pakistan return 2 billion dollar saudi arabian loan: ਪਾਕਿਸਤਾਨ ਅਤੇ ਸਾਊਦੀ ਅਰਬ ਦੀ ਦੋਸਤੀ ਨੂੰ ਲੈ ਕੇ ਪਈ ਤਰੇੜ ਹੋਰ ਗਹਿਰੀ ਹੁੰਦੀ ਜਾ ਰਹੀ ਹੈ।ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਸ਼ਮੀਰ ਨੂੰ ਲੈ ਕੇ ਸਾਊਦੀ ਅਰਬ ਨੂੰ ਚਿਤਾਵਨੀ ਦਿੱਤੀ ਹੈ।ਕੁਰੈਸ਼ੀ ਦੀ ਟਿੱਪਣੀ ਤੋਂ ਨਾਰਾਜ਼ ਸਾਊਦੀ ਨੂੰ ਮਨਾਉਣ ਲਈ ਪਾਕਿਸਤਾਨ ਨੇ ਆਪਣੇ ਸੈਨਾ ਪ੍ਰਮੁੱਖ ਕਮਰ ਬਾਜਵਾ ਨੂੰ ਵੀ ਭੇਜਿਆ ਪਰ ਇਸ ਨਾਲ ਕੋਈ ਵੀ ਲਾਭ ਨਹੀਂ ਹੋਇਆ।ਪਾਕਿਸਤਾਨ ਨੂੰ ਅਗਲੇ ਮਹੀਨੇ ਸਾਊਦੀ ਅਰਬ ਨੂੰ 2 ਅਰਬ ਡਾਲਰ ਦਾ ਕਰਜ਼ਾ ਵਾਪਸ ਕਰਨਾ ਪੈ ਸਕਦਾ ਹੈ।ਪਾਕਿਸਤਾਨ ਦੇ ਵਿੱਤ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਹੈ ਕਿ ਸਰਕਾਰ ਸਾਊਦੀ ਅਰਬ ਦਾ ਕਰਜ਼ ਵਾਪਸ ਕਰਨ ਦੀ ਤਿਆਰੀ ਕਰ ਰਿਹਾ ਹੈ
ਅਤੇ ਇਸਦੇ ਨਾਲ ਹੀ ਦੂਸਰੇ ਸ੍ਰੋਤਾਂ ਤੋਂ ਵੀ ਕਰਜ਼ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਵਿਦੇਸ਼ੀ ਮੁਦਰਾ ਭੰਡਾਰ 12 ਅਰਬ ਡਾਲਰ ‘ਤੇ ਬਣਾ ਰਹੇ।ਪਾਕਿਸਤਾਨ ਦੀ ਅਰਥਵਿਵਸਥਾ ਪਹਿਲਾਂ ਤੋਂ ਹੀ ਡਾਂਵਾਡੋਲ ਹੈ ਅਤੇ ਮਹਿੰਗਾਈ ਸਿਰੇ ‘ਤੇ ਹੈ।ਅਜਿਹੇ ‘ਚ ਸਾਊਦੀ ਅਰਬ ਦਾ ਕਰਜ਼ਾ ਵਾਪਸ ਕਰਨਾ ਉਸਦੇ ਲਈ ਬੇਹੱਦ ਨੁਕਸਾਨਦੇਹ ਹੋਵੇਗਾ।ਸੂਤਰਾਂ ਦਾ ਕਹਿਣਾ ਹੈ ਕਿ ਸਾਊਦੀ ਅਰਬ ਦੇ ਕਰਜ਼ ਦੀ ਦੂਸਰੀ ਕਿਸ਼ਤ ਦਾ ਸਮਾਂ ਅਗਲੇ ਮਹੀਨੇ ਪੂਰੀ ਹੋ ਰਹੀ ਹੈ ਅਤੇ ਸੰਭਾਵਨਾ ਹੈ ਕਿ ਸਰਕਾਰ ਦੋ ਸਾਲ ਪਹਿਲਾਂ ਲਏ ਕਰਜ਼ ਨੂੰ ਵਾਪਸ ਕਰ ਦੇਵੇ।ਇਹ ਕਿਸ਼ਤਾਂ 1 ਅਰਬ ਡਾਲਰ ਕੀਤੀ ਸੀ।