂ ਪਿਆਜ਼ ਗਾਇਬ ਹੋ ਰਹੇ ਹਨ।ਹੁਣ ਕਰਨਾਟਕ ‘ਚ ਵੀ ਪਿਆਜ਼ ਦੇ ਭਾਅ ਵੱਧ ਗਏ ਹਨ।ਦੂਜੇ ਪਾਸੇ ਲੋਕਾਂ ਦੀ ਉਮੀਦ ਸੀ ਕਿ ਨਰਾਤੇ ਖਤਮ ਹੁੰਦਿਆਂ ਹੀ ਪਿਆਜ਼ ਦੇ ਭਾਅ ਘੱਟ ਹੋ ਜਾਣਗੇ।
ਪਰ ਜੇਕਰ ਤੱਥਾਂ ਦੀ ਮੰਨੀਏ ਤਾਂ ਅਕਸਰ ਨਰਾਤਿਆਂ ‘ਚ ਲੋਕਾਂ ਦੇ ਘਰਾਂ ‘ਚ ਪਿਆਜ਼ ਅਤੇ ਲਸਣ ਦੀ ਵਰਤੋਂ ਨਹੀਂ ਹੁੰਦੀ।ਅਜਿਹੇ ‘ਚ ਪਿਆਜ਼ ਦੇ ਭਾਅ ਹੋਰ ਵੱਧਣ ਦੇ ਆਸਾਰ ਹਨ।ਕਰਨਾਟਕ ‘ਚ ਰਿਟੇਲ ਕੀਮਤਾਂ ‘ਤੇ ਪਿਆਜ਼ ਦਾ ਭਾਅ 80-90 ਰੁ.ਕਿਲੋ ਤੱਕ ਪਹੁੰਚ ਗਿਆ ਹੈ।ਦੂਜੇ ਪਾਸੇ ਚੇਨੱਈ ‘ਚ 73 ਰੁਪਏ ਕਿਲੋ ਤੱਕ ਪਹੁੰਚ ਗਿਆ।ਭਾਰਤ ‘ਚ ਪਿਆਜ਼ 3 ਸੀਜ਼ਨ ‘ਚ ਬੀਜਿਆ ਜਾਂਦਾ ਹੈ।ਇਸ ‘ਚ ਗਰਮੀ, ਸਰਦੀ ਸ਼ਾਮਲ ਹੈ।ਸਤੰਬਰ ‘ਚ ਪਿਆਣ ਆਉਣਾ ਸ਼ੁਰੂ ਹੋ ਜਾਂਦਾ ਹੈ।ਦੱਸਣਯੋਗ ਹੈ ਕਿ ਪਿਛਲੇ ਸਾਲ ਅਤੇ ਦੱਖਣ-ਪੱਛਮ ਮਾਨਸੂਨ ‘ਚ ਭਾਰੀ ਬਾਰਿਸ਼ ਨੇ ਪਿਆਜ਼ ਦੀ ਖੇਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।ਅਜਿਹੇ ‘ਚ ਕਰਨਾਟਕ ‘ਚ ਪਿਆਜ਼ ਦੀ ਫਸਲ ਸਤੰਬਰ ‘ਚ ਬਾਜ਼ਾਰਾਂ ‘ਚ ਆ ਜਾਂਦੀ ਹੈ।ਦੂਜੇ ਪਾਸੇ ਆਂਧਰਾਪ੍ਰਦੇਸ਼, ਤੇਲੰਗਾਨਾ ਅਤੇ ਮਹਾਰਾਸ਼ਟਰ ‘ਚ ਵੀ ਬਾਰਿਸ਼ ਕਾਰਨ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ।