ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਕੁਝ ਵੀਡੀਓ ਜਿੱਥੇ ਮਨੋਰੰਜਕ ਹੁੰਦੇ ਹਨ ਅਤੇ ਕੁਝ ਭਾਵਨਾਤਮਕ ਵੀ ਹੁੰਦੇ ਹਨ। ਬਹੁਤ ਸਾਰੇ ਵੀਡਿਓ ਦੇਖ ਕੇ ਜਿੱਥੇ ਹਾਸਾ ਨਹੀਂ ਰੁਕਦਾ, ਉੱਥੇ ਹੀ ਬਹੁਤ ਸਾਰੇ ਵੀਡੀਓ ਅਜਿਹੇ ਹੁੰਦੇ ਹਨ ਜੋ ਅੱਖਾਂ ਵਿੱਚ ਹੰਝੂ ਲਿਆਉਂਦੇ ਹਨ।
ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਗੁੱਸਾ ਆਵੇਗਾ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਗੋਲਗੱਪੇ ਵਾਲੇ ਪਾਣੀ ਵਿੱਚ ਪਿਸ਼ਾਬ ਮਿਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ।
ਦਰਅਸਲ, ਇਹ ਹੈਰਾਨ ਕਰਨ ਵਾਲੀ ਘਟਨਾ ਗੁਹਾਟੀ ਦੀ ਹੈ। ਇਸ ਵਾਇਰਲ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਗੋਲਗੱਪੇ ਵਾਲਾ ਇੱਕ ਮੱਗ ਵਿੱਚ ਪਿਸ਼ਾਬ ਕਰਦਾ ਹੈ ਤੇ ਬਾਅਦ ਵਿੱਚ ਇਸਨੂੰ ਪਾਣੀ ਵਿੱਚ ਮਿਲਾ ਦਿੰਦਾ ਹੈ। ਮੱਗ ਵਿੱਚ ਪਿਸ਼ਾਬ ਕਰਨ ਤੋਂ ਬਾਅਦ ਗੋਲਗੱਪੇ ਵਾਲੇ ਨੇ ਓਹੀ ਮੱਗ ਲੋਕਾਂ ਨੂੰ ਗੋਲਗੱਪੇ ਖਵਾਉਣ ਲਈ ਵਰਤਿਆ।
ਇਹ ਵੀਡੀਓ ਅਪਲੋਡ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ । ਜਿਸ ਕਿਸੇ ਨੇ ਵੀ ਇਹ ਵੀਡੀਓ ਕਲਿੱਪ ਵੇਖੀ ਉਹ ਹੈਰਾਨ ਹੈ ਕਿ ਇਹ ਵਿਅਕਤੀ ਅਜਿਹੀ ਘਿਣਾਉਣੀ ਹਰਕਤ ਕਿਉਂ ਕਰ ਰਿਹਾ ਹੈ।
ਰਿਪੋਰਟਾਂ ਅਨੁਸਾਰ ਇਹ ਵਿਕਰੇਤਾ ਗੁਹਾਟੀ ਦੇ ਅਠਗਾਓਂ ਖੇਤਰ ਵਿੱਚ ਸਟਾਲ ਲਗਾਉਂਦਾ ਹੈ। ਇਹ ਘਟਨਾ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਗੋਲਗੱਪੇ ਵੇਚਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ । ਪੁਲਿਸ ਨੇ ਉਸਦੇ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ। ਲੋਕ ਇਹ ਦੇਖ ਕੇ ਗੁੱਸੇ ਨਾਲ ਪਾਗਲ ਹੋ ਰਹੇ ਹਨ। ਅਜਿਹੀਆਂ ਘਟਨਾਵਾਂ ਸਟ੍ਰੀਟ ਫੂਡ ਦੀ ਸਫਾਈ ‘ਤੇ ਸਵਾਲ ਖੜ੍ਹੇ ਕਰਦੀਆਂ ਹਨ।
ਇਹ ਵੀ ਦੇਖੋ: ਇਸ ਪਰਿਵਾਰ ‘ਤੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਇੱਕ ਬ੍ਰਹਮਣ ਜੋੜਾ ਬਣ ਗਿਆ ਅੰਮ੍ਰਿਤਧਾਰੀ ਸਿੱਖ ਜੋੜਾ