oxford astrazeneca vaccine covishield: ਕੋਰੋਨਾ ਵਾਇਰਸ ਵੈਕਸੀਨ ਦੀ ਉਡੀਕ ਕਰ ਰਹੀ ਦੁਨੀਆ ਲਈ ਇੱਕ ਹੋਰ ਖੁਸ਼ਖਬਰੀ ਹੈ।ਆਕਸਫੋਰਡ ਏਸਟ੍ਰਾਜੇਨੇਕਾ ਦੀ ਵੈਕਸੀਨ ਫੇਜ 3 ਟ੍ਰਾਇਲ ‘ਚ 70 ਫੀਸਦੀ ਤੋਂ ਵੱਧ ਅਸਰਦਾਰ ਰਹੀ।ਸੋਮਵਾਰ ਨੂੰ ਜਾਰੀ ਆਖਰੀ ਵਿਸ਼ਲੇਸ਼ਣ ਮੁਤਾਬਕ, ਦੋ ਤਰ੍ਹਾਂ ਦੀ ਡੋਜ਼ ਦੇ ਅੰਕੜੇ ਇੱਕ ਬਰਾਬਰ ਰੱਖਣ ‘ਤੇ ਵੈਕਸੀਨ ਦਾ ਪ੍ਰਭਾਵ 70.4 ਫੀਸਦੀ ਰਿਹਾ।ਰਿਸਚਰ ਮੁਤਾਬਕ, ਵੱਖ-ਵੱਖ ਕਰਨ ‘ਤੇ ਵੈਕਸੀਨ 90 ਫੀਸਦੀ ਤੱਕ ਅਸਰਦਾਰ ਮਿਲੀ।ਵੈਕਸੀਨ ਜਿਆਦਾ ਅਸਰਦਾਰ ਉਦੋਂ ਤੱਕ ਰਹੀ ਜਦੋਂ ਪਹਿਲੀ ਡੋਜ਼ ਹਲਕੀ ਅਤੇ ਦੂਜੀ ਸਧਾਰਨ ਰੱਖੀ ਗਈ।ਭਾਵ ਸ਼ੁਰੂਆਤੀ ਸੰਕੇਤ ਇਹ ਦੱਸਦੇ ਹਨ ਕਿ ਵੈਕਸੀਨ
ਵਾਇਰਸ ਟ੍ਰਾਂਸਮਿਸ਼ਨ ਨੂੰ ਘੱਟ ਕਰ ਸਕਦੀ ਹੈ।ਵੈਕਸੀਨ ਸੇਫ ਵੀ ਦੱਸੀ ਗਈ ਹੈ ਅਤੇ ਕਿਸੇ ਵਾਲੰਟੀਅਰ ਨੂੰ ਹਸਪਤਾਲ ‘ਚ ਭਰਤੀ ਕਰਾਉਣ ਦੀ ਲੋੜ ਨਹੀਂ ਪਈ।ਆਕਸਫੋਰਡ ਵੈਕਸੀਨ ਗਰੁੱਪ ਦੇ ਡਾਇਰੈਕਟਰ ਅਤੇ ਇਸ ਟ੍ਰਾਇਲ ਦੇ ਚੀਫ ਇਨਵੈਸਟੀਗੇਟਰ ਪ੍ਰੋ. ਪੋਲਾਰਡ ਮੁਤਾਬਕ ਇਹ ਨਤੀਜੇ ਦਿਖਾਉਂਦੇ ਹਨ ਕਿ ਇਕ ਅਸਰਦਾਰ ਵੈਕਸੀਨ ਕਈ ਜਿੰਦਗੀਆਂ ਬਚਾ ਸਕਦੀ ਹੈ।ਉਨ੍ਹਾਂ ਨੇ ਦੱਸਿਆ ਕਿ ਡੋਜ਼ ਦੇ ਚਾਰ ਪੈਟਰਨ ‘ਚੋਂ ਇਕ ਵੈਕਸੀਨ 90 ਫੀਸਦੀ ਤੱਕ ਅਸਰਦਾਰ ਰਹੀ ਅਤੇ ਜੇਕਰ ਅਸੀਂ ਉਹੀ ਪੈਟਰਨ ਅਪਨਾਉਂਦੇ ਹਾਂ ਤਾਂ ਕਈ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਸਕਦੀ ਹੈ।ਟ੍ਰਾਇਲ ‘ਚ ਪਤਾ ਲੱਗਾ ਹੇੈ ਕਿ
ਜੇਕਰ ਵੈਕਸੀਨ ਦੀ ਪਹਿਲੀ ਡੋਜ਼ ਅੱਧੀ ਦਿੱਤੀ ਜਾਵੇ ਤਾਂ ਦੂਜੀ ਡੋਜ਼ ਪੂਰੀ ਹੋਵੇ ਤਾਂ ਇਹ 90 ਫੀਸਦੀ ਤੱਕ ਅਸਰ ਕਰਦੀ ਹੈ।ਆਕਸਫੋਰਡ ਅਤੇ ਏਸਟ੍ਰੋਜੇਨੇਕਾ ਮਿਲ ਕੇ ਹੁਣ ਵੈਕਸੀਨ ਦਾ ਇਹ ਆਖਰੀ ਵਿਸ਼ਲੇਸ਼ਣ ਯੂ.ਕੇ ‘ਚ ਡ੍ਰਗ ਰੇਗੂਲੇਟਰ ਦੇ ਸਾਹਮਣੇ ਰੱਖਣਗੇ।ਜੇਕਰ ਵੈਕਸੀਨ ਨੂੰ ਐਮਰਜੈਂਸੀ ਅਪਰੂਵਲ ਮਿਲਦਾ ਹੈ ਤਾਂ ਦਸੰਬਰ ਤੋਂ ਇਹ ਵੈਕਸੀਨ ਉਪਲੱਬਧ ਹੋ ਸਕਦੀ ਹੈ।ਯੂ.ਕੇ ‘ਚ ਐਮਰਜੈਂਸੀ ਅਪਰੂਵਲ ‘ਤੇ ਭਾਰਤੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਵੀ ਨਜ਼ਰ ਹੋਵੇਗੀ।ਉਸਨੇ ੲਸਟ੍ਰਾਜੇਨੇਕਾ ਤੋਂ ਵੈਕਸੀਨ ਦੀ 100 ਕਰੋੜ ਡੋਜ਼ ਦੀ ਡੀਲ ਕੀਤੀ ਹੈ।ਜੇਕਰ ਯੂਕੇ ‘ਚ ਐਮਰਜੈਂਸੀ ਅਪਰੂਵਲ ਮਿਲਦਾ ਹੈ ਤਾਂ ਕੰਪਨੀ ਭਾਰਤ ‘ਚ ਵੀ ਵੈਕਸੀਨ ਦੇ ਉਸੇ ਡੇਟਾ ਦੇ ਆਧਾਰ ‘ਤੇ ਐਮਰਜੈਂਸੀ ਅਪਰੂਵਲ ਲਈ ਅਪਲਾਈ ਕਰ ਸਕਦੀ ਹੈ।ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ‘ਚ ‘ਕੋਵਿਸ਼ੀਲਡ’ ਨਾਮ ਦਾ ਇਹ ਟੀਕਾ ਜਨਵਰੀ ਤੱਕ ਉਪਲਬਧ ਹੋ ਸਕਦਾ ਹੈ।