Owaisi on support for TRS: ਤੇਲੰਗਾਨਾ ਦੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ । ਨਤੀਜੇ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ । 150 ਸੀਟਾਂ ਵਾਲੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੀਆਂ ਚੋਣਾਂ ਵਿੱਚ TRS 56, BJP 48 ਅਤੇ AIMIM 44 ਸੀਟਾਂ ਜਿੱਤਣ ਵਿੱਚ ਸਫਲ ਰਹੀ। ਇੱਥੇ ਬਹੁਮਤ ਦਾ ਅੰਕੜਾ 75 ਹੈ, ਪਰ ਇਹ ਤਿੰਨੇ ਪਾਰਟੀਆਂ ਇਸ ਤੋਂ ਬਹੁਤ ਦੂਰ ਹਨ ਅਤੇ ਹੁਣ ਇਹ ਮਾਮਲਾ ਮੇਅਰ ਨੂੰ ਲੈ ਕੇ ਫਸ ਗਿਆ ਹੈ। ਅਜਿਹੀ ਸਥਿਤੀ ਵਿੱਚ ਹੁਣ ਸਭ ਦੀ ਨਜ਼ਰ AIMIM ‘ਤੇ ਹੈ।
ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਕੀ ਅਸਦੁਦੀਨ ਓਵੈਸੀ ਦੀ ਪਾਰਟੀ AIMIM ਕੇਸੀਆਰ ਦੀ ਪਾਰਟੀ TRS ਦਾ ਸਮਰਥਨ ਕਰੇਗੀ? ਜਦੋਂ ਇਸ ਬਾਰੇ ਅਸਦੁਦੀਨ ਓਵੈਸੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਨਹੀਂ ਦਿੱਤਾ । ਓਵੈਸੀ ਨੇ ਕਿਹਾ ਕਿ ਮੈਨੂੰ ਭਾਰਤ ਦੀ ਰਾਜਨੀਤੀ ਦੀ ਇੱਕ ਲੈਲਾ ਬਣਾ ਦਿੱਤਾ ਗਿਆ ਹੈ ਅਤੇ ਸਾਰੇ ਮਜਨੂੰ ਘੁੰਮ ਰਹੇ ਹਨ।
ਦਰਅਸਲ, ਅਸਦੁਦੀਨ ਓਵੈਸੀ ਨੂੰ ਇੱਕ ਸ਼ੋਅ ਦੌਰਾਨ ਸਵਾਲ ਕੀਤਾ ਗਿਆ ਕਿ ਹੁਣ ਮੇਅਰ ਦੀ ਚੋਣ ਹੋਣੀ ਹੈ । ਉਸ ਵਿੱਚ TRS ਨੂੰ ਤੁਹਾਡੀ ਜ਼ਰੂਰਤ ਪਵੇਗੀ । ਕੀ ਤੁਸੀਂ ਸਮਰਥਨ ਕਰੋਗੇ? ਇਸ ‘ਤੇ ਓਵੈਸੀ ਨੇ ਕਿਹਾ ਕਿ ਮੈਨੂੰ ਭਾਰਤ ਦੀ ਰਾਜਨੀਤੀ ਦੀ ਲੈਲਾ ਬਣਾ ਦਿੱਤਾ ਗਿਆ ਹੈ ਅਤੇ ਮਜਨੂੰ ਮੇਰੇ ਪਿੱਛੇ ਘੁੰਮ ਰਹੇ ਹਨ । ਉਨ੍ਹਾਂ ਅੱਗੇ ਕਿਹਾ ਕਿ ਸਮਾਂ ਆਉਣ ਦਿਓ ਫੈਸਲਾ ਲੈਣ ਤੋਂ ਬਾਅਦ ਅਸੀਂ ਦੱਸਾਂਗੇ।
ਇਸ ਤੋਂ ਬਾਅਦ ਓਵੈਸੀ ਨੂੰ ਇੱਕ ਹੋਰ ਸਵਾਲ ਕੀਤਾ ਗਿਆ ਕਿ ਲੈਲਾ ਨੂੰ ਇਹ ਵੇਖਣਾ ਹੋਵੇਗਾ ਕਿ TRS ਨੇ ਤਿੰਨ ਤਾਲਕ ਬਿੱਲ ‘ਤੇ ਸਰਕਾਰ ਦਾ ਸਮਰਥਨ ਕੀਤਾ ਸੀ । ਤੁਸੀਂ ਉਸ ਬਿੱਲ ਦੇ ਵਿਰੁੱਧ ਹੋ। ਅਜਿਹੀ ਸਥਿਤੀ ਵਿੱਚ TRS ਨਾਲ ਜਾਣਾ ਮੁਸ਼ਕਿਲ ਹੋਵੇਗਾ। ਜਿਸ ਤੋਂ ਬਾਅਦ ਇਸ ਸਵਾਲ ਦਾ ਜਵਾਬ ਦਿੰਦਿਆਂ ਓਵੈਸੀ ਨੇ ਕਿਹਾ ਕਿ ਇਸੇ TRS ਨੇ ਵਿਧਾਨ ਸਭਾ ਵਿੱਚ NPR (ਰਾਸ਼ਟਰੀ ਜਨਸੰਖਿਆ ਰਜਿਸਟਰ) ਵਿਰੁੱਧ ਮਤਾ ਪਾਸ ਕਰਦਿਆਂ ਕਿਹਾ ਕਿ ਤੇਲੰਗਾਨਾ ਵਿੱਚ ਐਨਪੀਆਰ ਅਤੇ ਐਨਆਰਸੀ ਲਾਗੂ ਨਹੀਂ ਹੋਣਗੇ ।
ਇਹ ਵੀ ਦੇਖੋ: ਇਹੋ ਜਿਹਾ ਨਜ਼ਾਰਾ ਤਾਂ ਮਨਾਲੀ ਦੇ ਮਾਲ ਰੋਡ ‘ਤੇ ਨਹੀਂ ਜੋ ਦਿੱਲੀ ਦੇ ਕਿਸਾਨੀ ਧਰਨੇ ਤੇ ਹੈ