PM Modi congratulates on Republic Day: ਦੇਸ਼ ਦੇ ਲਈ ਅੱਜ ਦਾ ਦਿਨ ਬਹੁਤ ਅਹਿਮ ਹੈ। ਭਾਰਤ ਅੱਜ ਆਪਣਾ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਦਿੱਲੀ ਵਿੱਚ ਕੜਾਕੇ ਦੀ ਠੰਡ ਹੈ। ਇਸੇ ਵਿਚਾਲੇ ਕੋਰੋਨਾ ਨਾਲ ਜੁੜੀਆਂ ਗਾਈਡਲਾਈਨਜ਼ ਦਾ ਪਾਲਣ ਕਰਦਿਆਂ ਅੱਜ ਰਾਜਪਥ ‘ਤੇ ਇਤਿਹਾਸਿਕ ਪਰੇਡ ਕੱਢੀ ਜਾਵੇਗੀ।ਜਿਸ ਨਾਲ ਦੁਨੀਆ ਨੂੰ ਭਾਰਤ ਆਪਣੀ ਤਾਕਤ ਦਾ ਇਹਸਾਸ ਕਰਵਾਏਗਾ। ਕੋਰੋਨਾ ਸੰਕਟ ਕਾਰਨ ਪਰੇਡ ਦੇ ਆਕਾਰ ਨੂੰ ਵੀ ਇਸ ਵਾਰ ਛੋਟਾ ਰੱਖਿਆ ਗਿਆ ਹੈ। ਇੰਡੀਆ ਗੇਟ ਦੇ ਸਾਹਮਣੇ ਦੇਸ਼ ਦੀਆਂ ਫੌਜਾਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੀਆਂ। ਗਣਤੰਤਰ ਦਿਵਸ ਦੀ ਪਰੇਡ ਇਸ ਵਾਰ ਕਈ ਮਾਇਨਿਆਂ ਵਿੱਚ ਬਹੁਤ ਖਾਸ ਹੋਣ ਜਾ ਰਹੀ ਹੈ, ਕਿਉਂਕਿ ਪਹਿਲੀ ਵਾਰ ਰਾਫੇਲ ਇਸ ਪਰੇਡ ਵਿੱਚ ਆਪਣੀ ਤਾਕਤ ਦਿਖਾਏਗਾ। ਇਸਦੇ ਨਾਲ ਹੀ ਹਰ ਕਿਸੇ ਦੀ ਨਜ਼ਰ ਕਿਸਾਨਾਂ ਦੀ ਟ੍ਰੈਕਟਰ ਰੈਲੀ ‘ਤੇ ਵੀ ਹੈ।
ਉੱਥੇ ਹੀ ਗਣਤੰਤਰ ਦਿਵਸ ਮੌਕੇ ਹੁਣ ਵਧਾਈਆਂ ਦੇਣ ਦਾ ਸਿਲਸਿਲਾ ਵੀ ਜਾਰੀ ਹੋ ਚੁੱਕਿਆ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਪੀਐੱਮ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਰਾਹੁਲ ਗਾਂਧੀ ਸਣੇ ਹੋਰ ਨੇਤਾਵਾਂ ਨੇ ਵਧਾਈ ਦਿੱਤੀ ਹੈ।
ਦਰਅਸਲ, ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ । ਜੈ ਹਿੰਦ !
ਦੱਸ ਦੇਈਏ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਭਾਰਤ ਨੂੰ ਵਧਾਈ ਦਿੱਤੀ ਹੈ। ਬੌਰਿਸ ਨੂੰ ਪਹਿਲਾਂ ਗਣਤੰਤਰ ਦਿਵਸ ਦੇ ਸਮਾਰੋਹ ਵਿੱਚ ਮਹਿਮਾਨ ਵਜੋਂ ਸ਼ਾਮਿਲ ਹੋਣਾ ਸੀ, ਪਰ ਉਹ ਕੋਰੋਨਾ ਸੰਕਟ ਕਾਰਨ ਨਹੀਂ ਆ ਸਕੇ ।
ਇਹ ਵੀ ਦੇਖੋ: ਟਰੈਕਟਰ ਨਹੀਂ ਇਹ ਹੈ ਟੈਂਕ, ਕੀਮਤ 1 ਕਰੋੜ, 26 ਨੂੰ ਕਰੇਗਾ ਮਾਰਚ ਦੀ ਅਗਵਾਈ ਲੱਗਣ ਜਾ ਰਹੀ ਹੈ ਤੋਪ