p mamata banerjee to wed am socialism: ਤਾਮਿਲਨਾਡੂ ‘ਚ ਇੱਕ ਵਿਆਹ ਦੇ ਕਾਰਡ ਨੇ ਕਾਫੀ ਹਲਚਲ ਮਚਾ ਦਿੱਤੀ ਹੈ, ਜਿਸ ਨਾਲ ਲਾੜੀ ਦਾ ਨਾਮ ਪੀ ਮਮਤਾ ਬੈਨਰਜੀ ਅਤੇ ਲਾੜੇ ਦਾ ਨਾਮ ਏ ਐੱਮ ਸੋਸ਼ਲਿਜ਼ਮ ਲਿਖਿਆ ਗਿਆ ਹੈ।ਇਹ ਕਾਰਡ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਤਮਿਲ ਮੁਖਪੱਤਰ ਜਨ ਸ਼ਕਤੀ ‘ਚ ਸੋਮਵਾਰ ਨੂੰ ਪ੍ਰਕਾਸ਼ਿਤ ਹੋਇਆ ਸੀ, ਜਿਸ ਤੋਂ ਬਾਅਦ ਹੀ ਇਹ ਲੋਕਾਂ ਦੀ ਚਰਚਾ ਦਾ ਕੇਂਦਰ ਦਾ ਬਣਿਆ ਹੋਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਸੱਦਾ ਪੱਤਰ ਵਿੱਚ ਲਾੜੇ ਦੇ ਵੱਡੇ ਭਰਾਵਾਂ ਵਜੋਂ ਏ ਐਮ ਕਮਿਉਨਿਜ਼ਮ ਅਤੇ ਏ ਐਮ ਲੈਨਿਨਵਾਦ ਦੇ ਨਾਮ ਵੀ ਦੱਸੇ ਗਏ ਹਨ। ਸੀਪੀਆਈ ਦੇ ਸੂਤਰਾਂ ਨੇ ਦੱਸਿਆ ਕਿ ਏਐਮ ਸੋਸ਼ਲਿਜ਼ਮ ਪਾਰਟੀ ਦੇ ਸਲੇਮ ਸੈਕਟਰੀ ਏ ਮੋਹਨ ਉਰਫ ਸਟਾਲਿਨ ਮੋਹਨ ਦਾ ਬੇਟਾ ਹੈ, ਜਦੋਂਕਿ ਦੁਲਹਨ ਇਕ ਕਾਂਗਰਸੀ ਨੇਤਾ ਦੀ ਪੋਤੀ ਹੈ ਜਿਸ ਨੇ ਉਸ ਦਾ ਨਾਮ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਾਮ ‘ਤੇ ਰੱਖਿਆ।
ਇਹ ਵੀ ਪੜੋ:ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਜੀ ਦਾ ਬਿਆਨ ਕਿਹਾ…
ਪੰਮਰਥੂਪਤੀ ਸ਼ਹਿਰ ਦੇ ਕੌਂਸਲਰ ਮੋਹਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਕਮਿਉਨਿਜ਼ਮ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ। ਮੋਹਨ ਨੇ ਕਿਹਾ ਕਿ ਉਸ ਦੇ ਪੋਤੇ ਦਾ ਨਾਮ ਮਾਰਕਸਵਾਦ ਹੈ। ਮੋਹਨ ਨੇ ਕਿਹਾ ਕਿ ਜੇ ਪਰਿਵਾਰ ਵਿਚ ਇਕ ਲੜਕੀ ਦਾ ਜਨਮ ਹੁੰਦਾ ਹੈ, ਤਾਂ ਉਸ ਦਾ ਨਾਮ ਕਿਉਬਿਜ਼ਮ ਰੱਖਿਆ ਜਾਵੇਗਾ ।
ਇਹ ਵੀ ਪੜੋ:Akali Dal-BSP Alliance: ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, Akali Dal ਤੇ BSP ਦਾ ਹੋਇਆ ਗਠਜੋੜ