PM Modi becomes most followed: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ਸਸਪੈਂਡ ਹੋ ਜਾਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਰਿਕਾਰਡ ਦਰਜ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਵਿੱਚ ਟਵਿੱਟਰ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਰਾਜਨੇਤਾ ਬਣ ਗਏ ਹਨ। ਕੁਝ ਦਿਨ ਪਹਿਲਾਂ ਤੱਕ ਇਹ ਰਿਕਾਰਡ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਮ ਸੀ, ਪਰ ਅਮਰੀਕੀ ਸੰਸਦ ਵਿੱਚ ਆਪਣੇ ਸਮਰਥਕਾਂ ਨੂੰ ਹਿੰਸਾ ਲਈ ਭੜਕਾਉਣ ਦੇ ਦੋਸ਼ ਵਿੱਚ ਮਾਈਕਰੋ-ਬਲੌਗਿੰਗ ਪਲੇਟਫਾਰਮ ਟਵਿੱਟਰ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰਪਤੀ ਦੇ ਟਵਿੱਟਰ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਹੈ।
ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿੱਜੀ ਅਕਾਊਂਟ ਨੂੰ 88.7 ਮਿਲੀਅਨ ਯਾਨੀ ਕਿ 8 ਕਰੋੜ 87 ਲੱਖ ਲੋਕ ਫਾਲੋ ਕਰ ਰਹੇ ਸਨ। ਵਿਸ਼ਵ ਦੇ ਸਰਗਰਮ ਨੇਤਾਵਾਂ ਦੀ ਸੂਚੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੇ ਨੰਬਰ ‘ਤੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 64.7 ਮਿਲੀਅਨ ਯਾਨੀ 6 ਕਰੋੜ 47 ਲੱਖ ਲੋਕ ਫਾਲੋ ਕਰਦੇ ਹਨ।
ਦਰਅਸਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਆਪਣੇ ਟਵਿੱਟਰ ਅਕਾਉਂਟ ਰਾਹੀਂ ਆਪਣੇ ਸਮਰਥਕਾਂ ਨੂੰ ਭੜਕਾਉਣ ਅਤੇ ਉਨ੍ਹਾਂ ਨੂੰ ਹਿੰਸਾ ਲਈ ਉਕਸਾਉਣ ਦਾ ਦੋਸ਼ ਹੈ। ਪਹਿਲਾਂ ਤਾਂ ਟਵਿੱਟਰ ਨੇ ਟਰੰਪ ਦੇ ਟਵੀਟ ਨੂੰ ਬਲਾਕ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦੇ ਅਕਾਊਂਟ ਨੂੰ ਹਮੇਸ਼ਾਂ ਲਈ ਸਸਪੈਂਡ ਕਰ ਦਿੱਤਾ ਗਿਆ। ਟਵਿੱਟਰ ਨੇ ਕਿਹਾ ਹੈ ਕਿ ਉਸਨੂੰ ਡਰ ਹੈ ਕਿ ਰਾਸ਼ਟਰਪਤੀ ਹਿੰਸਾ ਭੜਕਾਉਣ ਲਈ ਆਪਣੇ ਅਕਾਊਂਟ ਦੀ ਵਰਤੋਂ ਕਰ ਸਕਦੇ ਹਨ।
ਦੱਸ ਦੇਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ 127.9 ਮਿਲੀਅਨ ਜਾਂ 12 ਕਰੋੜ 79 ਲੱਖ ਫਾਲੋਅਰਜ਼ ਦੇ ਨਾਲ ਟਵਿੱਟਰ ‘ਤੇ ਦੁਨੀਆ ਵਿੱਚ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਰਾਜਨੇਤਾ ਵੀ ਹਨ। ਹਾਲਾਂਕਿ ਓਬਾਮਾ ਇਸ ਵੇਲੇ ਕਿਸੇ ਵੀ ਅਹੁਦੇ ‘ਤੇ ਨਹੀਂ ਹਨ, ਪਰ ਉਨ੍ਹਾਂ ਨੂੰ ਇੱਕ ਸਰਗਰਮ ਰਾਜਨੇਤਾ ਨਹੀਂ ਮੰਨਿਆ ਜਾ ਸਕਦਾ।