ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਵਿੱਚ ਪਰਵਾਣੂ ਟਿੰਬਰ ਟ੍ਰੇਲ (ਕੇਬਲ ਕਾਰ) ਵਿੱਚ ਤਕਨੀਕੀ ਖਰਾਬੀ ਕਾਰਨ 6 ਤੋਂ 7 ਸੈਲਾਨੀ ਫਸ ਗਏ ਹਨ । ਉਨ੍ਹਾਂ ਨੂੰ ਬਚਾਉਣ ਲਈ ਇੱਕ ਹੋਰ ਕੇਬਲ ਕਾਰ ਟਰਾਲੀ ਭੇਜ ਕੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ।
ਇਸ ਸਬੰਧੀ ਐੱਸਪੀ ਸੋਲਨ ਵਿਰੇਂਦਰ ਸ਼ਰਮਾ ਨੇ ਪੁਸ਼ਤੀੰ ਕਰਦਿਆਂ ਦੱਸਿਆ ਕਿ ਕਰੀਬ 1.30 ਵਜੇ ਪਰਵਾਣੁ ਦੇ ਟੀਟੀਆਰ ਵਿੱਚ ਤਕਨੀਕੀ ਦਿੱਕਤ ਆਉਣ ਦੇ ਕਾਰਨ ਕੇਬਲ ਕਾਰ ਅਟਕ ਗਈ। ਉਨ੍ਹਾਂ ਦੱਸਿਆ ਕਿ ਰੈਸਕਿਊ ਟਰਾਲੀ ਰਾਹੀਂ ਉਨ੍ਹਾਂ ਨੂੰ ਨੀਚੇ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਗਨੀਪਥ ਖਿਲਾਫ਼ ਭਾਰਤ ਬੰਦ ‘ਤੇ ਪੰਜਾਬ ‘ਚ ਹਾਈ ਅਲਰਟ ਜਾਰੀ, ਆਰਮੀ ਭਰਤੀ ਕੇਂਦਰਾਂ ਦੀ ਵਧਾਈ ਗਈ ਸੁਰੱਖਿਆ
ਦੱਸ ਦੇਈਏ ਕਿ 11 ਅਕਤੂਬਰ 1992 ਨੂੰ ਇੱਥੇ ਇੱਕ ਹਾਦਸਾ ਵਾਪਰਿਆ ਸੀ। ਦਸ ਲੋਕ ਕਈ ਦਿਨਾਂ ਤੱਕ ਫਸੇ ਰਹੇ ਸਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਹ ਰੋਪਵੇਅ ਟਰਾਲੀ ਟਿੰਬਰ ਟ੍ਰੇਲ ਰਿਜ਼ੋਰਟ ਦੀ ਹੈ। ਇਹ ਰਿਜ਼ੋਰਟ ਸ਼ਿਮਲਾ ਪਰਵਾਣੂ ਹਾਈਵੇ ਦੇ ਬਿਲਕੁਲ ਪਾਰ ਪਹਾੜੀ ‘ਤੇ ਹੈ। ਇਸ ਰਿਜ਼ੋਰਟ ਤੱਕ ਪਹੁੰਚਣ ਲਈ ਕੋਈ ਸੜਕ ਨਹੀਂ ਹੈ। ਸੈਲਾਨੀ ਇੱਥੇ ਰੋਪਵੇਅ ਟਰਾਲੀ ਦੀ ਮਦਦ ਨਾਲ ਹੀ ਪਹੁੰਚਦੇ ਹਨ । ਸ਼ਿਮਲਾ ਵੱਲ ਜਾਣ ਵਾਲੇ ਬਹੁਤ ਸਾਰੇ ਸੈਲਾਨੀ ਇਸ ਰਿਜ਼ੋਰਟ ਵਿੱਚ ਠਹਿਰਦੇ ਹਨ। ਇਹ ਚੰਡੀਗੜ੍ਹ ਤੋਂ ਬਹੁਤੀ ਦੂਰ ਨਹੀਂ ਹੈ। ਅਜਿਹੇ ‘ਚ ਚੰਡੀਗੜ੍ਹ ਦੇ ਲੋਕ ਵੀਕੈਂਡ ‘ਤੇ ਲੰਚ ਅਤੇ ਡਿਨਰ ਕਰਨ ਲਈ ਇਸ ਪਹਾੜੀ ਰਿਜ਼ੋਰਟ ‘ਤੇ ਪਹੁੰਚਦੇ ਹਨ।
ਵੀਡੀਓ ਲਈ ਕਲਿੱਕ ਕਰੋ -: