pm manmohan singh: ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਪੀਐੱਮ ਡਾ. ਮਨਮੋਹਨ ਸਿੰਘ ਨੇ ਮੰਗਲਵਾਰ ਨੂੰ ਇੱਕ ਵਾਰ ਫਿਰ ਨੋਟਬੰਦੀ ਦੇ ਫੈਸਲੇ ਨੂੰ ਗਲਤ ਦੱਸਿਆ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਵਲੋਂ ਬਿਨਾਂ ਸੋਚੇ-ਸਮਝੇ ਲਏ ਗਏ ਇਸ ਫੈਸਲੇ ਤੋਂ ਹੀ ਦੇਸ਼ ‘ਚ ਬੇਰੁਜ਼ਗਾਰੀ ਦੀ ਦਰ ਅਧਿਕ ਹੋ ਗਈ ਹੈ ਅਤੇ ਅਸੰਗਠਿਤ ਖੇਤਰ ਖੰਡਰ ਹੋ ਗਿਆ ਹੈ।ਉਨਾਂ੍ਹ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਸੂਬਿਆਂ ਦੇ ਨਾਲ ਨਿਯਮਿਤ ਤੌਰ ‘ਤੇ ਵਿਚਾਰ-ਵਿਮਰਸ਼ ਨਹੀਂ ਕਰਦੀ ਹੈ।ਚੋਣਾਂ ਸੂਬਾ ਕੇਰਲ ‘ਚ ਕਾਂਗਰਸ ਪਾਰਟੀ ਨਾਲ ਜੁੜੇ ਥਿੰਕ ਟੈਂਕ ਰਾਜੀਵ ਗਾਂਧੀ ਡਿਵੈਲਪਮੈਂਟ ਸਟੱਡੀਜ਼ ਦੇ ਇੱਕ ਵਰਚੁਅਲ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਅਸਥਾਈ ਢੰਗਾਂ ਨਾਲ ਕ੍ਰੈਡਿਟ ਸਮੱਸਿਆ ਨੂੰ ਛੁਪਾਇਆ ਨਹੀਂ ਜਾ ਸਕਦਾ ਹੈ।ਇਹ ਸੰਕਟ ਸਮਾਲ ਅਤੇ ਮੀਡੀਅਮ ਸੈਕਟਰ ਨੂੰ ਪ੍ਰਭਾਵਿਤ ਕਰ ਸਕਦਾ ਹੈ।ਆਯੋਜਿਤ ਸੰਮੇਲਨ ‘ਚ ਸਾਬਕਾ ਪੀਐੱਮ ਨੇ ਕਿਹਾ, ” ਬੇਰੋਜ਼ਗਾਰੀ ਅਧਿਕ ਹੈ ਅਤੇ ਅਸੰਗਠਿਤ ਖੇਤਰ ਤਬਾਹ ਹੋ ਚੁੱਕਾ ਹੈ।
ਇਹ ਸੰਕਟ 2016 ‘ਚ ਬਿਨਾਂ ਸੋਚੇ ਸਮਝੇ ਲਏ ਗਏ ਨੋਟਬੰਦੀ ਦੇ ਫੈਸਲੇ ਨਾਲ ਉਪਜਿਆ ਹੈ।ਚੋਣਾਂ ਤੋਂ ਪਹਿਲਾਂ ਆਯੋਜਿਤ ਇਸ ਸਮਾਰੋਹ ਦਾ ਮਕਸਦ ਕੇਰਲ ਦੇ ਵਿਕਾਸ ਲਈ ਵਿਜ਼ਨ ਡਾਕੂਮੈਂਟ ਨੂੰ ਲਾਂਚ ਕਰਨਾ ਹੈ।ਮਨਮੋਹਨ ਸਿੰਘ ਨੇ ਕਿਹਾ,” ਸੰਘਵਾਦ ਅਤੇ ਸੂਬਿਆਂ ਦੇ ਨਾਲ ਨਿਯਮਿਤ ਸਲਾਹ-ਮਸ਼ਵਰਾ,ਜੋ ਕਿ ਭਾਰਤ ਦੀ ਆਰਥਿਕ ਅਤੇ ਰਾਜਨੀਤਿਕ ਆਧਾਰਸ਼ਿਲਾ ਅਤੇ ਸੰਵਿਧਾਨ ‘ਚ ਨਿਹਿਤ ਦਰਸ਼ਨ ਹੈ।ਮੌਜੂਦਾ ਕੇਂਦਰ ਸਰਕਾਰ ਇਸ ਨੂੰ ਅਹਿਮੀਅਤ ਨਹੀਂ ਦਿੰਦੀ ਹੈ।ਕੇਰਲ ਦੇ ਵਿਕਾਸ ਨੂੰ ਲੈ ਕੇ ਆਪਣੀ ਰਾਇ ਰੱਖਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਸੂਬੇ ‘ਚ ਸਮਾਜਿਕ ਮਾਪਦੰਡ ਉੱਚੇ ਹਨ, ਪਰ ਭਵਿੱਖ ‘ਚ ਦੂਜੇ ਖੇਤਰਾਂ ‘ਚ ਧਿਆਨ ਦੇਣ ਦੀ ਲੋੜ ਹੈ।ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਹੁਤ ਸਾਰੀਆਂ ਰੁਕਾਵਟਾਂ ਹਨ, ਜਿਨ੍ਹਾਂ ਨੂੰ ਰਾਜ ਨੇ ਪਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਆਈਟੀ ਸੈਕਟਰ ਡਿਜੀਟਲ ਮੋਡ ਕਾਰਨ ਕੰਮ ਕਰ ਰਿਹਾ ਹੈ, ਪਰ ਮਹਾਂਮਾਰੀ ਨੇ ਸੈਰ-ਸਪਾਟਾ ਸੈਕਟਰ ‘ਤੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਵੱਲ ਧਿਆਨ ਕੇਂਦਰਤ ਕਰਨ ਕਾਰਨ ਕੇਰਲ ਦੇ ਲੋਕ ਦੇਸ਼ ਅਤੇ ਵਿਸ਼ਵ ਦੇ ਸਾਰੇ ਹਿੱਸਿਆਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਦੇ ਯੋਗ ਹੋ ਗਏ ਹਨ।