PM Modi and his Government Special Relationship: ਕਿਸਾਨੀ ਅੰਦੋਲਨ ਵਿਚਾਲੇ ਕੇਂਦਰ ਸਰਕਾਰ ਵੱਲੋਂ ਇੱਕ ਕਿਤਾਬ ਜਾਰੀ ਕੀਤੀ ਗਈ ਹੈ। ਇਸ ਕਿਤਾਬ ਮੋਦੀ ਸਰਕਾਰ ਦੇ ਸਿੱਖਾਂ ਨਾਲ ਕਿੰਨੇ ਡੂੰਘੇ ਸਬੰਧ ਰਹੇ ਹਨ, ਇਹ ਜਤਾਉਣ ਦੀ ਉਮੀਦ ਕੀਤੀ ਗਈ ਹੈ । ਦਰਅਸਲ, ਇਸ ਕਿਤਾਬ ਦਾ ਨਾਮ ਹੈ- ‘ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਵਿਸ਼ੇਸ਼ ਸਬੰਧ।’ ਤਸਵੀਰਾਂ ਨਾਲ ਭਰੀ ਇਸ ਪੁਸਤਕ ਦੇ ਪਹਿਲੇ ਅਧਿਆਇ ਵਿੱਚ ਹੀ ਪ੍ਰਧਾਨ ਮੰਤਰੀ ਮੋਦੀ ਦੇ ਇੱਕ ਮਹੱਤਵਪੂਰਨ ਫੈਸਲੇ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ ਦਰਬਾਰ ਸਾਹਿਬ ਐਫਸੀਆਈਏ ਦੀ ਰਜਿਸਟਰੀਕਰਣ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਵਿੱਚ ਦੱਸਿਆ ਗਿਆ ਹੈ ਕਿ ਦਹਾਕਿਆਂ ਤੋਂ ਲਟਕੀ ਪਈ ਇਹ ਮੰਗ ਸਿਤੰਬਰ 2020 ਵਿੱਚ ਪੀਐਮ ਮੋਦੀ ਨੇ ਪੂਰੀ ਕੀਤੀ। ਹੁਣ ਦੁਨੀਆ ਦੀ ਸੰਗਤ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨਾਲ ਆਪਣੇ ਸਬੰਧਾਂ ਨੂੰ ਹੋਰ ਤੇਜ਼ ਕਰ ਸਕਦੇ ਹਨ ਅਤੇ ਹੁਣ ਉਹ ਹਜ਼ਾਰਾਂ ਮੀਲ ਦੂਰ ਬੈਠ ਕੇ ਸੇਵਾ ਵਿੱਚ ਵੀ ਹਿੱਸਾ ਲੈ ਸਕਦੇ ਹਨ । ਕੁੱਲ 19 ਅਧਿਆਵਾਂ ਵਾਲੀ ਇਹ ਕਿਤਾਬ ਵਿੱਚ ਮੋਦੀ ਸਰਕਾਰ ਅਤੇ ਸਿੱਖ ਭਾਈਚਾਰੇ ਵਿਚਾਲੇ ਸਦਭਾਵਨਾਤਮਕ ਸਬੰਧਾਂ ਦਾ ਜ਼ਿਕਰ ਹੈ ਅਤੇ ਨਾਲ ਹੀ ਮੋਦੀ ਸਰਕਾਰ ਵੱਲੋਂ ਸਿੱਖਾਂ ਦੇ ਹਿੱਤ ਵਿੱਚ ਲਏ ਗਏ ਫੈਸਲਿਆਂ ਬਾਰੇ ਦੱਸਿਆ ਗਿਆ ਹੈ।
ਦਰਅਸਲ, ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਹੱਦ ‘ਤੇ ਜੋ ਕਿਸਾਨ ਅੰਦੋਲਨ ਕਰ ਰਹੇ ਹਨ, ਉਨ੍ਹਾਂ ਵਿੱਚ ਜ਼ਿਆਦਾਤਰ ਕਿਸਾਨ ਪੰਜਾਬ-ਹਰਿਆਣਾ ਦੇ ਸਿੱਖ-ਪੰਜਾਬੀ ਕਿਸਾਨ ਹਨ। ਅਜਿਹੇ ਵਿੱਚ ਇਸ ਕਿਤਾਬ ਦੇ ਜਾਰੀ ਹੋਣ ਦੇ ਬਹੁਤ ਮਾਇਨੇ ਕੱਢੇ ਜਾ ਰਹੇ ਹਨ। ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੱਛ ਦੌਰੇ ਦੌਰਾਨ ਕਈ ਸਿੱਖ ਕਿਸਾਨਾਂ ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਦੇਖੋ: Manjinder Sirsa ਨੇ ਆਪ ਬੰਨ੍ਹੀਆਂ ਨੌਜਵਾਨਾਂ ਦੇ ਪੱਗਾਂ, DSGMC ਨੇ ਲਾਇਆ ਦਸਤਾਰਾਂ ਦਾ ਲੰਗਰ…