people jammu celebrations deep sidhu arrest: ਗਣਤੰਤਰ ਦਿਵਸ ਦੇ ਦਿਨ ਦਿੱਲੀ ‘ਚ ਹੰਗਾਮੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਨੂੰ ਕਿਹਾ ਗਿਆ ਹੈ।ਜਿਸਦੇ ਮੱਦੇਨਜ਼ਰ ਅੱਜ ਦਿੱਲੀ ਪੁਲਸ ਵਲੋਂ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਦੀਪ ਸਿੱਧੂ ਦੀ ਗ੍ਰਿਫਤਾਰੀ ‘ਤੇ ਜੰਮੂ ਦੇ ਲੋਕਾਂ ਨੇ ਜਸ਼ਨ ਮਨਾ ਕੇ ਪ੍ਰਤੀਕਿਰਿਆ ਦਿੱਤੀ ਹੈ, ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੀਪ ਸਿੱਧੂ ਦੇ ਬਾਕੀ ਸਾਥੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।ਜੰਮੂ ‘ਚ ਲੋਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਾਜ਼ਿਸ਼ ‘ਚ ਸ਼ਾਮਲ ਸਾਰੇ ਲੋਕਾਂ ਦੇ ਨਾਮ ਜਲਦ ਜਨਤਕ ਕੀਤੇ ਜਾਣੇ ਚਾਹੀਦੇ ਹਨ।ਗਣਤੰਤਰ ਦਿਵਸ ਦੇ ਦਿਨ ‘ਚ ਹੰਗਾਮੇ ਦੇ ਮੁੱਖ ਦੋਸ਼ੀ ਕਹੇ ਜਾਣ ਵਾਲੇ ਦੀਪ ਸਿੱਧੂ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ।
ਇਸ ਗ੍ਰਿਫਤਾਰੀ ‘ਤੇ ਜੰਮੂ ‘ਚ ਲੋਕਾਂ ਨੇ ਖੁਸ਼ੀ ਮਨਾਈ ਅਤੇ ਦੂਜੇ ਪਾਸੇ ਇਹ ਮੰਗ ਕੀਤੀ ਕਿ ਹੁਣ ਦੀਪ ਸਿੱਧੂ ਤੋਂ ਪੁੱਛਗਿੱਛ ਤੋਂ ਬਾਅਦ ਉਸਦੇ ਬਾਕੀ ਸਾਥੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।ਜੰਮੂ ‘ਚ ਲੋਕਾਂ ਨੇ ਦੋਸ਼ ਲਗਾਇਆ ਕਿ ਇਹ ਸਾਰਾ ਪ੍ਰਦਰਸ਼ਨ ਕਿਸਾਨਾਂ ਨੂੰ ਬਦਨਾਮ ਕਰਨ ਲਈ ਸੀ।ਜੰਮੂ ‘ਚ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਹੁਣ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਸਾਨ ਅੰਦੋਲਨ ‘ਚ ਜਿਸ ਤਰ੍ਹਾਂ ਨਾਲ ਵਿਦੇਸ਼ੀ ਹਸਤੀਆਂ ਨੇ ਵੀ ਸਮਰਥਨ ਕੀਤਾ ਉਸ ਪਿੱਛੇ ਕੌਣ ਹੈ?
ਸਰਕਾਰ ਨੇ ਦੀਪ ਸਿੱਧੂ ਬਣਾਇਆ ‘ਬਲੀ ਦਾ ਬੱਕਰਾ’, ਗ੍ਰਿਫ਼ਤਾਰੀ ‘ਤੇ ਰੁਲਦੂ ਮਾਨਸਾ ਦਾ ਵੱਡਾ ਬਿਆਨ LIVE !