pm modi council ministers will meet today: ਦੇਸ਼ ‘ਚ ਤੇਜੀ ਨਾਲ ਵੱਧਦੇ ਕੋਵਿਡ ਮਾਮਲਿਆਂ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮੰਤਰੀ ਪਰਿਸ਼ਦ ਦੀ ਬੈਠਕ ਬੁਲਾਈ ਹੈ।ਇਹ ਬੈਠਕ ਵੀਡੀਓ ਕਾਨਫ੍ਰੰਸਿੰਗ ਦੇ ਰਾਹੀਂ ਹੋਵੇਗੀ, ਜਿਸ ‘ਚ ਮੰਤਰੀ ਪਰਿਸ਼ਦ ਦੇ ਮੈਂਬਰਾਂ ਤੋਂ ਇਲਾਵਾ ਕੇਂਦਰ ਸਰਕਾਰ ਦੇ ਟਾਪ ਅਧਿਕਾਰੀ ਵੀ ਸ਼ਾਮਿਲ ਹੋ ਸਕਦੇ ਹਨ।ਦੇਸ਼ ‘ਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਇਹ ਕੇਂਦਰੀ ਮੰਤਰੀ ਪਰਿਸ਼ਦ ਦੀ ਪਹਿਲੀ ਬੈਠਕ ਹੋਵੇਗੀ।ਬੈਠਕ ‘ਚ 18 ਤੋਂ 44 ਉਮਰ ਦੇ ਲੋਕਾਂ ਦੇ ਲਈ ਸ਼ੁਰੂ ਹੋ ਰਹੇ ਟੀਕਾਕਰਨ ਅਭਿਆਨ ਨੂੰ ਲੈ ਵੀ ਚਰਚਾ ਕੀਤੀ ਜਾ ਸਕਦੀ ਹੈ।ਬੈਠਕ ‘ਚ ਮੰਤਰੀਆਂ ਨੂੰ ਜਨਤਾ ਵਿਚਾਲੇ ਜਾ ਕੇ ਉਨ੍ਹਾਂ ਦੇ ਮੁੱਦਿਆਂ ਨੂੰ ਸੁਲਝਾਉਣ ਨੂੰ ਕਿਹਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਕਈ ਦੌਰ ਦੀ ਗੱਲਬਾਤ ਕਰ ਚੁੱਕੇ ਹਨ।ਪ੍ਰਧਾਨ ਮੰਤਰੀ ਟਾਪ ਸਰਕਾਰੀ ਅਧਿਕਾਰੀਆਂ, ਦਵਾ ਨਿਰਮਾਤਾ ਕੰਪਨੀਆਂ ਦੇ ਅਧਿਕਾਰੀਆਂ, ਆਕਸੀਜਨ ਪੂਰਤੀਕਾਰਾਂ, ਥਲ ਸੈਨਾ ਅਤੇ ਹਵਾਈ ਸੈਨਾ ਪ੍ਰਮੁੱਖਾਂ ਸਮੇਤ ਹੋਰ ਪ੍ਰਮੁੱਖ ਲੋਕਾਂ ਨਾਲ ਗੱਲਬਾਤ ਕਰ ਕੇ ਕੋਰੋਨਾ ਦੀ ਸਥਿਤੀ ‘ਤੇ ਚਰਚਾ ਕਰ ਚੁੱਕੇ ਹਨ।ਵੀਰਵਾਰ ਨੂੰ ਦੇਸ਼ ‘ਚ ਇੱਕ ਦਿਨ ‘ਚ ਕੋਰੋਨਾ ਵਾਇਰਸ ਸੰਕਰਮਣ ਦੇ ਰਿਕਾਰਡ 3,79,257 ਮਾਮਲੇ ਦਰਜ ਕੀਤੇ ਗਏ।ਇਸ ਦੇ ਨਾਲ ਹੀ ਦੇਸ਼ ‘ਚ ਸੰਕਰਮਣ ਦੇ ਕੁਲ ਮਾਮਲੇ 1,83,76,524 ਹੋ ਗਏ ਹਨ।ਸਵੇਰੇ 8 ਵਜੇ ਤੱਕ ਅੰਕੜਿਆਂ ਮੁਤਾਬਕ ਇੱਕ ਦਿਨ ‘ਚ 3,645 ਲੋਕਾਂ ਦੀ ਮੌਤ ਹੋਣ ਦੇ ਬਾਅਦ ਇਸ ਭਿਆਨਕ ਬੀਮਾਰੀ ਦੇ ਮ੍ਰਿਤਕਾਂ ਦੀ ਗਿਣਤੀ 2,04,832 ਹੋ ਗਈ ਹੈ।
ਪੁਲਿਸ ਨੇ ਰੁਕਵਾ ਦਿੱਤਾ ਚਲਦਾ ਸਸਕਾਰ, ਜਲਦੇ ਸਿਵੇ ‘ਤੇ ਪਾਣੀ ਪਾ ਕੇ ਬੁਝਾਈ ਅੱਗ, ਜਾਣੋ ਕੀ ਹੈ ਪੂਰਾ ਮਾਮਲਾ ?