owaisi on india china talks: ਨਵੀਂ ਦਿੱਲੀ: ਏਆਈਐਮਆਈਐਮ ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਰਮਿਆਨ ਹੋਈ ਬੈਠਕ ਤੋਂ ਬਾਅਦ ਜਾਰੀ ਕੀਤੇ ਸਾਂਝੇ ਬਿਆਨ ਨੂੰ ਲੈ ਕੇ ਸਰਕਾਰ ’ਤੇ ਹਮਲਾ ਬੋਲਿਆ ਹੈ। ਤਣਾਅ ਬਾਰੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਸ ਦੇ ਚੀਨੀ ਹਮਰੁਤਬਾ ਵੈਂਗ ਯੀ ਨੇ ਵੀਰਵਾਰ ਨੂੰ ਮਾਸਕੋ ਵਿੱਚ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ, ਤਣਾਅ ਘਟਾਉਣ ਲਈ ਇੱਕ ਪੰਜ-ਪੁਆਇੰਟ ਯੋਜਨਾ ਉੱਤੇ ਸਹਿਮਤੀ ਦਿੱਤੀ ਗਈ ਹੈ। ਓਵੈਸੀ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੀ ਮੋਦੀ ਸਰਕਾਰ ਨੇ 1000 ਵਰਗ ਕਿਲੋਮੀਟਰ ਜ਼ਮੀਨ ‘ਤੇ ਭਾਰਤ ਦੇ ਅਧਿਕਾਰਾਂ ਦਾ ਸਮਰਪਣ ਕਰ ਦਿੱਤਾ ਹੈ? ਵਿਦੇਸ਼ ਮੰਤਰੀ ਨੇ ਚੀਨ ਨੂੰ ਅਪ੍ਰੈਲ ਤੋਂ ਪਹਿਲਾਂ ਦੀ ਸਥਿਤੀ ਵਿੱਚ ਆਉਣ ਲਈ ਕਿਉਂ ਨਹੀਂ ਕਿਹਾ?
ਓਵੈਸੀ ਨੇ ਸ਼ੁੱਕਰਵਾਰ ਨੂੰ ਆਪਣੇ ਟਵੀਟ ਵਿਚ ਲਿਖਿਆ – “ਅਸੀਂ ਵਿਦੇਸ਼ ਮੰਤਰੀਆਂ ਦਾ ਸਾਂਝਾ ਬਿਆਨ ਵੇਖਿਆ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਚੀਨ ਨੂੰ ਲੱਦਾਖ ਵਿੱਚ ਐਲਏਸੀ ‘ਤੇ ਅਪ੍ਰੈਲ ਤੋਂ ਪਹਿਲਾਂ ਦੀ ਸਥਿਤੀ ਵਿੱਚ ਆਉਣ ਲਈ ਕਿਉਂ ਨਹੀਂ ਕਿਹਾ ਜਾਂ ਵਿਦੇਸ਼ ਮੰਤਰੀ ਵੀ ਆਪਣੇ ਬੌਸ ਪੀਐਮਓ ਇੰਡੀਆ ਨਾਲ ਸਹਿਮਤ ਹੈ ਕਿ ਕੋਈ ਵੀ ਚੀਨੀ ਫੌਜੀ ਸਾਡੇ ਖੇਤਰ ਵਿੱਚ ਨਹੀਂ ਆਇਆ।” ਆਪਣੇ ਅਗਲੇ ਟਵੀਟ ਵਿੱਚ ਓਵੈਸੀ ਨੇ ਕਿਹਾ, ਕੀ ਮੋਦੀ ਸਰਕਾਰ ਨੇ 1000 ਵਰਗ ਕਿਲੋਮੀਟਰ ਜ਼ਮੀਨ ‘ਤੇ ਭਾਰਤ ਦੇ ਅਧਿਕਾਰ ਦਾ ਸਮਰਪਣ ਕਰ ਦਿੱਤਾ ਹੈ? ਚੀਨ ਸਰਹੱਦ ‘ਤੇ ਤਣਾਅ ਦੇ ਵਿਚਕਾਰ ਨਿਵੇਸ਼, ਕੂਟਨੀਤੀ ਅਤੇ ਹੋਰ ਸਭ ਕੁੱਝ ਚਾਹੁੰਦਾ ਹੈ। ਭਾਰਤ ਨੂੰ ਇਸ ‘ਤੇ ਸਹਿਮਤ ਨਹੀਂ ਹੋਣਾ ਚਾਹੀਦਾ।