PM ignored covid crisis: ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵਿਚਾਲੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੱਡਾ ਹਮਲਾ ਬੋਲਿਆ ਹੈ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੀ ਦੂਰਦਰਸ਼ੀ ਅਤੇ ਸਮਝ ਦੀ ਘਾਟ ਨੂੰ ਲੁਕਾਉਣ ਲਈ ਕੋਰੋਨਾ ਸੰਕਟ ਨੂੰ ਨਜ਼ਰ ਅੰਦਾਜ਼ ਕੀਤਾ । ਪ੍ਰਸ਼ਾਂਤ ਕਿਸ਼ੋਰ ਇਸ ਸਮੇਂ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਚੋਣ ਰਣਨੀਤੀ ਨੂੰ ਸੰਭਾਲ ਰਹੇ ਹਨ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਹਾਂਮਾਰੀ ਵਿਰੁੱਧ ਜੰਗ ਜਿੱਤਣ ਦਾ ਦਾਅਵਾ ਕਰਦਿਆਂ ਲੋਕਾਂ ਨੂੰ ਝੂਠ ਬੋਲਿਆ।
ਪ੍ਰਸ਼ਾਂਤ ਕਿਸ਼ੋਰ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ‘ਤੇ ਜਿੱਤ ਦੱਸ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ, “ਮੋਦੀ ਸਰਕਾਰ ਇਸ ਤਰ੍ਹਾਂ ਸੰਕਟ ਨਾਲ ਨਜਿੱਠ ਰਹੀ ਹੈ: ਪਹਿਲਾਂ- ਆਪਣੀ ਸਮਝ ਅਤੇ ਦੂਰਦਰਸ਼ਤਾ ਨੂੰ ਲੁਕਾਉਣ ਲਈ ਸਮੱਸਿਆ ਨੂੰ ਨਜ਼ਰਅੰਦਾਜ਼ ਕਰੋ । ਦੂਜਾ- ਅਚਾਨਕ ਹਰਕਤ ਵਿੱਚ ਆਓ, ਜਿੱਤਣ ਦੇ ਝੂਠੇ ਦਾਅਵੇ ਕਰੋ।” ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ,” ਜੇ ਸਮੱਸਿਆ ਬਣੀ ਰਹਿੰਦੀ ਹੈ ਤਾਂ ਦੂਜਿਆਂ ਦਾ ਉਸਦਾ ਭਾਂਡਾ ਦੂਜਿਆਂ ਦੇ ਸਿਰ ‘ਤੇ ਫੋੜ ਦਿਓ। ਜੇ ਸਥਿਤੀ ਵਿੱਚ ਸੁਧਾਰ ਹੋ ਜਾਂਦਾ ਹੈ, ਤਾਂ ਸ਼ਰਧਾਲੂ ਸੈਨਾ ਨਾਲ ਸਿਹਰਾ ਲੈਣ ਲਈ ਆ ਜਾਓ।”
ਦੱਸ ਦੇਈਏ ਕਿ ਇਸ ਸਮੇਂ ਦੇਸ਼ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਹਨ । ਜਿਸ ਵਿੱਚੋਂ ਬੰਗਾਲ ਵਿਧਾਨ ਸਭਾ ਦੀ ਚੋਣ ਸਭ ਤੋਂ ਵੱਧ ਅੱਠ ਪੜਾਵਾਂ ਵਿੱਚ ਹੋਣੀ ਹੈ। ਪ੍ਰਸ਼ਾਂਤ ਕਿਸ਼ੋਰ ਇਸ ਸਮੇਂ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੇ ਰਾਜਨੀਤਿਕ ਸਲਾਹਕਾਰ ਹਨ ਅਤੇ ਉਨ੍ਹਾਂ ਦੀ ਰਣਨੀਤੀ ਦਾ ਕੰਮ ਦੇਖਦੇ ਹਨ।