ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ “ਵਿਨਾਸ਼ਕਾਰੀ” ਕਰਾਰ ਦਿੰਦੇ ਹੋਏ ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਫ਼ “ਚੋਣਾਂ ਹਾਰਨ” ਦਾ ਡਰ ਹੈ ਅਤੇ ਉਹ ਆਪਣੀ ਪਾਰਟੀ ਦੇ ਸਾਥੀਆਂ ਸਮੇਤ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ।
ਇੱਥੇ ਕਾਂਗਰਸ ਦੀ ਅਸਾਮ ਇਕਾਈ ਦੇ ਵਰਕਰਾਂ ਲਈ ਤਿੰਨ ਦਿਨਾਂ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ, ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਤੇਜ਼ੀ ਨਾਲ “ਨਿਘਾਰ” ਵੱਲ ਜਾ ਰਿਹਾ ਹੈ ਅਤੇ ਜੇਕਰ ਮੌਜੂਦਾ ਸਰਕਾਰ ਬਣੀ ਰਹੀ ਤਾਂ ਦੇਸ਼ “ਗੰਭੀਰ ਮੁਸੀਬਤ” ਵਿੱਚ ਹੋਵੇਗਾ। ਉਨ੍ਹਾਂ ਨੇ ਕਿਹਾ ਕਿ, “ਇਹ ਇੱਕ ਵਿਨਾਸ਼ਕਾਰੀ ਸਰਕਾਰ ਹੈ। ਆਪਣੀਆਂ ਵੱਡੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਇਸ ਸਰਕਾਰ ਨੇ ਧਰਮ ਦਾ ਸਹਾਰਾ ਲਿਆ ਹੈ। ਧਰਮ ਦਾ ਪੱਖ ਲੈਣ ਦਾ ਇੱਕ ਹੋਰ ਕਾਰਨ ਚੋਣਾਂ ਜਿੱਤਣ ਲਈ ਦੇਸ਼ ਨੂੰ ਧਾਰਮਿਕ ਲੀਹਾਂ ‘ਤੇ ਵੰਡਣਾ ਹੈ, ਕਿਸੇ ਹੋਰ ਦਾ ਡਰ ਨਹੀਂ ਹੈ। ਉਨ੍ਹਾਂ ਕਿਹਾ, ”ਮੋਦੀ ਨੂੰ ਕਿਸੇ ਵੀ ਚੀਜ਼, ਉਨ੍ਹਾਂ ਦੀ ਪਾਰਟੀ, ਸੰਸਦ ਮੈਂਬਰਾਂ, ਮੰਤਰੀਆਂ, ਮੁੱਖ ਮੰਤਰੀਆਂ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਜੱਜ, ਪਰਮਾਤਮਾ ਜਾਂ ਕਿਸੇ ਹੋਰ ਦਾ ਕੋਈ ਡਰ ਨਹੀਂ ਹੈ।”
ਇਹ ਵੀ ਪੜ੍ਹੋ : ਪੰਜਾਬ ਚੋਣਾਂ ‘ਚ ਚੜੂਨੀ ਦੀ ਭਲਕੇ ਐਂਟਰੀ, 2019 ‘ਚ ਹਰਿਆਣਾ ਦੇ ਲਾਡਵਾ ਤੋਂ ਬੁਰੀ ਤਰ੍ਹਾਂ ਹੋਏ ਸੀ ਪਸਤ
ਚਿਦੰਬਰਮ ਨੇ ਕਿਹਾ, ”ਉਹ ਸਿਰਫ ਇੱਕ ਚੀਜ਼ ਤੋਂ ਡਰਦੇ ਹਨ – ਚੋਣ ਹਾਰਨ ਤੋਂ। ਉਹ ਕਿਸੇ ਵੀ ਹਾਲਤ ਵਿੱਚ ਚੋਣ ਨਹੀਂ ਹਾਰਨਾ ਚਾਹੁੰਦੇ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਘੱਟੋ-ਘੱਟ ਕੁੱਝ ਡਰ ਤਾਂ ਹੈ। ਦੇਸ਼ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਹਰ ਚੋਣ ਵਿੱਚ ਮੋਦੀ ਨੂੰ ਹਰਾਇਆ ਜਾਵੇ।” ਕਾਂਗਰਸ ਆਗੂ ਨੇ ਕਿਹਾ, ”ਚੀਨ ਵੱਲੋਂ ਭਾਰਤੀ ਖੇਤਰ ‘ਤੇ ਕਬਜ਼ਾ ਕਰਨ ਅਤੇ ਸਰਹੱਦ ‘ਤੇ ਪਿੰਡ ਬਣਾਉਣ ਨਾਲ ਦੇਸ਼ ਲਈ ਹੋਰ ਖ਼ਤਰੇ ਆਉਣ ਵਾਲੇ ਹਨ, ਕਸ਼ਮੀਰ ‘ਚ ਨੌਜਵਾਨ ਅੱਤਵਾਦ ਵੱਲ ਵਾਪਿਸ ਪਰਤ ਰਹੇ ਹਨ ਅਤੇ ਆਰਥਿਕਤਾ ਡਿੱਗ ਰਹੀ ਹੈ।”
ਵੀਡੀਓ ਲਈ ਕਲਿੱਕ ਕਰੋ -: