ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਕਹਿਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਅਜਿਹੇ ‘ਚ ਪੰਜਾਬ ਦੇ ਮੰਤਰੀ ਪਰਗਟ ਸਿੰਘ ਨੇ ਸਿੱਧੂ ਦਾ ਪੱਖ ਲੈਂਦਿਆਂ ਕਿਹਾ ਕਿ ਜਦੋਂ ਪੀਐੱਮ ਮੋਦੀ ਪਾਕਿਸਤਾਨ ਜਾਂਦੇ ਹਨ ਤਾਂ ਉਹ ‘ਦੇਸ਼ ਪ੍ਰੇਮੀ’ ਹੁੰਦੇ ਨੇ, ਜਦੋਂ ਸਿੱਧੂ ਜਾਂਦੇ ਨੇ ਤਾਂ ਉਹ ਦੇਸ਼ ਧ੍ਰੋਹੀ।’
ਕੀ ਮੈਂ ਤੁਹਾਨੂੰ ਭਰਾ ਨਹੀਂ ਕਹਿ ਸਕਦਾ ਹਾਂ ? ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ। ਇੱਥੇ ਸਿੱਧੂ ਨੇ ਆਪਣੇ ਬਿਆਨ ‘ਤੇ ਹੋਏ ਵਿਵਾਦ ਬਾਰੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜੋ ਚਾਹੇ ਇਲਜ਼ਾਮ ਲਾਵੇ। ਮੇਰੀ ਨਾ ਤਾਂ ਕੋਈ ਦੁਕਾਨ ਹੈ ਅਤੇ ਨਾ ਹੀ ਕੋਈ ਰੇਤ ਦੀ ਖਾਨ ਹੈ। ਮੇਰੇ ਕੋਲ ਕੁੱਝ ਨਹੀ। ਉਨ੍ਹਾਂ ਕਿਹਾ ਕਿ ਮੁੱਦਿਆਂ ਨੂੰ ਵਾਰ-ਵਾਰ ਭਟਕਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਜੇਕਰ ਗੱਲ ਨੂੰ ਵਧਾਉਣਾ ਹੀ ਹੈ ਤਾਂ ਗੱਲ ਵੱਖਰੀ ਹੈ। ਭਾਰਤ ਅਤੇ ਪਾਕਿਸਤਾਨ ਦੇ ਅਦਾਕਾਰਾਂ ਅਤੇ ਗਾਇਕਾਂ ਦੀ ਉਦਾਹਰਣ ਦਿੰਦਿਆਂ ਸਿੱਧੂ ਨੇ ਕਿਹਾ ਕਿ ਚਾਹੇ ਉਹ ਭਾਰਤ ਦੇ ਕਿਸ਼ੋਰ ਕੁਮਾਰ ਹੋਣ ਜਾਂ ਪਾਕਿਸਤਾਨ ਦੇ ਨੁਸਰਤ ਫਤਿਹ ਅਲੀ ਖਾਨ, ਇਹ ਸਾਰੇ ਲੋਕ ਇੱਕ ਦੂਜੇ ਨੂੰ ਜੋੜਨ ਵਾਲੇ ਹਨ।
ਇਹ ਵੀ ਪੜ੍ਹੋ : 22 ਨੂੰ ਲਖਨਊ ‘ਚ ਕਿਸਾਨ ਮਹਾਂਪੰਚਾਇਤ ਤੇ 29 ਨੂੰ ਸੰਸਦ ਤੱਕ ਹੋਵੇਗਾ ਟਰੈਕਟਰ ਮਾਰਚ : ਦਰਸ਼ਨਪਾਲ ਸਿੰਘ
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘੇ ਤੋਂ ਪਾਕਿਸਤਾਨ ਦੇ ਕਰਤਾਰਪੁਰ ਪੁੱਜੇ ਸਨ। ਇੱਥੇ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈ। ਸਿੱਧੂ ਦੇ ਇਸ ਬਿਆਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: