PM inaugurates submarine OFC: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅੰਡੇਮਾਨ-ਨਿਕੋਬਾਰ ਨੂੰ ਸਬਮਰੀਨ ਆਪਟੀਕਲ ਫਾਈਬਰ ਕੇਬਲ ਦੀ ਸੌਗਾਤ ਦਿੱਤੀ। ਇਹ ਫਾਈਬਰ ਕੇਬਲ ਚੇੱਨਈ ਤੋਂ ਪੋਰਟ ਬਲੇਅਰ ਤੱਕ ਸਮੁੰਦਰ ਦੇ ਅੰਦਰ ਬਿਛਾਈ ਗਈ ਹੈ, ਜਿਸ ਦੀ ਮਦਦ ਨਾਲ ਅੰਡੇਮਾਨ ਵਿੱਚ ਇੰਟਰਨੈੱਟ ਦੀ ਸਪੀਡ ਬਹੁਤ ਤੇਜ਼ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਕਿਹਾ ਕਿ ਇਸ ਦਾ ਕੰਮ ਲਗਭਗ ਡੇਢ ਸਾਲਾਂ ਵਿੱਚ ਪੂਰਾ ਹੋ ਗਿਆ ਹੈ। ਇਹ 15 ਅਗਸਤ ਦੇ ਜਸ਼ਨ ਤੋਂ ਪਹਿਲਾਂ ਲੋਕਾਂ ਲਈ ਇੱਕ ਤੋਹਫਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੰਦਰ ਵਿੱਚ ਸਰਵੇ ਕੀਤਾ ਗਿਆ ਸੀ, ਕੇਬਲ ਨੂੰ ਬਿਛਾਉਣਾ ਅਤੇ ਇਸਦੀ ਕੁਆਲਟੀ ਬਣਾਈ ਰੱਖਣਾ ਆਸਾਨ ਨਹੀਂ ਸੀ । ਸਾਲਾਂ ਤੋਂ ਇਸ ਦੀ ਜ਼ਰੂਰਤ ਸੀ ਪਰ ਕੰਮ ਨਹੀਂ ਹੋ ਸਕਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਸੰਕਟ ਵੀ ਕੰਮ ਨੂੰ ਪੂਰਾ ਹੋਣੋਂ ਨਹੀਂ ਰੋਕ ਸਕਿਆ, ਦੇਸ਼ ਦੇ ਇਤਿਹਾਸ ਲਈ ਅੰਡੇਮਾਨ ਨਾਲ ਜੁੜਨਾ ਅਤੇ ਕੁਨੈਕਟਿਵਿਟੀ ਦੇਣਾ ਦੇਸ਼ ਦੀ ਜ਼ਿਮੇਵਾਰੀ ਸੀ। ਸਾਡੀ ਕੋਸ਼ਿਸ਼ ਹੈ ਕਿ ਦੇਸ਼ ਦੇ ਹਰ ਨਾਗਰਿਕ ਦੀ ਦਿੱਲੀ ਅਤੇ ਦਿਲ ਤੋਂ ਦੂਰੀ ਖਤਮ ਕੀਤੀ ਜਾਵੇ, ਹਰ ਵਿਅਕਤੀ ਨੂੰ ਸਹੂਲਤਾਂ ਦਿੱਤੀਆਂ ਜਾਣ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਉਦਘਾਟਨ ਕੀਤੇ ਜਾਣ ਵਾਲੇ ਫਾਈਬਰ ਕੇਬਲ ਦਾ ਨੀਂਹ ਪੱਥਰ ਵੀ ਰੱਖਿਆ ਸੀ । ਇਸ ਦੇ ਤਹਿਤ ਲਗਭਗ 2300 ਕਿਮੀ. ਲੰਬੀ ਕੇਬਲ ਚੇੱਨਈ-ਪੋਰਟ ਬਲੇਅਰ ਦੇ ਵਿਚਕਾਰ ਬਿਛਾਈ ਗਈ ਹੈ।
ਚੇੱਨਈ ਤੋਂ ਹੁੰਦੇ ਹੋਏ ਇਹ ਕੇਬਲ ਸਵਰਾਜ ਆਈਲੈਂਡ, ਲਿਟਲ ਅੰਡੇਮਾਨ, ਕਾਰ ਨਿਕੋਬਾਰ, ਕਮਰੋਤਾ, ਗ੍ਰੇਟ ਨਿਕੋਬਾਰ, ਲੋਂਗ ਆਈਲੈਂਡ, ਰੰਗਤ ਵਿੱਚ ਜਾਵੇਗੀ। ਜਿਸਦੇ ਨਾਲ ਅੰਡੇਮਾਨ ਅਤੇ ਨਿਕੋਬਾਰ ਨੂੰ ਤੇਜ਼ ਇੰਟਰਨੈਟ ਮਿਲੇਗਾ। ਇਸ ਖੇਤਰ ਵਿੱਚ ਸੈਰ-ਸਪਾਟਾ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ, ਪਰ ਸੰਪਰਕ ਦੀ ਘਾਟ ਹਰ ਵਾਰ ਪ੍ਰੇਸ਼ਾਨ ਰਹਿੰਦੀ ਸੀ। ਪਰ ਹੁਣ ਜਦੋਂ ਕਿ ਫਾਈਬਰ ਕੇਬਲ ਦੀ ਸਹੂਲਤ ਪਹੁੰਚ ਰਹੀ ਹੈ, ਉਮੀਦ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਮੁਸ਼ਕਿਲਾਂ ਨਹੀਂ ਆਉਣਗੀਆਂ।