PM disappears along with vaccines : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਸਾਰੇ ਦੇਸ਼ ਵਿੱਚ ਤਬਾਹੀ ਮਚਾਈ ਹੋਈ ਹੈ। ਕੋਵਿਡ -19 ਦੇ ਮਾਮਲਿਆਂ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਨਿਰੰਤਰ ਵੱਧ ਰਹੇ ਹਨ।
ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ ਪ੍ਰਧਾਨ ਮੰਤਰੀ ਵੀ ਗਾਇਬ ਹਨ।
ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ, ‘ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ ਪ੍ਰਧਾਨ ਮੰਤਰੀ ਵੀ ਗਾਇਬ ਹਨ। ਬਚਿਆ ਹੈ ਤਾਂ ਬਸ ਸੈਂਟਰਲ ਵਿਸਟਾ, ਦਵਾਈਆਂ ‘ਤੇ GST ਅਤੇ ਇੱਥੇ-ਉੱਥੇ ਪ੍ਰਧਾਨ ਮੰਤਰੀ ਦੀਆਂ ਫੋਟੋਆਂ।
ਇਹ ਵੀ ਪੜ੍ਹੋ : ਕੋਰੋਨਾ ਸੰਕਟ : DCGI ਨੇ 2 ਤੋਂ 18 ਸਾਲ ਦੇ ਬੱਚਿਆਂ ‘ਤੇ Covaxin ਦੇ ਟ੍ਰਾਇਲ ਨੂੰ ਦਿੱਤੀ ਮਨਜ਼ੂਰੀ
ਬੀਤੇ ਦਿਨ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਸੀ ਕੇ, “ਦੁਖਦਾਈ ਖ਼ਬਰਾਂ ਬਾਰ ਬਾਰ ਆ ਰਹੀਆਂ ਹਨ। ਮੁੱਢਲੀਆਂ ਮੁਸ਼ਕਿਲਾਂ ਦਾ ਅਜੇ ਤੱਕ ਹੱਲ ਨਹੀਂ ਹੋਇਆ ਹੈ। ਇਸ ਮਹਾਂਮਾਰੀ ਵਿੱਚ ਸਾਡੇ ਦੇਸ਼ ਦੇ ਲੋਕ ਕਿੰਨੀ ਦੇਰ ਤੱਕ ਕੇਂਦਰ ਸਰਕਾਰ ਦੀ ਬੇਰਹਿਮੀ ਨੂੰ ਸਹਿਣ ਕਰਨਗੇ? ਜਿਨ੍ਹਾਂ ਦੀ ਜਵਾਬਦੇਹੀ ਹੈ ਉਹ ਕਿਤੇ ਲੁਕੇ ਹੋਏ ਹਨ।”
ਇਹ ਵੀ ਦੇਖੋ : BIG BREAKING: ਰਾਮ ਰਹੀਮ ਦੀ ਸਿਹਤ ਵਿਗੜੀ, ਇਲਾਜ ਲਈ ਲਿਆਂਦਾ ਪੀਜੀਆਈ, ਸੁਣੋ ਕੀ ਹੋਇਆ ਰਾਮ ਰਹੀਮ ਨੂੰ ?