ਅਸਮ ਅਤੇ ਮਿਜ਼ੋਰਮ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਕੱਲ੍ਹ ਵੱਡੀ ਹਿੰਸਾ ਹੋਈ ਸੀ। ਇਸ ਹਿੰਸਾ ਵਿੱਚ ਅਸਾਮ ਪੁਲਿਸ ਦੇ 5 ਜਵਾਨ ਸ਼ਹੀਦ ਹੋਏ ਸਨ। ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਜਿਸ ਤੋਂ ਬਾਅਦ ਹੁਣ ਵਿਰੋਧੀ ਧਿਰ ਇਸ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲ ਰਹੀ ਹੈ। ਅਸਾਮ ਵਿੱਚ ਬੀਜੇਪੀ ਦੀ ਸਰਕਾਰ ਹੈ, ਜਦਕਿ ਮਿਜ਼ੋਰਮ ਵਿੱਚ ਮਿਜ਼ੋ ਨੈਸ਼ਨਲ ਫਰੰਟ (ਐਮਐਨਐਫ) ਦੀ ਸਰਕਾਰ ਹੈ, ਜੋ ਕਿ ਭਾਜਪਾ ਦੀ ਅਗਵਾਈ ਵਾਲੇ ਉੱਤਰ-ਪੂਰਬੀ ਲੋਕਤੰਤਰੀ ਗੱਠਜੋੜ (ਨੇਡਾ) ਦਾ ਹਿੱਸਾ ਹੈ। ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ ਦੇ ਮੁਖੀ ਅਸਦੁਦੀਨ ਓਵੈਸੀ ਨੇ ਅਮਿਤ ਸ਼ਾਹ ‘ਤੇ ਹਿੰਸਾ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।
ਇਹ ਵੀ ਪੜ੍ਹੋ : ਅਸਾਮ-ਮਿਜ਼ੋਰਮ ਦੇ ਲੋਕ ਹੋਏ ਆਹਮੋ ਸਾਹਮਣੇ ! ਅਸਾਮ ਪੁਲਿਸ ਦੇ 6 ਜਵਾਨ ਸ਼ਹੀਦ, 50 ਲੋਕ ਜ਼ਖਮੀ, CRPF ਤੈਨਾਤ, ਦੇਖੋ ਵੀਡੀਓ
ਅਸਦੁਦੀਨ ਓਵੈਸੀ ਨੇ ਟਵੀਟ ਕਰ ਕਿਹਾ, “ਅਚਾਨਕ ਮਿਜ਼ੋਰਮ-ਅਸਾਮ ਬਾਰਡਰ ‘ਤੇ ਹਿੰਸਾ ਇੰਨੀ ਵੱਧ ਗਈ ਕਿ ਅਸਾਮ ਪੁਲਿਸ ਦੇ 6 ਜਵਾਨ ਸ਼ਹੀਦ ਹੋ ਗਏ ਅਤੇ ਕਈ ਲੋਕ ਜ਼ਖਮੀ ਹੋ ਗਏ। 24-25 ਜੁਲਾਈ ਨੂੰ ਵਜ਼ੀਰ-ਏ-ਦਾਖਲਾ ਨੇ ਉੱਤਰ-ਪੂਰਬੀ ਖੇਤਰ ਦਾ ਦੌਰਾ ਕੀਤਾ ਸੀ। ਜਿਥੇ ਉਨ੍ਹਾਂ ਨੇ ਮੋਦੀ ਸਰਕਾਰ ਦੀਆ ਤਰੀਫਾਂ ਦੇ ਪੁਲ ਬੰਨ੍ਹੇ ਸਨ। ਅਮਿਤ ਸ਼ਾਹ ਦੀ ਫੇਰੀ ਤੋਂ ਤੁਰੰਤ ਬਾਅਦ ਇੰਨੀ ਵੱਡੀ ਘਟਨਾ ਕਿਵੇਂ ਵਾਪਰੀ?”
ਇਹ ਵੀ ਦੇਖੋ : ਸਿੱਧੂ ‘ਤੇ ਹੋਏ ਹਮਲੇ ਨੂੰ ਲੈ ਕੇ ਮੰਤਰੀ ਚੰਨੀ ਦਾ ਵੱਡਾ ਬਿਆਨ, DGP ਤੇ ਕੈਪਟਨ ਨੂੰ ਵੀ ਕਹਿ’ਤੀ ਸੁਣੋ ਆਹ ਵੱਡੀ ਗੱਲ !