ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਅੱਜ ਸ਼ਾਮ 5 ਵਜੇ ਤੋਂ ਬੁੱਧਵਾਰ ਸ਼ਾਮ 5 ਵਜੇ ਤੱਕ ਪੈਰਾਗਲਾਈਡਿੰਗ ‘ਤੇ ਮੁਕੰਮਲ ਪਾਬੰਦੀ ਰਹੇਗੀ। ਇਹ ਹੁਕਮ ਕੱਲ੍ਹ ਸ਼ਾਹਪੁਰ ਵਿੱਚ ਪੀਐਮ ਮੋਦੀ ਦੀ ਰੈਲੀ ਕਾਰਨ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਪਾਬੰਦੀ ਲਗਾ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 9 ਨਵੰਬਰ ਨੂੰ ਹਿਮਾਚਲ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਕਾਂਗੜਾ ਆ ਰਹੇ ਹਨ। ਇੱਥੇ ਉਹ ਸ਼ਾਹਪੁਰ ਦੇ ਚੰਬੀ ਮੈਦਾਨ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਡਰੋਨ, ਹੌਟ ਏਅਰ ਬੈਲੂਨ ਅਤੇ ਪੈਰਾਗਲਾਈਡਿੰਗ ‘ਤੇ ਪੂਰਨ ਪਾਬੰਦੀ ਰਹੇਗੀ। ਇਹ ਹੁਕਮ ਕਾਂਗੜਾ ਦੇ ਡੀਸੀ ਨਿਪੁਨ ਜਿੰਦਲ ਨੇ ਜਾਰੀ ਕੀਤੇ। ਦੱਸ ਦੇਈਏ ਕਿ ਬੈਜਨਾਥ ਦੇ ਬੀਡ ਬਿਲਿੰਗ ਅਤੇ ਧਰਮਸ਼ਾਲਾ ਦੇ ਇੰਦਰੂ ਨਾਗ ਵਿੱਚ ਪੈਰਾਗਲਾਈਡਿੰਗ ਕੀਤੀ ਜਾਂਦੀ ਹੈ। ਇਨ੍ਹੀਂ ਦਿਨੀਂ ਪੈਰਾਗਲਾਈਡਿੰਗ ਦਾ ਸੀਜ਼ਨ ਸਿਖਰਾਂ ‘ਤੇ ਹੈ, ਪਰ ਰੈਲੀ ਕਰਕੇ ਜਾਰੀ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀ ਵਿਰੁੱਧ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੂਜੇ ਪਾਸੇ SDM ਬੈਜਨਾਥ ਸਲੀਮ ਆਜ਼ਮ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤੇ ਅੱਜ ਸ਼ਾਮ ਤੋਂ ਹੀ ਬੀੜ ਬਿਲਿੰਗ ਵਿੱਚ ਉਡਾਣਾਂ ’ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਟੀਮ ਬਿਲਿੰਗ ਵੈਲੀ ‘ਚ ਵੀ ਚੌਕਸੀ ‘ਤੇ ਤਾਇਨਾਤ ਰਹੇਗੀ, ਤਾਂ ਜੋ ਬਾਹਰੋਂ ਆਉਣ ਵਾਲਾ ਕੋਈ ਪਾਇਲਟ ਫਲਾਈਟ ਨਾ ਲੈ ਜਾ ਸਕੇ।