Phone internet shut : ਹੁਣ ਸਿੰਘੂ ਬਾਰਡਰ ਦੇ ਨਾਲ-ਨਾਲ ਗਾਜੀਪੁਰ ਬਾਰਡਰ ‘ਤੇ ਵੀ ਕਿਸਾਨ ਅੰਦੋਲਨ ਦਾ ਕੇਂਦਰ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਪਿੱਛਲੇ ਦਿਨੀ ਗਾਜੀਪੁਰ ਬਾਰਡਰ ‘ਤੇ ਜੋ ਕੁੱਝ ਵੀ ਹੋਇਆ ਸੀ ਉਸ ਨੇ ਅੰਦੋਲਨ ‘ਚ ਇੱਕ ਵਾਰ ਫਿਰ ਜਾਨ ਪਾ ਦਿੱਤੀ ਹੈ। ਲੋਕ ਲਗਾਤਾਰ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 66 ਵਾਂ ਦਿਨ ਹੈ। ਬੀਤੇ ਦਿਨ ਵੀ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕੁੱਝ ਲੋਕਾਂ ਵਲੋਂ ਹੰਗਾਮਾ ਵੀ ਕੀਤਾ ਗਿਆ ਸੀ। ਬੀਤੀ 26 ਜਨਵਰੀ ਦੀ ਘਟਨਾ ‘ਤੇ ਦੁੱਖ ਜ਼ਾਹਿਰ ਕਰਦੇ ਹੋਏ ਅੱਜ ਕਿਸਾਨ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ ‘ਤੇ ਵਰਤ ਰੱਖ ਰਹੇ ਹਨ। ਕਿਸਾਨ ਰਾਸ਼ਟਰ ਪਿਤਾ ਦੀ ਬਰਸੀ ਨੂੰ ਸਦਭਾਵਨਾ ਦਿਵਸ ਵਜੋਂ ਮਨਾ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਵਰਤ ਵਿੱਚ ਸ਼ਾਮਿਲ ਹੋਵੋ ਅਤੇ ਸਾਡਾ ਸਮਰਥਨ ਕਰੋ। ਸਾਰੇ ਨੇਤਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵਰਤ ਰੱਖਣਗੇ।
ਪਰ ਹੁਣ ਗਾਜ਼ੀਪੁਰ, ਸਿੰਘੂ ਅਤੇ ਟਿੱਕਰੀ ਬਾਰਡਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ 31 ਜਨਵਰੀ ਯਾਨੀ ਕੱਲ ਤੱਕ ਸਾਰੀਆਂ ਦੂਰ ਸੰਚਾਰ ਸੇਵਾਵਾਂ ‘ਤੇ ਪਾਬੰਦੀ ਲਗਾਈ ਗਈ ਹੈ। ਯਾਨੀ ਭਲਕੇ ਤੱਕ, ਇਨ੍ਹਾਂ ਖੇਤਰਾਂ ਵਿੱਚ ਫੋਨ, ਇੰਟਰਨੈਟ ਦੀਆਂ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ। ਪ੍ਰਸ਼ਾਸਨ ਨੇ ਇਹ ਫੈਸਲਾ ਕਿਸਾਨਾਂ ਦੇ ਪ੍ਰਦਰਸ਼ਨ ਦੀ ਸਥਿਤੀ ਨੂੰ ਸਮਾਨ ਬਣਾਈ ਰੱਖਣ ਲਈ ਲਿਆ ਹੈ। ਪਹਿਲਾਂ, ਸਿਰਫ ਟਿੱਕਰੀ ਅਤੇ ਸਿੰਘੂ ਸਰਹੱਦ ‘ਤੇ ਇੰਟਰਨੈਟ ਸੇਵਾਵਾਂ ‘ਤੇ ਪਾਬੰਦੀ ਲਗਾਈ ਗਈ ਸੀ।