opium smuggling international smuggler: ਰਾਜਸਥਾਨ ਦੇ ਯੋਧਪੁਰ ‘ਚ ਅਫੀਮ ਤਸਕਰੀ ਦੇ ਅੰਤਰਾਸ਼ਟਰੀ ਖੇਡ ਦਾ ਖੁਲਾਸਾ ਹੋਇਆ ਹੈ।ਤਿੰਨ ਹਜ਼ਾਰ ਕਿਲੋਮੀਟਰ ਦੂਰ ਮਿਆਂਮਾਰ ਦੇਸ਼ ਤੋਂ ਜਿਥੇ ਅਫੀਮ ਚਾਹਪੱਤੀ ‘ਚ ਲੁਕਾ ਕੇ ਲਿਆਂਦੀ ਜਾ ਰਹੀ ਸੀ।ਹੱਤਿਆ ਦੇ ਦੋਸ਼ ‘ਚ ਫੜੇ ਗਏ ਤਸਕਰਾਂ ਨੇ ਜਦੋਂ ਇਹ ਰਾਜ ਖੋਲਿਆ ਤਾਂ, ਪੁਲਸ ਅਧਿਕਾਰੀ ਵੀ ਹੈਰਾਨ ਰਹਿ ਗਏ।ਇੰਨਾ ਹੀ ਨਹੀਂ ਦੋਸ਼ੀਆਂ ਨੇ ਅਫੀਮ ਦੀ ਤਸਕਰੀ ਦਾ ਪੂਰਾ ਰੂਟ ਵੀ ਪੁਲਸ ਨੂੰ ਦੱਸਿਆ ਹੈ।ਜੋਧਪੁਰ ਪੁਲਸ ਅਧਿਕਾਰੀ ਆਲੋਕ ਸ਼੍ਰੀਵਾਸਤਵ ਨੇ ਦੱਸਿਆ ਕਿ ਮਿਆਂਮਾਰ ਤੋਂ ਮਣੀਪੁਰ ਅਤੇ ਮਣੀਪੁਰ ਤੋਂ ਗੁਹਾਟੀ ਅਫੀਮ ਦੀ ਖੇਪ ਲਿਆਈ ਜਾਂਦੀ ਹੈ।ਉਸਤੋਂ ਬਾਅਦ ਇਸ ਨੂੰ ਚਾਹ ਦੀਆਂ ਪੱਤੀਆਂ ਦੇ ਟ੍ਰੱਕ ‘ਚ ਪਾ ਕੇ ਅੱਗੇ ਲਿਆਇਆ ਜਾਂਦਾ ਹੈ, ਜਿਸ ਤੋਂ ਅਫੀਮ ਦੀ ਖੁਸ਼ਬੂ ਨਹੀਂ ਆਈ।ਉਨ੍ਹਾਂ ਨੇ ਦੱਸਿਆ ਕਿ ਮਿਆਂਮਾਰ ਤੋਂ ਲਿਆਂਦੀ ਗਈ ਅਫੀਮ ਦੀ ਇੱਕ ਖੇਪ ਨੂੰ ਲੈ ਕੇ ਉੱਠੇ ਵਿਵਾਦ ਦੇ ਚਲਦਿਆਂ ਕੁਝ ਦਿਨ ਪਹਿਲਾਂ ਦੋ ਨੌਜਵਾਨਾਂ ਦੀ ਹੱਤਿਆ ਹੋ ਗਈ ਸੀ।ਇਸ ਹੱਤਿਆ ਦੇ ਮਾਮਲੇ ਨੇ ਤੁਲ ਫੜਿਆ, ਤਾਂ ਪੁਲਸ ਨੇ ਆਪਣੀ ਜਾਂਚ ‘ਚ ਹੋਰ ਸਖਤਾਈ ਕਰ ਦਿੱਤੀ।
ਪੁਲਸ ਨੇ 3 ਦੋਸ਼ੀਆਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ, ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਦੋ ਦੋਸ਼ੀਆਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ।ਦੋਸ਼ੀਆਂ ਤੋਂ ਕੀਤੀ ਗਈ ਪੁੱਛਗਿੱਛ ‘ਚ ਅਫੀਮ ਤਸਕਰੀ ਦੇ ਅੰਤਰਰਾਸ਼ਟਰੀ ਖੇਲ ਦਾ ਖੁਲਾਸਾ ਹੋਇਆ ਹੈ।