oxygen shortage death toll patient suicide: ਉੱਤਰ-ਪ੍ਰਦੇਸ਼ ‘ਚ ਆਕਸੀਜਨ ਦੀ ਕਮੀ ਦੀ ਇੱਕ ਹੋਰ ਖਬਰ ਸਾਹਮਣੇ ਆਈ ਹੈ।ਮੁਰਾਦਾਬਾਦ ਦੇ ਇੱਕ ਨਿੱਜੀ ਹਸਪਤਾਲ ‘ਚ ਵੀਰਵਾਰ ਨੂੰ ਕੋਰੋਨਾ ਦੇ 6 ਮਰੀਜਾਂ ਦੀ ਮੌਤ ਹੋ ਗਈ ਹੈ।ਮੌਤ ਤੋਂ ਬਾਅਦ ਪਰਿਵਾਰਕਾਂ ਨੇ ਬਾਹਰ ਹੰਗਾਮਾ ਕੀਤਾ।ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਆਕਸੀਜਨ ਦੀ ਕਮੀ ਨਾਲ ਮੌਤ ਹੋਈ।ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਸਪਤਾਲ ‘ਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ।ਇਸ ਦੌਰਾਨ ਲਖਨਊ ਦੇ ਰਾਜਧਾਨੀ ਕੋਰੋਨਾ ਹਸਪਤਾਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਇੱਕ ਮਰੀਜ਼ ਨੇ ਆਤਮਹੱਤਿਆ ਕਰ ਲਈ।ਸੀਤਾਪੁਰ ਦੇ ਰਹਿਣ ਵਾਲੇ ਕਮਲ ਕਿਸ਼ੋਰ ਨੇ ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਡਾਕਟਰਾਂ ਨੂੰ ਇਲਾਜ ਕਰਨ ਲਈ ਕਿਹਾ ਸੀ।ਕਮਲ ਕਿਸ਼ੋਰ ਦਾ ਪਹਿਲਾਂ ਪੀਜੀਆਈ ਤੋਂ ਡਾਇਲਸਿਸ ਚੱਲ ਰਿਹਾ ਸੀ, ਇਸ ਦੌਰਾਨ ਕਮਲ ਕਿਸ਼ੋਰ ਕੋਰੋਨਾ ਸੰਕਰਮਿਤ ਹੋਇਆ ਸੀ
।ਉੱਤਰ ਪ੍ਰਦੇਸ਼ ਸਰਕਾਰ ਲੱਖ ਦਾਅਵੇ ਕਰ ਲਏ ਕਿ ਸੂਬੇ ‘ਚ ਸਭ ਕੁਝ ਠੀਕ ਹੈ, ਜੇਕਰ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਹ ਪ੍ਰੇਸ਼ਾਨ ਕਰਨ ਵਾਲੀ ਹੈ।ਨੋਇਡਾ ‘ਚ ਰੇਮਡੇਸਿਵਿਰ ਇੰਜੈਕਸ਼ਨ ਦੀ ਕਮੀ ਦੇ ਕਾਰਨ ਇੱਕ ਮਾਂ ਨੇ ਆਪਣੇ ਇਕਲੌਤੇ ਬੇਟੇ ਨੂੰ ਖੋਹ ਦਿੱਤਾ।ਕੁਝ ਦਿਨ ਪਹਿਲਾਂ ਉਹ ਸੀਐੱਮਓ ਦੇ ਪੈਰ ਫੜ ਕੇ ਟੀਕੇ ਲਈ ਗਿੜਗਿੜਾ ਰਹੀ ਸੀ, ਪਰ ਸੀਐੱਮਓ ਨੇ ਉਸ ਨੂੰ ਭਜਾ ਦਿੱਤਾ ਸੀ।ਇਸ ਨੂੰ ਨੋਇਡਾ ਦੀ ਦੂਜੀ ਤਸਵੀਰ ਵੀ ਸਾਹਮਣੇ ਆਈ, ਜਦੋਂ ਕਈ ਘੰਟਿਆਂ ਦੇ ਇੰਤਜਾਰ ਤੋਂ ਬਾਅਦ ਵੀ ਮਰੀਜ਼ ਦੇ ਲਈ ਰੇਮਡੇਸਿਵਿਰ ਨਹੀਂ ਮਿਲਿਆ ਤਾਂ ਬੇਬਸੀ ਹੰਝੂ ਨਿਕਲ ਪਏ।ਇਹ ਸਾਰੀਆਂ ਤਸਵੀਰਾਂ ਸਬੂਤ ਹਨ ਕਿ ਯੂਪੀ ‘ਚ ਇਲਾਜ ਦੇ ਪੁਖਤਾ ਇੰਤਜਾਮ ਦਾ ਦਾਅਵਾ ਧੋਖਾ ਹੈ।ਜੀਵਨਰੱਖਿਅਕ ਦਵਾਈਆਂ ਦੀ ਉਪਲੱਬਧਤਾ ਦਾ ਦਾਅਵਾ ਛਲਾਵਾ ਹੈ।
ਕੀ ਸਿੱਧੂ Congress ਚੋਂ ਹੋਣਗੇ OUT ? ਕੀ ਸਿੱਧੂ ਦੀ ‘ਆਪ’ ‘ਚ ਜਾਣ ਦੀ ਤਿਆਰੀ ? ਕੀ ਹੋਵੇਗਾ ਸਿੱਧੂ ਦਾ ‘NEXT STEP’?