pm modi bjp get more than 200 seats: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਪੱਛਮੀ ਬੰਗਾਲ ‘ਚ ਬੀਜੇਪੀ ਦੀ ਲਹਿਰ ਹੈ ਅਤੇ ਪਾਰਟੀ 200 ਤੋਂ ਵੱਧ ਸੀਟਾਂ ਜਿੱਤੇਗੀ।ਉਨਾਂ੍ਹ ਨੇ ਜੈਨਗਰ ‘ਚ ਬੀਜੇਪੀ ਦੀ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਹਿਲੇ ਪੜਾਅ ‘ਚ ਬੰਗਾਲ ‘ਚ ਹੋਏ ਸ਼ਾਂਤੀਪੂਰਨ ਅਤੇ ਰਿਕਾਰਡ ਵੋਟਾਂ ‘ਚ ਲੋਕਾਂ ਨੇ ਬੀਜੇਪੀ ਨੂੰ ਭਾਰੀ ਸਮਰਥਨ ਦਿੱਤਾ ਹੈ।ਪੀਐੱਮ ਮੋਦੀ ਨੇ ਕਿਹਾ ਕਿ ਕੁਝ ਹਫਤੇ ਪਹਿਲਾਂ ਤੱਕ ਬੰਗਾਲ ਦੇ ਲੋਕ ਕਹਿ ਰਹੇ ਸਨ ਕਿ ਬੀਜੇਪੀ ਇਸ ਵਾਰ 200 ਸੀਟਾਂ ਪਾਰ ਕਰ ਜਾਵੇਗੀ।ਪਰ ਪਹਿਲੇ ਪੜਾਅ ‘ਚ ਜਿਸ ਤਰ੍ਹਾਂ ਦੀ ਦਮਦਾਰ ਸ਼ੁਰੂਆਤ ਬੀਜੇਪੀ ਨੇ ਕੀਤੀ ਹੈ, ਉਸ ਤੋਂ ਇਹ ਸਾਫ ਹੈ ਕਿ ਜਨਤਾ ਦੀ ਆਵਾਜ਼ ਨੂੰ ਈਸ਼ਵਰ ਦਾ ਵੀ ਆਸ਼ੀਰਵਾਦ ਮਿਲ ਗਿਆ ਹੈ।
ਬੰਗਾਲ ‘ਚ ਬੀਜੇਪੀ ਦੀ ਜਿੱਤ ਦਾ ਅੰਕੜਾ 200 ਤੋਂ ਵੀ ਪਾਰ ਜਾਵੇਗਾ।ਉਨਾਂ੍ਹ ਨੇ ਅੱਗੇ ਕਿਹਾ ਕਿ ਅੱਜ ਦੂਜੇ ਪੜਾਅ ‘ਚ ਵੀ ਲੋਕ ਭਾਰੀ ਸੰਖਿਆ ‘ਚ ਪੋਲਿੰਗ ਬੂਥ ‘ਤੇ ਪਹੁੰਚ ਰਹੇ ਹਨ।ਹਰ ਪਾਸੇ ਬੀਜੇਪੀ ਦੀ ਲਹਿਰ ਹੈ।ਪੀਐੱਮ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐੱਮਸੀ ਪ੍ਰਧਾਨ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਧਮਕੀ ਅਤੇ ਗਾਲਾਂ ਦੇਣ ਵਾਲੀ ਦੀਦੀ ਕਹਿ ਰਹੀ ਹੈ -ਕੂਲ-ਕੂਲ! ਦੀਦੀ, ਤ੍ਰਿਣਮੂਲ, ਕੂਲ ਨਹੀਂ, ਬੰਗਾਲ ਦੇ ਲੋਕਾਂ ਲਈ ਕੂਲ ਨਹੀਂ ਹੈ।ਬੰਗਾਲ ਨੂੰ ਅਸਹਿਯੋਗ ਦਰਦ ਦੇਣ ਵਾਲਾ ਸ਼ੂਲ ਹੈ ਤ੍ਰਿਣਮੂਲ।
Punjab ‘ਚ ਠੇਕੇ ਟੁੱਟਣ ਮਗਰੋਂ, ਲੋਕਾਂ ਨੇ ਕੀਤੀ ਹੱਦ ਕੋਈ ਕਿਤੇ ਲਿਟਿਆ ਕੋਈ ਕਿਤੇ, ਠੇਕੇਦਾਰਾਂ ਨੇ ਚੁੱਕੀ ਅੱਤ