Platform ticket price raised : ਜੇ ਤੁਸੀਂ ਰੇਲ ਰਾਹੀਂ ਯਾਤਰਾ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਨਿਰਾਸ਼ ਕਰਨ ਵਾਲੀ ਹੈ। ਭਾਰਤੀ ਰੇਲਵੇ ਨੇ ਯਾਤਰੀਆਂ ਨੂੰ ਇਕ ਵੱਡਾ ਝੱਟਕਾ ਦਿੱਤਾ ਹੈ। ਰੇਲਵੇ ਨੇ ਭੀੜ ਨੂੰ ਰੋਕਣ ਲਈ ਪਲੇਟਫਾਰਮ ਟਿਕਟਾਂ ਵਿੱਚ ਪੰਜ ਗੁਣਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਪਲੇਟਫਾਰਮ ਟਿਕਟ ਖਰੀਦਣ ‘ਤੇ ਹੁਣ 10 ਰੁਪਏ ਦੇ ਮੁਕਾਬਲੇ 50 ਰੁਪਏ ਖਰਚ ਹੋਣਗੇ। ਇਹ ਫੈਸਲਾ ਭਾਰਤੀ ਰੇਲਵੇ ਨੇ ਮਹਾਰਾਸ਼ਟਰ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਹੈ। ਨਵੇਂ ਪਲੇਟਫਾਰਮ ਟਿਕਟ ਦੀਆਂ ਕੀਮਤਾਂ 24 ਫਰਵਰੀ ਤੋਂ ਲਾਗੂ ਹਨ। ਇਹ ਇਸ ਸਾਲ 15 ਜੂਨ ਤੱਕ ਲਾਗੂ ਰਹਿਣਗੀਆਂ। ਇੱਕ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ, ਪਲੇਟਫਾਰਮ ਟਿਕਟ ਦੀ ਕੀਮਤ ਵਿੱਚ ਇਹ ਵਾਧਾ ਇਸ ਗਰਮੀ ਦੇ ਮੌਸਮ ਵਿਚ ਰੇਲਵੇ ਸਟੇਸ਼ਨਾਂ ‘ਤੇ ਜ਼ਿਆਦਾ ਭੀੜ ਨੂੰ ਰੋਕਣ ਲਈ ਕੀਤਾ ਗਿਆ ਹੈ।
ਸੈਂਟਰਲ ਰੇਲਵੇ ਨੇ ਪਲੇਟਫਾਰਮ ਟਿਕਟਾਂ ਦੀ ਕੀਮਤ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਦਾਦਰ ਅਤੇ ਲੋਕਮਨਿਆ ਤਿਲਕ ਟਰਨਿਮਸ ਅਤੇ ਠਾਣੇ, ਕਲਿਆਣ, ਪਨਵੇਲ ਅਤੇ ਭਿਵੰਡੀ ਰੋਡ ਸਟੇਸ਼ਨਾਂ ‘ਤੇ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰੇਲਵੇ ਨੇ ਕਈ ਸਟੇਸ਼ਨਾਂ ‘ਤੇ ਪਲੇਟਫਾਰਮ ਟਿਕਟਾਂ ਦੇ ਕਿਰਾਏ ਵਧਾਉਣ ਦਾ ਫੈਸਲਾ ਕੀਤਾ ਸੀ। 2020 ਵਿੱਚ ਪੁਣੇ ਡਿਵੀਜ਼ਨ ਵਿੱਚ ਪਲੇਟਫਾਰਮ ਟਿਕਟ ਦੀ ਕੀਮਤ ਪੰਜ ਗੁਣਾ ਵਧਾ ਕੇ 50 ਰੁਪਏ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪਲੇਟਫਾਰਮ ਟਿਕਟ ਦੋ ਘੰਟਿਆਂ ਲਈ ਯੋਗ ਹੁੰਦੀ ਹੈ। ਜੇ ਤੁਸੀਂ ਰੇਲਵੇ ਪਲੇਟਫਾਰਮ ‘ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਛੱਡ ਰਹੇ ਹੋ ਜਾਂ ਲੈਣ ਜਾ ਰਹੇ ਹੋ, ਤਾਂ ਤੁਹਾਨੂੰ ਪਲੇਟਫਾਰਮ ਟਿਕਟ ਲੈਣ ਵੇਲੇ ਤੋਂ ਪਲੇਟਫਾਰਮ ‘ਤੇ 2 ਘੰਟੇ ਰਹਿਣ ਦੀ ਆਗਿਆ ਹੈ। ਇਸ ਤੋਂ ਵੱਧ ਰੋਕਣ ਨਾਲ ਜ਼ੁਰਮਾਨਾ ਹੋ ਸਕਦਾ ਹੈ।
ਇਹ ਵੀ ਦੇਖੋ : ਕਿਸਾਨੀ ਸਟੇਜ ਤੋਂ ਇਹਨਾਂ ਨੌਜਵਾਨਾਂ ਨੇ ਭਰਿਆ ਲੋਕਾਂ ਵਿੱਚ ਨਵਾਂ ਜੋਸ਼