ਪੁਲਸ ਨੇ ਦੱਸਿਆ ਕਿ ਰਾਜਸਥਾਨ ‘ਚ ਝਾਰਖੰਡ ਅਤੇ ਮੱਧ ਪ੍ਰਦੇਸ਼ ਤੋਂ ਹੀ ਅਫੀਮ ਆਉਣ ਦੇ ਖੁਲਾਸੇ ਹੋਏ ਸੀ, ਲੇਕਿਨ ਪਹਿਲੀ ਵਾਰ ਮਿਆਂਮਾਰ ਤੋਂ ਵੀ ਅਫੀਮ ਆਉਣ ਦੀ ਗੱਲ ਦਾ ਪਤਾ ਚੱਲਿਆ ਹੈ।ਜੋਧਪੁਰ ਪੁਲਸ ਨੇ ਇਸਦੀ ਜਾਣਕਾਰੀ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਵੀ ਦੇ ਦਿੱਤੀ ਹੈ।ਪੁਲਸ ਨੇ ਦੱਸਿਆ ਕਿ ਭਾਰਤ ਦੇ ਉੱਤਰੀ ਪੂਰਵੀ ਸੂਬਿਆਂ ‘ਚ ਮਿਆਂਮਾਰ ਦੀ ਸਰਹੱਦ ਲੱਗਦੀ ਹੈ ਜਿਸਦੇ ਚਲਦਿਆਂ ਸੀਮਾਵਰਤੀ ਸੂਬੇ ਮਣੀਪੁਰ ਦੇ ਆਸਪਾਸ ਤਸਕਰ ਸਰਗਰਮ ਹੈ, ਜੋ ਮਿਆਂਮਾਰ ਤੋਂ ਅਫੀਮ ਮੰਗਵਾਉਂਦੇ ਹਨ।ਜਿਥੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅਫੀਮ ਦੀ ਸਪਲਾਈ ਕੀਤੀ ਜਾਂਦੀ ਹੈ।ਪੁਲਸ ਅਧਿਕਾਰੀ ਆਲੋਕ ਸ਼੍ਰੀਵਾਸਤਵ ਨੇ ਦੱਸਿਆ ਕਿ ਮਿਆਂਮਾਰ ਦੀ ਜੋਧਪੁਰ ਤੋਂ 3 ਹਜ਼ਾਰ ਕਿਲੋਮੀ. ਤੋਂ ਜਿਆਦਾ ਦੀ ਦੂਰੀ ਹੈ।8 ਤੋਂ 10 ਦਿਨਾਂ ਤੋਂ ਵੱਖ-ਵੱਖ ਰਸਤਿਓਂ ਤੋਂ ਪੱਛਮੀ ਰਾਜਸਥਾਨ ‘ਚ ਅਫੀਮ ਪਹੁੰਚਦੀ ਸੀ।ਇਸ ਤਸਕਰੀ ਦੇ ਖੇਡ ਦਾ ਮਾਸਟਰਮਾਈਂਡ ਜੋਧਪੁਰ ਜੇਲ ‘ਚ ਬੰਦ ਮਾਂਗੀਲਾਲ ਨੋਖੜਾ ਹੈ।ਜਿਸ ਨੂੰ ਹੁਣ ਪੁਲਸ ਨੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਜੇਲ ‘ਚ ਬੰਦ ਮਾਂਗੀਲਾਲ ਨੋਖੜਾ ਅਫੀਮ ਤਸਕਰੀ ਦਾ ਮਾਸਟਰਮਾਈਂਡ ਹੈ, ਜੋ ਜੇਲ ਤੋਂ ਹੀ ਆਪਣਾ ਨੈੱਟਵਰਕ ਚਲਾ ਰਿਹਾ ਹੈ, ਜੋਧਪੁਰ ਪੁਲਸ ਨੇ ਹਾਲ ਹੀ ‘ਚ ਇਸਦੇ ਭਰਾ ਸੁਰੇਸ਼ ਨੋਖੜਾ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ।
ਇਹ ਵੀ ਦੇਖੋ:ਕਿਸਾਨਾਂ ਮੁਹਰੇ Modi ਦੀ ਬੋਲਤੀ ਹੋ ਗਈ ਬੰਦ, Amit Shah ਨੇ ਟੇਕੇ ਗੋਡੇ, ਜਾਣੋ ਆਖਿਰ ਹੋਇਆ ਕੀ ?