p chidambaram govt should new agricultural bill: ਕੇਂਦਰ ਸਰਕਾਰ ਨੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਅੰਦੋਲਨ ਨੂੰ 20ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।ਇਸ ਦੌਰਾਨ, ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦਾਂਬਰਮ ਨੇ ਕਿਹਾ ਕਿ ਸਰਕਾਰ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਕੇ ਨਵੇਂ ਸਿਰਿਉਂ ਤੋਂ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ।ਪੀ.ਚਿਦਾਂਬਰਮ ਨੇ ਟਵੀਟ ਕਰ ਕੇ ਕਿਹਾ ਕਿ, ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਦਿੱਲੀ ਦੀ ਕੜਾਕੇ ਦੀ ਠੰਡ ‘ਚ ਕਿਸਾਨਾਂ ਦੇ 20 ਦਿਨਾਂ ਦੇ ਵਿਰੋਧ ਦੇ ਬਾਅਦ ਵੀ ਸਰਕਾਰ ਦਾ ਕਾਨੂੰਨ ਰੱਦ ਨਾ ਕਰਨ ਦਾ ਰੁਖ ਕਾਇਮ ਹੈ।
ਇਹ ਸਪੱਸ਼ਰ ਹੈ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ ਕਿਸੇ ਵੀ ਸਮਝੌਤੇ ਲਈ ਸੰਸਦ ‘ਚ ਇਕ ਨਵੇਂ ਬਿੱਲ ਨੂੰ ਪਾਸ ਕਰਨ ਦੀ ਜ਼ਰੂਰਤ ਹੋਵੇਗੀ।ਪੀ ਚਿਦਾਂਬਰਮ ਨੇ ਕਿਹਾ, ਸਭ ਤੋਂ ਆਸਾਰ ਤਰੀਕਾ ਹੈ ਕਿ ਮੌਜੂਦਾ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਸਮਝੌਤੇ ਦੇ ਆਧਾਰ ‘ਤੇ ਇਕ ਨਵਾਂ ਕਾਨੂੰਨ ਫਿਰ ਤੋਂ ਬਣਾਇਆ ਜਾਵੇ।ਸਰਕਾਰ ਨੂੰ ਆਪਣੇ ਰੁਖ ਰਵੱਈਏ ਨੂੰ ਬਲਲਣਾ ਚਾਹੀਦਾ ਹੈ ਅਤੇ ਕਿਸਾਨਾਂ ਦੇ ਨਾਲ ਜਲਦੀ ਹੀ ਸਮਝੌਤਾ ਕਰਨਾ ਚਾਹੀਦਾ ਹੈ।ਚਿਦਾਂਬਰਮ ਤੋਂ ਪਹਿਲਾਂ ਪ੍ਰਿਥਵੀਰਾਜ ਨੇ ਵੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਕਾਂਗਰਸ ਨੇਤਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਨਾਂ ਖੇਤੀ ਕਾਨੂੰਨਾਂ ਨੂੰ ਇੰਨੀ ਜਲਦਬਾਜ਼ੀ ਨਾਲ ਕਿਉਂ ਪਾਸ ਕੀਤਾ ਹੈ?ਉਨ੍ਹਾਂ ਨੂੰ ਪਾਸ ਕਰਨ ਤੋਂ ਪਹਿਲਾਂ ਸਮਾਂ ਲੈ ਕੇ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਸੀ।ਪੰਜਾਬ ਅਤੇ ਹਰਿਆਣਾ ਨੂੰ ਇਸ ਹੜਤਾਲ ਦੇ ਕਾਰਨ ਨੁਕਸਾਨ ਉਠਾਉਣਾ ਪੈ ਰਿਹਾ ਹੈ।ਪਰ ਇਸ ਵਿਰੋਧ ਲਈ ਕੌਣ ਜਿੰਮੇਵਾਰ ਹੈ।ਕਿਸਾਨ ਅਜਿਹਾ ਕਿਉਂ ਕਰ ਰਹੇ ਹਨ।ਹੜਤਾਲ ਨਾਲ ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ।
ਸਰਕਾਰ ਦੀਆਂ ਗੋਡਣੀਆਂ ਲਗਵਾਉਣ ਲਈ ਕਿਸਾਨ ਜਥੇਬੰਦੀਆਂ ਦੇ ਨਵੇਂ ਐਲਾਨ, 20 ਨੂੰ ਪਿੰਡ-ਪਿੰਡ ‘ਚ ਹੋਣਗੇ ਪ੍ਰੋਗਰਾਮ