pakistan fisherman arrested: ਗੁਜਰਾਤ ਤੱਟ ਦੇ ਕੋਲ ਭਾਰਤੀ ਸਮੁੰਦਰੀ ਖੇਤਰ ‘ਚ ਦਾਖਲ ਹੋਣ ਤੋਂ ਬਾਅਦ ਇੱਕ ਪਾਕਿਸਤਾਨੀ ਮਛਿਆਰਾ ਨੂੰ ਉਸਦੇ ਬੇੜੇ ਸਮੇਤ ਫੜਿਆ ਗਿਆ।ਸੀਮਾ ਸੁਰੱਖਿਆ ਬਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਸ਼ਨੀਵਾਰ ਸ਼ਾਮ ਨੂੰ ਸਰ ਕ੍ਰੀਕ ਇਲਾਕੇ ‘ਚ ਬੀਐੱਸਐੱਫ ਦੀ ਗੁਜਰਾਤ ਸੀਮਾ ਦੇ ਕਰਮਚਾਰੀਆਂ ਨੇ ਗਸ਼ਤ ਦੌਰਾਨ ਫੜਿਆ।ਬੀਐੱਸਐੱਫ ਨੇ ਇੱਕ ਬਿਆਨ ‘ਚ ਕਿਹਾ, 19 ਦਸੰਬਰ ਨੂੰ ਸ਼ਾਮ ਪੰਜ ਵੱਜ ਕੇ 50 ਮਿੰਟ ‘ਤੇ ਬੀਐੱਸਐੱਫ ਦੇ ਜਵਾਨਾਂ ਨੇ ਸਰ ਕ੍ਰੀਕ ਦੇ ਖੇਤਰ ‘ਚ ਗਸ਼ਤ ਦੌਰਾਨ ਮੱਛੀਆਂ ਫੜਨ ਵਾਲੀ ਇੱਕ ਪਾਕਿਸਤਾਨੀ ਨੌਕਾ ਨੂੰ ਦੇਖਿਆ ਜੋ ਖਰਾਬ ਸਮੁੰਦਰੀ
ਦਿਸ਼ਾ ਅਤੇ ਖਰਾਬ ਮੌਸਮ ਦੇ ਚਲਦਿਆਂ ਭਾਰਤੀ ਖੇਤਰ ‘ਚ ਪਹੁੰਚ ਗਈ ਸੀ।ਉਨ੍ਹਾਂ ਕਿਹਾ, ਬੀਐੱਸਐੱਫ ਦੀ ਗਸ਼ਤ ਟੀਮ ਨੇ ਇੱਕ ਪਾਕਿਸਤਾਨੀ ਮਛਿਆਰੇ ਦੇ ਨਾਲ ਉਸ ਨੌਕ ਨੂੰ ਜਬਤ ਕਰ ਲਿਆ ਹੈ।ਬੀਐੱਸਐੱਫ ਦੇ ਮੁਤਾਬਕ ਫੜੇ ਗਏ ਸਖਸ਼ ਦੀ ਪਛਾਣ ਗੁਆਂਢੀ ਦੇਸ਼ ਦੇ ਸਿੰਧ ਖੇਤਰ ਦੇ ਰਹਿਣ ਵਾਲੇ 35 ਸਾਲਾ ਖਾਲਿਦ ਹੁਸੈਨ ਦੇ ਰੂਪ ‘ਚ ਹੋਈ ਹੈ।ਸੁਰੱਖਿਆ ਬਲ ਨੇ ਦੱਸਿਆ ਕਿ ਉਸਦੇ ਕਬਜ਼ੇ ‘ਚ 20 ਲੀਟਰ ਇਕ ਮੋਬਾਇਲ, ਮੱਛੀਆਂ ਫੜਨ ਵਾਲੇ ਦੋ ਜਾਲ, ਪਲਾਸਟਿਕ ਦੇ ਧਾਗੇ ਦੇ ਅੱਠ ਬੰਡਲ ਅਤੇ ਕੁਝ ਕੇਕੜਿਆਂ ਨੂੰ ਜਬਤ ਕੀਤਾ ਗਿਆ।
ਮੁੰਡਿਆਂ ਨੇ ਖੋਲ੍ਹ ਦਿੱਤਾ ਓਪਨ ਜਿੰਮ, ਡੌਲੇ ਦਿਖਾ ਕਰ ਰਹੇ ਨੇ ਮੋਦੀ ਨੂੰ Challenge,ਅਖੇ ‘ਹੁਣ ਕਬੱਡੀ ਵੀ ਖੇਡਾਂਗੇ’ !