ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਹਨ। ਇੱਥੇ ਪੀਐਮ ਮੋਦੀ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਇੱਥੇ ਸਥਿਤ ਸਪੋਰਟਸ ਕੰਪਲੈਕਸ ਪਹੁੰਚੇ। ਪ੍ਰਧਾਨ ਮੰਤਰੀ ਨੇ ਇੱਥੇ ਮੌਜੂਦ ਜਿਮ ਦਾ ਦੌਰਾ ਕੀਤਾ ਅਤੇ ਖੁਦ ਵੀ ਜਿਮ ਵਿੱਚ ਕਸਰਤ (exercise) ਕੀਤੀ।
ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਸਭ ਤੋਂ ਪਹਿਲਾਂ ਇੱਥੇ ਮੌਜੂਦ ਜਿਮ ਪਹੁੰਚੇ ਅਤੇ ਮਸ਼ੀਨਾਂ ਦਾ ਜਾਇਜ਼ਾ ਲਿਆ। ਇੱਥੇ ਉਨ੍ਹਾਂ ਨੇ ਫਿਟਨੈਸ ਉਪਕਰਨ ਬਾਡੀ ਵੇਟ ਲੈਟਪੁਲ ਮਸ਼ੀਨ (Body Wait latpull machine) ‘ਤੇ ਕਸਰਤ ਕੀਤੀ। ਦੱਸ ਦੇਈਏ ਕਿ ਇਸ ਕਸਰਤ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਹਮੇਸ਼ਾ ਦੇਸ਼ ਵਾਸੀਆਂ ਨੂੰ ਫਿਟਨੈੱਸ ਨੂੰ ਲੈ ਕੇ ਅਪੀਲ ਕਰਦੇ ਰਹੇ ਹਨ। ਪੀਐਮ ਮੋਦੀ ਨੇ ਸਾਲ 2019 ਵਿੱਚ 29 ਅਗਸਤ ਨੂੰ ਫਿਟ ਇੰਡੀਆ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਰਾਹੀਂ ਪੀਐਮ ਮੋਦੀ ਨੇ ਦੇਸ਼ ਦੇ ਨਾਗਰਿਕਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਫਿਟਨੈਸ ਨੂੰ ਸ਼ਾਮਿਲ ਕਰਨ ਦੀ ਅਪੀਲ ਕੀਤੀ ਸੀ।
ਇਸ ਤੋਂ ਬਾਅਦ ਪੀਐਮ ਮੋਦੀ ਨੇ ਜਿਮ ਵਿੱਚ ਮੌਜੂਦ ਸਾਰੀਆਂ ਮਸ਼ੀਨਾਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੰਮ ਵਾਲੀ ਇਹ ਵੀਡੀਓ ਭਾਜਪਾ ਆਗੂ ਸੰਬਿਤ ਪਾਤਰਾਂ ਨੇ ਸਾਂਝੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: