ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ 75 ਵੇਂ ਆਜ਼ਾਦੀ ਦਿਵਸ ਮੌਕੇ ਐਤਵਾਰ ਨੂੰ ਬਾਰਡਰ ਸਿਕਓਰਿਟੀ ਫੋਰਸ ਨੇ ਪਾਕਿ ਰੇਂਜਰ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਅਟਾਰੀ ਸਰਹੱਦ ਦੀ ਜੁਵਾਇੰਟ ਚੈੱਕ ਪੋਸਟ ‘ਤੇ ਮੂੰਹ ਮਿੱਠਾ ਕਰ ਕੇ ਵਧਾਈ ਦਿੱਤੀ। ਉੱਥੇ ਹੀ ਭਾਰਤ 15 ਅਗਸਤ ਨੂੰ ਪਾਕਿਸਤਾਨ ਰੇਂਜਰਾਂ ਨੂੰ ਮਠਿਆਈ ਭੇਂਟ ਕਰੇਗਾ। ਇਸ ਦੌਰਾਨ ਕੁਝ ਸਮੇਂ ਲਈ ਦੋਹਾਂ ਸਰਹੱਦਾਂ ਦੇ ਵਿਚਾਲੇ ਗੇਟ ਨੂੰ ਖੋਲ੍ਹਿਆ ਗਿਆ ਅਤੇ ਲਾਈਨ ਜ਼ੀਰੋ ‘ਤੇ ਇਸ ਪ੍ਰੋਗਰਾਮ ਦਾ ਆਯੋਜਨ ਹੋਇਆ।
ਗੌਰਤਲਬ ਹੈ ਕਿ ਭਾਰਤ ਜਿੱਥੇ ਆਪਣਾ ਆਜ਼ਾਦੀ ਦਿਵਸ 15 ਅਗਸਤ ਨੂੰ ਮਨਾਉਂਦਾ ਹੈ, ਉੱਥੇ ਹੀ ਪਾਕਿਸਤਾਨ ਆਪਣਾ ਆਜ਼ਾਦੀ ਦਿਵਸ 14 ਅਗਸਤ ਨੂੰ ਮਨਾਉਂਦਾ ਹੈ। ਜਿਸਦੇ ਚਲਦਿਆਂ ਪਾਕਿਸਤਾਨ ਰੇਂਜਰਾਂ ਨੇ ਐਤਵਾਰ ਸਵੇਰੇ BSF ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਆਜ਼ਾਦੀ ਦਿਵਸ ਮੌਕੇ ਵਧਾਈ ਦੇਣ ਲਈ ਮਠਿਆਈ ਦੇਣ ਦੀ ਇੱਛਾ ਰੱਖੀ। ਜਿਸਨੂੰ BSF ਦੇ ਅਧਿਕਾਰੀਆਂ ਵੱਲੋਂ ਮੰਨ ਲਿਆ ਗਿਆ। ਇਸ ਮੌਕੇ BSF ਤੇ ਪਾਕਿ ਰੇਂਜਰ ਦੇ ਕਈ ਅਧਿਕਾਰੀ ਅਤੇ ਜਵਾਨ ਮੌਜੂਦ ਸਨ।
ਇਸ ਸਬੰਧੀ BSF ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵੱਲੋਂ 15 ਅਗਸਤ ਨੂੰ ਪਾਕਿਸਤਾਨ ਨੂੰ ਮਠਿਆਈਆਂ ਭੇਂਟ ਕਰਦੇ ਹੋਏ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾਵੇਗਾ। ਦੱਸ ਦੇਈਏ ਕਿ ਸਿਰਫ਼ ਆਜ਼ਾਦੀ ਦਿਵਸ ਹੀ ਨਹੀਂ ਬਲਕਿ ਗਣਤੰਤਰ ਦਿਵਸ, ਹੋਲੀ, ਦੀਵਾਲੀ, ਈਦ ਤੇ ਵੈਸਾਖੀ ਵਰਗੇ ਮੌਕਿਆਂ ‘ਤੇ ਵੀ ਪਾਕਿ ਰੇਂਜਰਾਂ ਤੇ BSF ਵਿਚਾਲੇ ਰਿਸ਼ਤਿਆਂ ਵਿੱਚ ਬਿਹਤਰੀ ਲਿਆਉਣ ਲਈ ਮਿਠਾਈਆਂ ਦਾ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: