oxygen remdesivir shortage cm arvind kejriwal: ਰਾਜਧਾਨੀ ਦਿੱਲੀ ‘ਚ ਕੋਰੋਨਾ ਸੰਕਰਮਣ ਦੇ ਮਾਮਲਿਆਂ ‘ਚ ਲਗਾਤਾਰ ਤੇਜੀ ਦੇਖੀ ਜਾ ਰਹੀ ਹੈ।ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਹਤ ਵਿਵਸਥਾ ਨੂੰ ਲੈ ਕੇ ਪ੍ਰੈੱਸ ਕਾਨਫ੍ਰੰਸ ਵਲੋਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਦਿੱਲੀ ‘ਚ ਕਰੀਬ 24 ਹਜ਼ਾਰ ਕੋਰੋਨਾ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ।ਸੰਕਰਮਣ ਦੇ ਇੰਨੇ ਮਾਮਲੇ ਇੱਕ ਦਿਨ ‘ਚ ਪਹਿਲਾਂ ਕਦੇ ਨਹੀਂ ਆਏ ਸਨ।ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੱਥੇ ਆਕਸੀਜਨ ਅਤੇ ਰੇਮਡੇਸਿਵਿਰ ਦਵਾਈ ਦੀ ਵੀ ਘਾਟ ਹੋ ਰਹੀ ਹੈ।ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ‘ਚ ਬੈੱਡਾਂ ਦੀ ਕਮੀ ਨਹੀਂ ਹੋਣ ਦਿਆਂਗੇ।ਉਨਾਂ੍ਹ ਨੇ ਕਿਹਾ ਕਿ ਇਸ ਲਹਿਰ ‘ਚ ਕੋਰੋਨਾ ਦੀ ਪੀਕ ਕੀ ਹੋਵੇਗੀ ਪਤਾ ਨਹੀਂ।
ਉਨਾਂ੍ਹ ਨੇ ਇਹ ਵੀ ਕਿਹਾ ਕਿ ਆਕਸੀਜ਼ਨ ਵਧਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।ਕੇਜਰੀਵਾਲ ਨੇ ਅੱਜ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨਾਲ ਮੀਟਿੰਗ ਦੌਰਾਨ ਹੋਈ ਗੱਲਬਾਤ ਨੂੰ ਲੈ ਕੇ ਜਾਣਕਾਰੀ ਦਿੱਤੀ।ਉਨਾਂ੍ਹ ਨੇ ਕਿਹਾ ਕਿ ਮੈਂ ਬੈੱਡ ਵਧਾਉਣ ਨੂੰ ਲੈ ਕੇ ਸੁਝਾਅ ਦਿੱਤੇ ਹਨ।ਉਨਾਂ੍ਹ ਨੇ ਇਹ ਵੀ ਕਿਹਾ ਕਿ ਮੈਂ ਸਿਹਤ ਮੰਤਰੀ ਨੂੰ ਦਿੱਲੀ ‘ਚ ਆਕਸੀਜ਼ਨ ਦੀ ਘਾਟ ਦੀ ਵੀ ਜਾਣਕਾਰੀ ਦਿੱਤੀ।ਸੀਅੇੱਮ ਨੇ ਕਿਹਾ ਕਿ ਦਿੱਲੀ ‘ਚ ਆਕਸੀਜ਼ਨ ਦੀ ਤੁਰੰਤ ਸਪਲਾਈ ਕਰਨ ਦੀ ਅਪੀਲ ਕੀਤੀ ਹੈ।
ਰੇਮਡੇਸਿਵਿਰ ਦੀ ਕਿੱਲਤ ਦੀ ਵੀ ਜਾਣਕਾਰੀ ਦੇਣ ਦੀ ਗੱਲ ਉਨਾਂ੍ਹ ੇ ਕੀਤੀ।ਸੀਐੱਮ ਕੇਜਰੀਵਾਲ ਨੇ ਕਿਹਾ, ਪਿਛਲੇ ਕੁਝ ਦਿਨਾਂ ਤੋਂ ਅਸੀਂ ਹਾਲਾਤ ‘ਤੇ ਕਰੀਬ ਤੋਂ ਨਜ਼ਰ ਰੱਖ ਰਹੇ ਹਾਂ।ਜੇਕਰ ਹਾਲਾਤ ਖਰਾਬ ਹੁੰਦੇ ਹਨ, ਤਾਂ ਲੋਕਾਂ ਦੀ ਜਾਨ ਬਚਾਉਣ ਲਈ ਜੋ ਵੀ ਕਦਮ ਉਠਾਉਣ ਦੀ ਲੋੜ ਪਵੇਗੀ, ਅਸੀਂ ਉਠਾਂਵਾਂਗੇ।
ਪਿਓ ਦੀ ‘Corona ‘ ਨਾਲ ਮੌਤ ‘ਤੇ ਗੁਰੂਘਰ ਸਹੁੰ ਖਾ ਸਿੱਖ Doctor ਨੇ ਖੋਲ੍ਹੇ ਭੇਦ !