p chidambaram attack modi government: ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਟੀਕੇ ਦੀ ਕੀਮਤ ਤੈਅ ਕਰਨ ‘ਤੇ ਘਮਾਸਾਨ ਮੱਚਿਆ ਹੋਇਆ ਹੈ।ਕਾਂਗਰਸ ਨੇ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਇਹ ਘਟੀਆ ਕਦਮ ਹੈ, ਪੂਰੇ ਦੇਸ਼ ‘ਚ ਟੀਕੇ ਦੀ ਇੱਕ ਹੀ ਕੀਮਤ ਤੈਅ ਕੀਤੀ ਜਾਵੇ।ਇਸ ਤੋਂ ਪਹਿਲਾਂ ਮਮਤਾ ਬੈਨਰਜੀ ਅਤੇ ਭੂਪੇਸ਼ ਬਘੇਲ ਵੀ ਇੱਕ ਰੇਟ ਤੈਅ ਕਰਨ ਦੀ ਮੰਗ ਕਰ ਚੁੱਕੇ ਹਨ।’ਸੀਰਮ ਇੰਸਟੀਚਿਊਟ ਆਫ ਇੰਡੀਆ’ ਨੇ ਦੋ ਦਿਨ ਪਹਿਲਾਂ ਬੁੱਧਵਾਰ ਨੂੰ ਕਿਹਾ ਸੀ ਕਿ ਕੋਰੋਨਾ ਵੈਕਸੀਨ ਦੀ ਕੀਮਤ ਸੂਬਾ ਸਰਕਾਰਾਂ ਲਈ 400 ਰੁਪਏ ਹੋਵੇਗੀ ਜਿੱਥੇ ਨਿੱਜੀ ਹਸਪਤਾਲਾਂ ਲਈ 600 ਪ੍ਰਤੀ ਖੁਰਾਕ ਹੋਵੇਗੀ।
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦਾਂਬਰਮ ਨੇ ਟਵੀਟ ਕਰ ਕੇ ਸਰਕਾਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂ ਵੈਕਸੀਨ ਲਈ ਕਈ ਕੀਮਤਾਂ ਤੈਅ ਕਰਨਾ ਭੇਦਭਾਵਪੂਰਨ ਹੈ, ਸੂਬਾ ਸਰਕਾਰਾਂ ਨੂੰ ਮਿਲ ਕੇ ਇਸ ਫੈਸਲੇ ਦਾ ਵਿਰੋਧ ਕਰਨਾ ਚਾਹੀਦਾ।ਇਸ ਦੇ ਲਈ ਸੂਬਾ ਸਰਕਾਰਾਂ ਸੰਯੁਕਤ ਰੂਪ ਨਾਲ ਇੱਕ ਕਮੇਟੀ ਦਾ ਗਠਨ ਕਰੇ ਅਤੇ ਸਰਬਸੰਮਤੀ ਨਾਲ ਵੈਕਸੀਨ ਨਿਰਮਾਤਾਵਾਂ ਦੇ ਲਈ ਇੱਕ ਕੀਮਤ ਤੈਅ ਕਰਨ ਦਾ ਫੈਸਲਾ ਕਰਨ।ਉਨਾਂ੍ਹ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਮਿਲ ਕੇ ਫੈਸਲਾ ਕਰਨ ਨਾਲ ਵੈਕਸੀਨ ਨਿਰਮਾਤਾ ਇੱਕ ਸਮਾਨ ਮੁੱਲ ਰੱਖਣ ਲਈ ਮਜ਼ਬੂਤ ਹੋ ਜਾਣਗੇ।
ਸਾਬਕਾ ਵਿੱਤ ਮੰਤਰੀ ਚਿਦਾਂਬਰਮ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗੈਰ ਜਿਮੇਦਾਰਾਨਾ ਰਵੱਈਆ ਦਿਖਾਉਂਦੇ ਹੋਏ ਕਾਰਪੋਰੇਟ ਮੁਨਾਫਾਖੋਰੀ ਦੇ ਸਾਹਮਣੇ ਗੋਡੇ ਟੇਕ ਦਿੱਤੇ ਹਨ।ਚਿਦਾਂਬਰਮ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਮੰਨ ਲਿਆ ਹੈ ਕਿ ਦੇਸ਼ ‘ਚ ਟੀਕੇ ਦੀ ਕਮੀ ਹੈ ਅਤੇ ਮੌਜੂਦਾ ਨੀਤੀ ‘ਚ ਕੋਈ ਕਮੀ ਨਹੀਂ ਹੈ।ਸੂਬਾ ਸਰਕਾਰਾਂ ਨੂੰ ਤੈਅ ਕੀਮਤ ‘ਤੇ ਵੈਕਸੀਨ ਨਹੀਂ ਮਿਲ ਰਹੀ ਹੈ।ਕੇਂਦਰ ਸਰਕਾਰ ਇਸ ਤਰ੍ਹਾਂ ਮੁਨਾਫਾਖੋਰੀ ਵਧਾਉਣ ਦਾ ਕੰਮ ਕਰ ਰਹੀ ਹੈ।ਸੂਬਿਆਂ ਨੂੰ ਪਹਿਲਾਂ ਤੋਂ ਹੀ ਜੀਐੱਸਟੀ ਕਲੈਕਸ਼ਨ ਨਹੀਂ ਮਿਲ ਰਿਹਾ ਹੈ।ਕੇਂਦਰ ਸਰਕਾਰ ਨੇ ਇਸ ਕਦਮ ਨਾਲ ਸੀਮਿਤ ਸਾਧਨ ਵਾਲੇ ਸੂਬਿਆਂ ਨੂੰ ਹੋਰ ਵੀ ਨੁਕਸਾਨ ਹੋਵੇਗਾ।
ਅੰਦੋਲਨ ‘ਤੇ ਬੈਠੇ ਕਿਸਾਨ ਛੱਡਣਗੇ ਰਾਹ, ਰਾਕੇਸ਼ ਟਿਕੈਤ ਦਾ ਐਲਾਨ, ਰੁਲਦੂ ਸਿੰਘ ਮਾਨਸਾ ਦਾ ਤਰਕ ਸੁਣੋ