oxygen crisis centre government moves supreme court: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਜਾਰੀ ਆਕਸੀਜਨ ਦੇ ਸੰਕਟ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ।ਦਿੱਲੀ ਹਾਈਕੋਰਟ ‘ਚ ਲਗਾਤਾਰ ਇਸ ਮਸਲੇ ਨੂੰ ਸੁਣਿਆ ਜਾ ਰਿਹਾ ਸੀ, ਪਰ ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ਅਤੇ ਅੱਜ ਹੀ ਇਸ ਮਾਮਲੇ ‘ਤੇ ਸੁਣਵਾਈ ਦੀ ਅਪੀਲ ਕੀਤੀ ਹੈ।ਦਿੱਲੀ ਹਾਈਕੋਰਟ ਨੇ ਬੀਤੇ ਦਿਨ ਆਕਸੀਜਨ ਸੰਕਟ ਦੇ ਮਾਮਲੇ ‘ਚ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ,ਨਾਲ ਹੀ ਕੇਂਦਰ ਦੇ ਦੋ ਅਫਸਰਾਂ ਨੂੰ ਸੰਮਨ ਵੀ ਭੇਜਿਆ ਸੀ।ਹੁਣ ਕੇਂਦਰ ਸਰਕਾਰ ਨੇ ਇਸ ‘ਤੇ ਇਤਰਾਜ਼ ਜਾਹਿਰ ਕੀਤਾ ਹੈ।ਕੇਂਦਰ ਨੇ ਇਸ ਮਾਮਲੇ ‘ਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਤਾਂ ਚੀਫ ਜਸਟਿਸ ਐਨਵੀ. ਰਮਨਾ ਨੇ ਕਿਹਾ ਕਿ ਜੱਜਾਂ ਦੀ ਕਮੀ ਹੈ,
ਅਜਿਹੇ ‘ਚ ਜਸਟਿਸ ਚੰਦਰਚੂੜ ਦੀ ਬੈਂਚ ਹੀ ਇਸ ਮਾਮਲੇ ਨੂੰ ਸੁਣੇਗੀ।ਬੁੱਧਵਾਰ ਨੂੰ ਹੀ ਦਿੱਲੀ ਹਾਈਕੋਰਟ ‘ਚ ਵੀ ਆਕਸੀਜਨ ਸੰਕਟ ‘ਤੇ ਸੁਣਵਾਈ ਹੋਈ, ਜਿਸ ‘ਚ ਦਿੱਲੀ ਸਰਕਾਰ ਨੇ ਅਦਾਲਤ ਨੂੰ ਦੱਸਿਆ ਹੈ ਕਿ ਬਾਕੀ ਦਿਨਾਂ ਦੇ ਮੁਕਾਬਲੇ ਬੀਤੇ ਦਿਨ ਕੇਂਦਰ ਤੋਂ ਅਧਿਕ ਆਕਸੀਜ਼ਨ ਮਿਲੀ ਹੈ।ਬੀਤੇ ਦਿਨ ਹੀ ਹਾਈਕੋਰਟ ਨੇ ਫਟਕਾਰ ਲਗਾਈ ਸੀ ਅਤੇ ਕੇਂਦਰ ਨੂੰ ਨੋਟਿਸ ਦਿੱਤਾ ਸੀ, ਬੁੱਧਵਾਰ ਨੂੰ ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਬੀਤੇ ਦਿਨ ਦੀ ਸੁਣਵਾਈ ਨੂੰ ਮੀਡੀਆ ‘ਚ ਇੰਝ ਦਿਖਾਇਆ ਗਿਆ ਹੈ ਜਿਵੇਂ ਕੇਂਦਰ ਮੁੱਦੇ ‘ਤੇ ਅਸੰਵੇਦਨਸ਼ੀਲ ਹੈ।ਅਜਿਹੇ ‘ਚ ਅਸੀਂ ਸੁਪਰੀਮ ਕੋਰਟ ‘ਚ ਗੁਹਾਰ ਲਗਾਈ ਹੈ।ਅਜਿਹੇ ‘ਚ ਹੁਣ ਹਾਈਕੋਰਟ ‘ਚ ਆਕਸੀਜ਼ਨ ਸੰਕਟ ‘ਤੇ ਉਦੋਂ ਸੁਣਵਾਈ ਹੋਵੇਗੀ, ਜਦੋਂ ਸਰਵਉੱਚ ਅਦਾਲਤ ਮਾਮਲਾ ਸੁਣ ਲਵੇਗਾ।