ਲੜਕੀਆਂ ਦੇ ਵਿਆਹ ਦੀ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦੇ ਪ੍ਰਸਤਾਵ ਨੂੰ ਕੈਬਨਿਟ ਨੇ ਹਰੀ ਝੰਡੀ ਦੇ ਦਿੱਤੀ ਹੈ। ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸੂਤਰਾਂ ਮੁਤਾਬਿਕ ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ ਹੈ।
ਸਰਕਾਰ ਔਰਤਾਂ ਦੇ ਵਿਆਹ ਦੀ ਉਮਰ ਬਦਲਣ ਲਈ ਮੌਜੂਦਾ ਕਾਨੂੰਨਾਂ ਵਿੱਚ ਸੋਧ ਕਰੇਗੀ। ਸਰਕਾਰ ਦੇ ਇਸ ਕਦਮ ‘ਤੇ ਦੇਸ਼ ਦੀਆਂ ਮਹਿਲਾ ਸੰਸਦ ਮੈਂਬਰਾਂ ਦਾ ਵੱਖਰਾ ਸਟੈਂਡ ਹੈ। ਵਿਰੋਧੀ ਪਾਰਟੀਆਂ ਦੀਆਂ ਮਹਿਲਾ ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਆਜ਼ਾਦ ਸੰਸਦ ਮੈਂਬਰ ਨਵਨੀਤ ਕੌਰ ਰਾਣਾ ਨੇ ਕੈਬਨਿਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਹੁਣ ਲੜਕੀਆਂ ਨੂੰ ਜ਼ਿਆਦਾ ਅਧਿਕਾਰ ਮਿਲਣਗੇ।
ਜਦਕਿ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਡੋਲਾ ਸੇਨ ਨੇ ਕਿਹਾ ਕਿ, “ਦੇਖੋ, ਬੁਰਾ ਨਾ ਮੰਨੋ। ਮੋਦੀ ਸ਼ਾਸਨ ਚੱਲ ਰਿਹਾ ਹੈ। ਮੋਦੀ ਹੈ ਤਾਂ ਮੁਮਕਿਨ ਹੈ। ਔਰਤਾਂ ਨੂੰ ਕੀ ਮੰਨਦੇ ਹੋ? ਭਾਵੇਂ ਬੁਰਾ ਮੰਨੋ ਜਾਂ ਚੰਗਾ, ਇੰਨ੍ਹਾਂ ਨੂੰ ਕੀ ਫਰਕ ਪੈਂਦਾ ਹੈ। ਅਸੀਂ ਕੀ ਖਾਵਾਂਗੇ ਜਾਂ ਕੀ ਪਹਿਨਾਂਗੇ… ਅਸੀਂ ਕਿਸ ਉਮਰ ਵਿੱਚ ਵਿਆਹ ਕਰਵਾਵਾਂਗੇ। ਸਭ ਕੁੱਝ ਮੋਦੀ ਜੀ ਦੇ ਹੱਥ ਵਿੱਚ ਹੈ।” ਉਨ੍ਹਾਂ ਕਿਹਾ ਕਿ ਦੇਖੋ, ਜਦੋਂ ਕਸ਼ਮੀਰ ਦਾ ਮੁੱਦਾ ਆਇਆ ਤਾਂ ਅਸੀਂ ਕਿਹਾ ਸੀ ਕਿ ਵੋਟ ਪਾਓ, ਫਿਰ ਫੈਸਲਾ ਲਓ। ਉਨ੍ਹਾਂ ਦਾ ਕੀ ਵਿਚਾਰ ਹੈ, ਉਹ ਹੈੱਡ ਮਾਸਟਰ ਨਹੀਂ ਹੈ। ਇਸ ਬਾਰੇ ਪਹਿਲਾਂ ਦੇਸ਼ ਦੀਆਂ ਔਰਤਾਂ ਨਾਲ ਸਲਾਹ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਕੀ ਚਾਹੁੰਦੀਆਂ ਹਨ?
ਇਹ ਵੀ ਪੜ੍ਹੋ : ਸਿੱਧੂ ਦਾ ਰਾਏਕੋਟ ਰੈਲੀ ‘ਚ ਧਮਾਕਾ, MP ਡਾ. ਅਮਰ ਸਿੰਘ ਦੇ ਮੁੰਡੇ ਦੇ ਹੱਕ ‘ਚ ਕੀਤਾ ਵੱਡਾ ਐਲਾਨ
ਸ਼ਿਵ ਸੈਨਾ ਨੇਤਾ ਅਤੇ ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ “ਜੋ ਵੀ ਫੈਸਲੇ ਲਏ ਜਾ ਰਹੇ ਨੇ ਔਰਤਾਂ ਨੂੰ ਪੁੱਛੇ ਬਿਨਾਂ… ਉਨ੍ਹਾਂ ਦੀ ਰਾਏ ਪੁੱਛੇ ਬਿਨਾਂ। ਜਦੋਂ ਵੋਟਿੰਗ ਦੀ ਉਮਰ 18 ਸਾਲ ਹੈ, ਤਾਂ ਵਿਆਹ ਲਈ 21 ਸਾਲ। ਕੈਬਿਨੇਟ ਇਹ ਫੈਸਲਾ ਕਰੇਗੀ ਕਿੰਨੀ ਪੜ੍ਹਾਈ ਕਰਨੀ ਹੈ। ਕਿਸ ਨਾਲ ਵਿਆਹ ਕਰਨਾ ਹੈ, ਬੱਚੇ ਕਦੋਂ ਪੈਦਾ ਕਰਨੇ ਨੇ… ਤਾਂ ਔਰਤਾਂ ਕੀ ਕਰਨਗੀਆਂ। ਬਾਲ ਵਿਆਹ ਵੀ ਵੱਧ ਗਏ ਹਨ।” ਇਸ ਦੇ ਨਾਲ ਹੀ ਲੋਕ ਸਭਾ ਮੈਂਬਰ ਨਵਨੀਤ ਰਾਣਾ ਨੇ ਔਰਤਾਂ ਲਈ ਵਿਆਹ ਦੀ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦੇ ਮੰਤਰੀ ਮੰਡਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: