pakistan should improve relations india: ਪਾਕਿਸਤਾਨ ‘ਚ ਵਿਰੋਧੀ ਦਲਾਂ ਦੇ ਵੱਧਦੇ ਦਬਾਅ ਦੇ ਅੱਗੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੁਣ ਬੇਬੱਸ ਨਜ਼ਰ ਆਉਣ ਲੱਗੇ ਹਨ।ਪਾਕਿਸਤਾਨੀ ਫੌਜ ਨੇ ਵੀ ਆਪਣ-ਆਪ ‘ਤੇ ਵਧਦੇ ਸਿਆਸੀ ਹਮਲਿਆਂ ਨੂੰ ਦੇਖਦੇ ਹੋਏ ਇਮਰਾਨ ਸਰਕਾਰ ਤੋਂ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ ਹੈ।ਇਸ ਦੌਰਾਨ ਪਾਕਿਸਤਾਨ ਪੀਪਲਸ ਪਾਰਟੀ ਦੇ ਸੀਨੀਅਰ ਆਗੂ ਫਰਹਤੁਲਲਾ ਬਾਬਰ ਨੇ ਇਮਰਾਨ ਖਾਨ ਨੂੰ ਦੋ-ਟੁਕ ਕਿਹਾ ਹੈ ਕਿ ਉਹ ਭਾਰਤ ਨਾਲ ਆਪਣਾ ਰਿਸ਼ਤਾ ਸੁਧਾਰ ਲਵੇ।ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹ ਭਾਰਤ ਅਤੇ ਚੀਨ ‘ਚ ਦੁਸ਼ਮਣੀ ਹੋਣ ਦੇ ਬਾਵਜੂਦ ਆਪਸੀ ਵਪਾਰ ਅਰਬਾਂ ਡਾਲਰਾਂ ਦਾ ਹੈ।ਸਾਊਥ ਏਸ਼ੀਅਨ ਅਗੇਂਸਟ
ਟੇਰੇਰਿਜ਼ਮ ਐਂਡ ਫਾਰ ਹਿਊਮਨ ਰਾਈਟਸ ਦੀ ਬੈਠਕ ‘ਚ ਫਰਹਤੁਲਲਾ ਬਾਬਰ ਨੇ ਇਮਰਾਨ ਖਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਨਾਂ੍ਹ ਨੂੰ ਪੜੋਸੀ ਦੇਸ਼ ਭਾਰਤ ਨਾਲ ਆਪਣੇ ਰਿਸ਼ਤੇ ਸੁਧਾਰਨ ‘ਤੇ ਜ਼ੋਰ ਦੇਣਾ ਚਾਹੀਦਾ ਹੈ।ਜੇਕਰ ਪਾਕਿਸਤਾਨ ਭਾਰਤ ਨਾਲ ਆਪਣੇ ਸਬੰਧ ਚੰਗੇ ਰੱਖਦਾ ਹੈ ਤਾਂ ਸਾਡੇ ਲੋਕਤੰਤਰ ਨਾਲ ਅਰਥਵਿਵਸਥਾ ਨੂੰ ਵੀ ਲਾਭ ਪਹੁੰਚੇਗਾ।ਉਨ੍ਹਾਂ ਨੂੰ ਭਾਰਤ ਅਤੇ ਚੀਨ ਦੇ ਰਿਸ਼ਤੇ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਨਾਂ ਦੋਵਾਂ ਦੇਸ਼ਾਂ ਦਰਮਿਆਨ ਸਰਹੱਦੀ ਵਿਵਾਦ ਹੈ।ਇਸਦੇ ਬਾਵਜੂਦ ਦੋਵਾਂ ਦੇ ਵਪਾਰਿਕ ਰਿਸ਼ਤੇ ਮਜ਼ਬੂਤ ਹਨ।ਫਿਰ ਅਜਿਹਾ ਪਾਕਿਸਤਾਨ ਕਿਉਂ ਨਹੀਂ ਕਰ ਸਕਦਾ ਹੈ।ਫਰਹਤੁਲਲਾ ਬਾਬਰ ਨੇ ਪਾਕਿਸਤਾਨੀ ਫੌਜ ‘ਤੇ ਨਿਸ਼ਾਨਾ ਸਾਧਦਿਆਂ ਹੋਏ ਕਿਹਾ ਕਿ ਸਾਡੇ ਜਨਰਲ ਕਦੇ ਵੀ ਦੇਸ਼ ਦੇ ਸੰਵਿਧਾਨ ਨੂੰ ਦਿਲੋਂ ਸਵੀਕਾਰ ਨਹੀਂ ਕੀਤਾ ਹੈ।ਫੌਜ ਨੇ ਆਰਥਿਕ ਲਾਭ ਲਈ ਦੇਸ਼ ਦੀ ਸੱਤਾ ‘ਤੇ ਆਪਣੀ ਪਕੜ ਰੱਖੀ ਹੈ।ਸੰਸਦ ਵੀ ਪਾਕਿਸਤਾਨੀ ਫੌਜ ਦੀ ਜਿੰਮੇਵਾਰੀ ਤੈਅ ਕਰਨ ‘ਚ ਫੇਲ ਰਹੀ ਹੈ।ਫੌਜ ਨੇ ਸਦਾ ਹੀ ਸੰਘ ਅਤੇ ਲੋਕਤੰਤਰੀ ਢਾਂਚੇ ਦੀ ਅਣਦੇਖੀ ਕੀਤੀ ਹੈ।