pm manmohan singh took vaccine ann: ਭਾਰਤ ‘ਚ 1 ਮਾਰਚ ਤੋਂ 60 ਸਾਲ ਤੋਂ ਵੱਧ ਅਤੇ 45 ਸਾਲ ਤੋਂ ਘੱਟ ਉਮਰ ਦੇ ੳਹ ਲੋਕ ਜਿਨ੍ਹਾਂ ਨੂੰ ਗੰਭੀਰ ਬੀਮਾਰੀਆਂ ਹਨ ਅਤੇ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ।ਕੇਂਦਰੀ ਸਿਹਤ ਮੰਤਰਾਲੇ ਮੁਤਾਬਕ 4 ਮਾਰਚ ਸਵੇਰੇ 7 ਵਜੇ ਤੱਕ 11,44, 457 ਅਜਿਹੇ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ।ਆਮ ਲੋਕਾਂ ਤੋਂ ਇਲਾਵਾ ਕਈ ਵੱਡੇ ਲੋਕਾਂ ਨੇ ਵੀਰਵਾਰ ਨੂੰ ਕੋਰੋਨਾ ਦਾ ਟੀਕਾ ਲਗਵਾਇਆ ਹੈ।ਇਨ੍ਹਾਂ ‘ਚ ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਦਿੱਲੀ ਦੇ ਉਪਰਾਜਪਾਲ ਅਨਿਲ ਬੈਜ਼ਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਕੇਂਦਰੀ ਮੰਤਰੀ ਰਾਜੀਵ ਸ਼ੁਕਲਾ ਨੇ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲਈ।
ਸਾਬਕਾ ਪੀਐੱਮ ਡਾ. ਮਨਮੋਹਨ ਸਿੰਘ, ਥਾਵਰਚੰਦ ਗਹਿਲੋਤ, ਪ੍ਰਹਿਲਾਦ ਪਟੇਲ ਨੇ ਦਿੱਲੀ ਦੇ ਏਮਜ਼ ਹਸਪਤਾਲ ਪਹੁੰਚੇ ਸਨ ਟੀਕਾ ਲਗਵਾਉਣ ਲਈ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 45 ਸਾਲ ਤੋਂ ਜਿਆਦਾ ਉਮਰ ਦੀ ਕੈਟੇਗਰੀ ‘ਚ ਆਉਂਦੇ ਹਨ ਅਤੇ ਉਨਾਂ੍ਹ ਨੂੰ ਮਧੂਮੇਹ ਹੈ।ਅਰਵਿੰਦ ਕੇਜਰੀਵਾਲ ਦੇ ਨਾਲ ਉਨਾਂ੍ਹ ਦੇ ਮਾਤਾ-ਪਿਤਾ ਨੂੰ ਐੱਲਐੱਨਜੇਪੀ ਹਸਪਤਾਲ ‘ਚ ਕੋਰੋਨਾ ਦਾ ਟੀਕਾ ਲੱਗਾ।ਇਸ ਤੋਂ ਇਲਾਵਾ ਦਿੱਲੀ ਦੇ ਉਪਰਾਜਪਾਲ ਅਨਿਲ ਬੈਜ਼ਲ ਆਪਣੀ ਪਤਨੀ ਮਾਲਾ ਬੈਜ਼ਲ ਦੇ ਨਾਲ ਤੀਰਥਰਾਮ ਹਸਪਤਾਲ ਪਹੁੰਚ ਕੇ ਟੀਕਾ ਲਗਵਾਇਆ।
ਨੈਸ਼ਨਲ ਹਾਈਵੇ ਤੇ ਚੜ੍ਹਕੇ ਕੁੜੀ ਨੇ ਖੁਦ ਨੂੰ ਲੈ ਲਈ ਅੱਗ, ਦਰਦਨਾਕ ਵੀਡੀਓ ਦੇਖ ਲੂੰ ਕੰਡੇ ਹੋ ਜਾਣਗੇ ਖੜ੍ਹੇ