pm modi address raise 2020 virtual : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਰਟੀਫਿਸ਼ਿਅਲ ਇੰਟੈਲੀਜੈਂਸ ‘ਤੇ ਇੱਕ ਗਲੋਬਲ ਸੰਮੇਲਨ ਦਾ ਉਦਘਾਟਨ ਕਰਨਗੇ।ਇਸ ਦੌਰਾਨ ਪੀ.ਐੱਮ.ਮੋਦੀ ਸੰਬੋਧਨ ਵੀ ਕਰਨਗੇ।ਦੁਨੀਆ ‘ਚ ਸਮਾਜਿਕ ਪਰਿਵਰਤਨ ‘ਚ ਆਰਟੀਫਿਸ਼ਿਅਲ ਇੰਟੈਲੀਜੈਂਸ ਦੇ ਉਪਯੋਗ ਨੂੰ ਬੜਾਵਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 7 ਵਜੇ ਮੇਗਾ ਵਰਚੁਅਲ ਸੰਮੇਲਨ ਰੇਸ 2020 ਦਾ ਉਦਘਾਟਨ ਕਰਨਗੇ।ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ,”ਅੱਜ ਸ਼ਾਮ 7 ਵਜੇ ਵਰਚੁਅਲ ਸੰਮੇਲਨ ਦੁਨੀਆ ਭਰ ਦੇ ਤਕਨੀਕੀ ਨੇਤਾਵਾਂ ਨੂੰ AI ਨਾਲ ਸੰਬੰਧਿਤ ਪਹਿਲੂਆਂ ‘ਤੇ ਚਰਚਰ ਕਰਨ ਲਈ ਨਾਲ ਜੋੜਦਾ ਹੈ।ਦੱਸਣਯੋਗ ਹੈ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਉਦਯੋਗਿਕ ਮੰਤਰੀ ਅਤੇ ਨੀਤੀ ਆਯੋਗ ਇਹ ਸਿਖਰ ਸੰਮੇਲਨ 9 ਅਕਤੂਬਰ ਤੱਕ ਚਲੇਗਾ।ਇਸ ਸਿਖਰ ਸੰਮੇਲਨ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਸਿਹਤ,ਖੇਤੀ,
ਸਿੱਖਿਆ ਅਤੇ ਹੋਰ ਖੇਤਰਾਂ ‘ਚ ਸਮਾਰਟ ਗਤੀਸ਼ੀਲਤਾ ਵਰਗੇ ਪ੍ਰਮੁੱਖ ਖੇਤਰਾਂ ‘ਚ ਸਾਮਾਜਿਕ ਸਸ਼ਤੀਕਰਨ,ਸਮਾਵੇਸ਼ ਅਤੇ ਪਰਿਵਰਤਨ ਲਈ AI ਦਾ ਉਪਯੋਗ ਕਰਨ ਲਈ ਪਾਠਕ੍ਰਮ ਦਾ ਆਦਾਨ-ਪ੍ਰਦਾਨ ਕਰਨ ਲਈ ਵਿਚਾਰਾਂ ਦੀ ਇੱਕ ਗਲੋਬਲ ਬੈਠਕ ਹੋਵੇਗੀ।ਇਸ ਸੰਮੇਲਨ ‘ਚ ਆਰਟੀਫਿਸ਼ਿਅਲ ਇੰਟੈਲੀਜੈਂਸੀ ਨਾਲ ਸੰਬੰਧਿਤ ਖੇਤਰਾਂ ‘ਚ ਕੰਮ ਕਰਨ ਵਾਲੇ ਕੁਝ ਸਭ ਤੋਂ ਰੋਮਾਂਚਕ ਸਟਾਰਟਅਪਸ ਦੀ ਸੁਵਿਧਾ ਹੋਵੇਗੀ ਅਤੇ ਏ.ਆਈ.ਸੈਲਯੂਸ਼ਨ ਚੈਂਲੇਜ ਦੇ ਮਾਧਿਅਮ ਨਾਲ ਚੁਣੇ ਗਏ।ਸਟਾਰਟ-ਅਪਸ 6 ਅਕਤੂਬਰ ਨੂੰ ਹੋਣ ਵਾਲੇAI ਸਟਾਰਟਅਪ ਪਿਚਫੇਸਟ ‘ਚ ਆਪਣੇ ਸਮਾਧਾਨ ਪ੍ਰਦਰਸ਼ਿਤ ਕਰਨਗੇ।ਰਿਸਪਾਂਸਿਬਲ ਏ.ਆਈ ਫਾਰ ਸ਼ੋਸ਼ਲ ਇਮਪਾਵਰਮੈਂਟ ਰੇਸ 2020 ਵਰਚੁਅਲ ਸ਼ਿਖਰ ਸੰਮੇਲਨ ਅੱਜ ਭਾਵ ਕਿ 5 ਅਕਤੂਬਰ ਤੋਂ ਸ਼ੁਰੂ ਹੋਵੇਗਾ ਅਤੇ 9 ਅਕਤੂਬਰ ਨੂੰ ਸਮਾਪਤ ਹੋਵੇਗਾ।ਹਰ ਰੋਜ਼ ਸਾਢੇ 10 ਵਜੇ ਤੋਂ ਰਾਤ 9 ਵਜੇ ਦਰਮਿਆਨ ਆਯੋਜਿਤ ਕੀਤਾ ਜਾਏਗਾ।ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਸ਼ਰੀਰਿਕ ਦੂਰੀ ਦੇ ਮਾਪਦੰਡਾਂ ਨੂੰ ਧਿਆਨ ‘ਚ ਰੱਖਦੇ ਹੋਏ, ਇਸ ਸ਼ਿਖਰ ਸੰਮੇਲਨ ਨੂੰ ਵਰਚੁਅਲੀ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਲਈ ਐਪਲੀਕੇਸ਼ਨ ਦੇਣੀ ਪੈਂਦੀ ਹੈ।