ਪਾਕਿਸਤਾਨ ਦੀ ਅਰਥਵਿਵਸਥਾ ਜਦੋਂ ਘਾਟੇ ‘ਚ ਚਲੀ ਗਈ ਸੀ ਅਤੇ ਉਹ ਭੁਗਤਾਨ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਤਾਂ ਸਾਊਦੀ ਅਰਬ ਨੇ ਪਾਕਿਸਤਾਨ ਨੂੰ ਕਰੀਬ 6.2 ਅਰਬ ਡਾਲਰ ਦਾ ਆਰਥਿਕ ਪੈਕੇਜ ਦਿੱਤਾ ਸੀ।ਇਸ ਨਾਲ ਪਾਕਿਸਤਾਨ ਡਿਫਾਲਟਰ ਹੋਣ ਤੋਂ ਬਚ ਗਿਆ ਸੀ।ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਇਹ ਦੋਵੇਂ ਦੇਸ਼ਾਂ ਦੌਰਾਨ ਬੇਹੱਦ ਗੁਪਤ ਮੁੱਦਾ ਹੈ।ਹਾਲਾਂਕਿ,
ਸਰਕਾਰ ਨੇ ਇੱਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਕਿਹਾ ਕਿ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਪਾਕਿਸਤਾਨ ਅਗਲੇ ਮਹੀਨੇ ਕਰਜ਼ਾ ਵਾਪਸ ਕਰ ਰਿਹਾ ਹੈ।ਸੱਤਾ ‘ਚ ਆਉੁਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੋ ਵਾਰ ਸਾਊਦੀ ਅਰਬ ਦੇ ਦੌਰੇ ‘ਤੇ ਗਏ ਤਾਂ ਕਿ ਆਰਥਿਕ ਮੱਦਦ ਹਾਸਿਲ ਕੀਤੀ ਜਾ ਸਕੇ।ਇਸ ਨਾਲ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਵੀ ਪੈਕੇਜ ਹਾਸਲ ‘ਚ ਆਸਾਨੀ ਹੋਈ।ਸਾਊਦੀ ਅਰਬ ਨੇ ਪਾਕਿਸਤਾਨ ਨੂੰ 3 ਸਾਲ ਦੇ ਸਮਾਂ ‘ਚ ਕਰੀਬ 6.2 ਅਰਬ ਡਾਲਰ ਦਾ ਕਰਜ਼ਾ ਦੇਣ ‘ਤੇ ਸਹਿਮਤੀ ਜਤਾਈ ਸੀ।ਇਸ ‘ਚ 3 ਅਰਬ ਡਾਲਰ ਦੀ ਨਕਦ ਮੱਦਦ ਅਤੇ 3.2 ਅਰਬ ਡਾਲਰ ਦੀ ਕੀਮਤ ਦੇ ਤੇਲ ਅਤੇ ਗੈਸ ਸਪਲਾਈ ਦਾ ਭੁਗਤਾਨ ਬਾਅਦ ‘ਚ ਕਰਨ ਦੀ ਰਾਹਤ ਦਿੱਤੀ ਸੀ।ਸਾਊਦੀ ਅਰਬ ਦੀ ਕਰਜ਼ ‘ਤੇ ਤੇਲ ਸਪਲਾਈ ਦੀ ਸੁਵਿਧਾ ਸਿਰਫ ਇੱਕ ਸਾਲ ਲਈ ਸੀ।ਇਸ ‘ਚ ਇੱਕ ਬਦਲਾਅ ਇਹ ਜੋੜਿਆ ਗਿਆ ਸੀ ਕਿ ਅਗਲੇ 3 ਸਾਲਾਂ ਲਈ ਇਹ ਸੁਵਿਧਾ ਵਧਾਈ ਜਾ ਸਕਦੀ ਹੈ।