paramedics arrested oxygen cylinders black marketing: ਦਿੱਲੀ ‘ਚ ਕੋਰੋਨਾ ਵਾਇਰਸ ਦੀ ਮਹਾਮਾਰੀ ਕੋਹਰਾਮ ਮਚਾ ਰਹੀ ਹੈ।ਲੋਕ ਸਾਹਾਂ ਲਈ, ਜਿੰਦਗੀ ਦੇ ਲਈ ਜੰਗ ਲੜ ਰਹੇ ਹਨ ਪਰ ਜੀਵਨ ਰੱਖਿਅਕ ਦਵਾਈਆਂ ਦੇ ਨਾਲ ਹੀ ਆਕਸੀਜਨ ਦੀ ਕਾਲਾਬਾਜ਼ਾਰੀ ਵੀ ਧੜੱਲੇ ਨਾਲ ਜਾਰੀ ਹੈ।ਸਾਊਥ ਦਿੱਲੀ ਦੀ ਪੁਲਿਸ ਨੇ ਕੈਟਸ ਐਂਬੂਲੇਂਸ ਦੇ ਦੋ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।ਦੋਸ਼ ਹੈ ਕਿ ਕੈਟਸ ਐਂਬੂਲੇਂਸ ਦੇ ਇਹ ਕਰਮਚਾਰੀ ਆਕਸੀਜਨ ਸਿਲੰਡਰ ਦੀ ਕਾਲਾਬਾਜ਼ਾਰੀ ਕਰ ਰਹੇ ਸਨ।ਜਾਣਕਾਰੀ ਮੁਤਾਬਕ ਦਿੱਲੀ ਦੇ ਅੰਬੇਡਕਰ ਨਗਰ ਥਾਣੇ ਦੀ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਮੋਬਾਇਲ ਨੰਬਰ ਦੇ ਰਾਹੀਂ ਕੈਟਸ ਐਂਬੂਲੇਂਸ ਦੇ ਕਰਮਚਾਰੀ ਪਵਨ ਤੱਕ ਜਾ ਪਹੁੰਚੀ।ਪਵਨ ਪਹਿਲਾਂ ਤਾਂ ਪੁਲਿਸ ਨੂੰ ਗੁੰਮਰਾਹ ਕਰਨ ਲੱਗਾ ਪਰ ਮੋਬਾਇਲ ਦੀ ਜਾਂਚ ‘ਚ ਆਕਸੀਜਨ ਦੀ ਕਾਲਾਬਾਜ਼ਾਰੀ ਦੀ ਗੱਲ ਸਾਹਮਣੇ ਆਈ।
ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪਵਨ ਨੇ ਅਪਰਾਧ ਕਬੂਲ ਕਰ ਲਿਆ।ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ ਪਵਨ 15 ਲੀਟਰ ਦੇ ਸਿਲੰਡਰ ਦੇ 40 ਹਜ਼ਾਰ ਅਤੇ 50 ਲੀਟਰ ਦੇ ਸਿਲੰਡਰ ਦੇ 90 ਹਜ਼ਾਰ ਰੁਪਏ ਤੱਕ ਵਸੂਲ ਕਰਦਾ ਸੀ।ਇਹ ਰੁਪਏ ਪੇਟੀਐੱਮ ਦੇ ਰਾਹੀਂ ਲਈ ਜਾਂਦੇ ਸਨ ਜਿਸ ਤੋਂ ਬਾਅਦ ‘ਚ ਅਕਿਸੈਸ ਬੈਂਕ ਅਤੇ ਪੀਐੱਨਬੀ ਬੈਂਕ ਦੇ ਖਾਤੇ ‘ਚ ਟ੍ਰਾਂਸਫਰ ਕਰ ਕੇ ਪਵਨ ਕੱਢ ਲਿਆ ਕਰਦਾ ਸੀ।
ਪਵਨ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਵਿਪਿਨ ਨਾਮ ਦੇ ਇਕ ਸਖਸ਼ ਨੂੰ ਵੀ ਗ੍ਰਿਫਤਾਰ ਕੀਤਾ ਹੈ।ਵਿਪਿਨ ਵੀ ਕੈਟਸ ਐਂਬੂਲੇਂਸ ‘ਚ ਪਾਇਲਟ ਹੈ ਅਤੇ ਆਕਸੀਜਨ ਦੀ ਕਾਲਾਬਾਜ਼ਾਰੀ ‘ਚ ਪਵਨ ਦੀ ਮੱਦਦ ਕਰਦਾ ਸੀ।ਪੁਲਿਸ ਨੇ ਪਵਨ ਦੇ ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਦੋ ਆਕਸੀਜਨ ਸਿਲੰਡਰ, 32 ਪੀਪੀਈ ਕਿੱਟ ਅਤੇ ਇੱਕ ਲੱਖ ਰੁਪਏ ਨਕਦੀ ਬਰਾਮਦ ਕੀਤੀ ਹੈ।ਦੱਸਿਆ ਜਾਂਦਾ ਹੈ ਕਿ ਪਵਨ ਨੇ ਆਪਣਾ ਨੰਬਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੋਇਆ ਕਿ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੈ ਉਹ ਉਸ ਨਾਲ ਸੰਪਰਕ ਕਰੋ।
12 ਵਜੇ ਦੇ ਕਰਫਿਊ ਤੋਂ ਔਖੇ ਹੋਏ ਦੁਕਾਨਦਾਰਾਂ ਨੇ ਬਣਾਈ ਰੇਲ, ਕਹਿੰਦੇ, “ਕੈਪਟਨ ਦਾ ਤਾਂ ਉਹ ਹਾਲ ਅਖੇ ਮਰਿਆ ਨਹੀਂ ਆਕੜਿਆ