Petrol prices hiked: ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਇੱਕ ਵਾਰ ਫਿਰ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਹੋ ਗਿਆ ਹੈ। ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਕਿ ਮੰਗਲਵਾਰ ਨੂੰ ਦੇਸ਼ ਦੀ ਰਾਜਧਾਨੀ ਵਿੱਚ ਪੈਟਰੋਲ 17 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਦਿੱਲੀ ਵਿੱਚ ਪੈਟਰੋਲ 16 ਪੈਸੇ, ਕੋਲਕਾਤਾ ਵਿੱਚ 13 ਪੈਸੇ, ਮੁੰਬਈ ਵਿੱਚ 14 ਪੈਸੇ ਅਤੇ ਚੇੱਨਈ ਵਿੱਚ 12 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਸੀ। ਹਾਲਾਂਕਿ, ਡੀਜ਼ਲ ਦੀਆਂ ਕੀਮਤਾਂ ਲਗਾਤਾਰ 17ਵੇਂ ਦਿਨ ਸਥਿਰ ਹਨ।
ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇੱਨਈ ਵਿੱਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਕ੍ਰਮਵਾਰ 80.90 ਰੁਪਏ, 82.43 ਰੁਪਏ, 87.58 ਰੁਪਏ ਅਤੇ 83.99 ਰੁਪਏ ਪ੍ਰਤੀ ਲੀਟਰ ਹੋ ਗਈ ਹੈ । ਇਸ ਦੇ ਨਾਲ ਹੀ ਚਾਰਾਂ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ ਕ੍ਰਮਵਾਰ 73.56 ਰੁਪਏ, 77.06 ਰੁਪਏ, 80.11 ਰੁਪਏ ਅਤੇ 78.86 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਹੈ।
ਬਾਜ਼ਾਰ ਮਾਹਿਰਾਂ ਦਾ ਮੰਨਣਾ ਕਿ ਚੀਨ ਵੱਲੋਂ ਅਮਰੀਕਾ ਤੋਂ ਕੱਚੇ ਤੇਲ ਦੀ ਖਰੀਦ ਦੀ ਯੋਜਨਾ ਦੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਤੇਜ਼ੀ ਬਣੀ ਹੋਈ ਹੈ। ਇਸ ਤੋਂ ਪਹਿਲਾਂ ਵੀ ਅਗਸਤ ਮਹੀਨੇ ਵਿੱਚ ਕੱਚੇ ਤੇਲ ਦੀ ਕੀਮਤ ਮਜ਼ਬੂਤ ਰਹੀ ਹੈ। ਬੈਂਚਮਾਰਕ ਕੱਚੇ ਤੇਲ ਕੱਚਾ ਮੁੱਲ ਪ੍ਰਤੀ ਬੈਰਲ $ 44 ਡਾਲਰ ਤੋਂ ਉੱਪਰ ਰਿਹਾ ਹੈ, ਜਦੋਂ ਕਿ ਇਸ ਮਹੀਨੇ ਬ੍ਰੈਂਟ ਕਰੂਡ ਦੀ ਕੀਮਤ 46 ਡਾਲਰ ਪ੍ਰਤੀ ਬੈਰਲ ਦੇ ਉੱਪਰ ਤੱਕ ਹੋ ਗਈ ਹੈ।
ਜੇ ਤੁਸੀਂ ਵੀ ਘਰ ਬੈਠੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਬੱਸ ਇੱਕ ਮੈਸੇਜ ਕਰਨਾ ਪਵੇਗਾ। ਇੰਡੀਅਨ ਆਇਲ ਦੇ ਗਾਹਕ RSP ਲਿਖ ਕੇ 9292992249 ਨੰਬਰ ‘ਤੇ ਸੰਦੇਸ਼ ਭੇਜ ਸਕਦੇ ਹਨ, ਜਦੋਂਕਿ BPCL ਦੇ ਗਾਹਕ RSP ਲਿਖ ਕੇ 9223112222 ਨੰਬਰ ‘ਤੇ ਸੰਦੇਸ਼ ਭੇਜ ਸਕਦੇ ਹਨ। ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਹਨ।