phylum battle for the farmer surjewala: ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਦੇ ਅੱਜ ਕਿਸਾਨਾਂ ਦੇ ਅੰਦੋਲਨ ਨੂੰ ਲੈ ਕਿਹਾ ਕਿ ਕਿਸਾਨਾਂ ਲਈ ਇਹ ਅਗਲੀ ਫਸਲ ਅਤੇ ਅਗਲੀ ਨਸਲ ਦੀ ਲੜਾਈ ਹੈ।ਸਾਡੇ ਲਈ ਇਹ ਰੋਜ਼ੀ ਰੋਟੀ ਅਤੇ ਆਉਣ ਵਾਲੀਆਂ ਪੀੜੀਆਂ ਦੀ ਲੜਾਈ ਹੈ।ਖੇਤ-ਖਲਿਹਾਨ ਦੀ ਲੜਾਈ ਹੈ।ਹਰਿਆਣਾ ਦਾ ਇੱਕ -ਇੱਕ ਪਿੰਡ ਦਾ ਕਿਸਾਨ ਅੰਦੋਲਨ ਕਰ ਰਹੇ ਕਿਸਾਨ ਦੇ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕੇ ਖੜਾ ਹੈ।ਮੋਦੀ ਜੀ ਜ਼ਿੱਦ ‘ਤੇ ਅੜੇ ਹੋਏ ਹਨ ਜ਼ਿੱਦ ਛੱਡ ਕੇ ਰਾਜਧਰਮ ਨੂੰ ਕਦੋਂ ਮੰਨਣਗੇ।ਕਾਂਗਰਸ ਨੇਤਾ ਸੂਰਜੇਵਾਲਾ ਨੇ ਕਿਹਾ ਕਿ ਸਰਕਾਰ ਨਿਰਦਈ ਹੈ।ਮੋਦੀ ਜੀ ਇੰਨੇ ਬੇਰਹਿਮ ਕਿਉਂ ਹੋ ਗਏ ਹਨ।ਪ੍ਰਧਾਨ ਮੰਤਰੀ ਅੰਨਦਾਤਿਆਂ ਦੀ ਗੱਲ ਸੁਣੀਏ ਤਿੰਨਾਂ ਕਾਨੂੰਨ ਨੂੰ ਖਤਮ ਕਰਨ।ਭਾਰਤੀ ਕਿਸਾਨ ਯੂਨੀਅਨ ‘ਚ 32 ਸੰਗਠਨ ਹਨ।ਜੋ ਇੱਕ ਹਨ ਅਤੇ ਉਨ੍ਹਾਂ ਦੀ ਇੱਕ ਹੀ ਮੰਗ ਹੈ ਕਿ ਕਾਨੂੰਨ ਖਤਮ ਕੀਤਾ ਜਾਵੇ।
ਸਰਕਾਰ ਆਪਣੇ ਫਾਇਦਿਆਂ ਲਈ ਨਵੇਂ-ਨਵੇਂ ਸੰਗਠਨ ਖੜੇ ਕਰ ਰਹੀ ਹੈ।ਮੋਦੀ ਜੀ ਜ਼ਿੱਦ ਨੂੰ ਛੱਡ ਕੇ ਰਾਜਧਰਮ ਨੂੰ ਕਦੋਂ ਮੰਨਣਗੇ।ਕਿਸਾਨਾਂ ਦੇ ਲਈ ਇਹ ਅਗਲੀ ਫਸਲ ਅਤੇ ਅਗਲੀ ਨਸਲ ਦੀ ਲੜਾਈ ਹੈ।ਸਾਡੇ ਲਈ ਇਹ ਰੋਜ਼ੀਰੋਟੀ ਅਤੇ ਅਗਲੀਆਂ ਪੀੜੀਆਂ ਦੀ ਲੜਾਈ ਹੈ।ਸੂਰਜੇਵਾਲਾ ਨੇ ਕਿਹਾ ਕਿ ਇਹ ਆਰਡੀਨੈਂਸ ਆਇਆ ਤਾਂ ਕਾਂਗਰਸ ਨੇ ਇਸਦਾ ਵਿਰੋਧ ਜਤਾਇਆ।ਕਾਂਗਰਸ ਨੇ ਲੋਕਸਭਾ ਅਤੇ ਰਾਜਸਭਾ ‘ਚ ਲੜਾਈ ਲੜੀ।ਅਸੀਂ ਦੋ ਦਿਨਾਂ ਤੱਕ ਸੰਸਦ ‘ਚ ਧਰਨੇ ‘ਤੇ ਬੈਠੇ ਰਹੇ।ਰਾਹੁਲ ਗਾਂਧੀ ਨੇ ਕਿਸਾਨ ਯਾਤਰਾ ਕੱਢੀ ਜੋ ਪੰਜਾਬ ਅਤੇ ਹਰਿਆਣਾ ਤੋਂ ਹੋ ਕੇ ਗੁਜ਼ਰੀ ਸੀ।ਸੂਰਜੇਵਾਲਾ ਨੇ ਕਿਹਾ ਕਿ ਕਿਸਾਨ ਯੂਨੀਅਨ ਚਾਹੁੰਦੇ ਹਨ ਕਿ ਰਾਜਨੀਤਿਕ ਦਲ ਉਨ੍ਹਾਂ ਦੇ ਅੰਦੋਲਨ ‘ਚ ਨਾ ਆਉਣ।ਉਨ੍ਹਾਂ ਦਾ ਅਸੀਂ ਸਨਮਾਨ ਕਰਦੇ ਹਾਂ।ਅਸੀਂ ਪੂਰੀ ਤਰਾਂ ਨਾਲ ਕਿਸਾਨਾਂ ਦੇ ਨਾਲ ਖੜੇ ਹਾਂ।ਹਰਿਆਣਾ ਦਾ ਇੱਕ ਇੱਕ ਪਿੰਡ ਦਾ ਕਿਸਾਨ ਅੰਦੋਲਨ ਕਰ ਰਹੇ ਕਿਸਾਨ ਦੇ ਨਾਲ ਮੋਢੇ ਦੇ ਮੋਢਾ ਮਿਲਾ ਕੇ ਖੜੇ ਹਨ।ਹਰਿਆਣਾ ਦਾ ਕਿਸਾਨ ਉਨ੍ਹਾਂ ਦੇ ਲਈ ਫਲ, ਸਬਜੀ ਤੋਂ ਲੈ ਕੇ ਦੁੱਧ ਤੱਕ ਪਹੁੰਚਾ ਰਿਹਾ ਹੈ ਕਿਉਂਕਿ ਇਹ ਕਿਸਾਨ ਸਾਡੀ ਹਰਿਆਣਾ ਦੀ ਪਵਿੱਤਰ ਧਰਤੀ ‘ਤੇ ਬੈਠੇ ਹਨ।ਮੁੱਕਦੀ ਗੱਲ ਹੈ ਕਿ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ।
ਖੇਤੀ ਕਨੂੰਨਾਂ ‘ਤੇ ਕੇਂਦਰ ਦੀ ਅੜੀ ਦੇ ਖਿਲਾਫ਼ ਕਿਸਾਨ ਜੱਥੇਬੰਦੀਆਂ ਦੀ PC Live