ਰਮਜ਼ਾਨ ਦਾ ਪਵਿੱਤਰ ਮਹਿਨਾ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਯਾਨੀ ਕਿ ਅੱਜ ਪਹਿਲਾ ਰੋਜਾ ਹੈ। ਇੱਕ ਦਿਨ ਪਹਿਲਾ ਸ਼ਨੀਵਾਰ ਨੂੰ ਚੰਨ ਦਿਖਾਈ ਦਿੱਤਾ ਸੀ। ਰਮਜ਼ਾਨ ਦਾ ਚੰਨ ਦਿਖਾਈ ਦੇਣ ਤੋਂ ਬਾਅਦ ਤੋਂ ਹੀ ਲੋਕਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ । ਪ੍ਰਧਾਨ ਮੰਤਰੀ ਮੋਦੀ ਨੇ ਵੀ ਲੋਕਾਂ ਨੂੰ ਰਮਜਾਨ ਦੇ ਪਵਿੱਤਰ ਮਹੀਨੇ ਦੀ ਵਧਾਈ ਦਿੱਤੀ ਹੈ। ਪੀਐੱਮ ਮੋਦੀ ਨੇ ਕਾਮਨਾ ਕਰਦਿਆਂ ਕਿਹਾ ਕਿ ਸਮਾਜ ਵਿੱਚ ਲੋਕਾਂ ਨੂੰ ਸ਼ਾਂਤੀ, ਸਦਭਾਵਨਾ ਦੀ ਭਾਵਨਾ ਨੂੰ ਵਿਕਸਿਤ ਕਰਨ ਦੀ ਸ਼ਕਤੀ ਮਿਲੇ। 2 ਅਪ੍ਰੈਲ ਨੂੰ ਚੰਨ ਦਿਖਾਈ ਦੇਣ ਤੋਂ ਬਾਅਦ ਤਿੰਨ ਅਪ੍ਰੈਲ ਨੂੰ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆਪਣਾ ਰੋਜ਼ਾ ਸ਼ੁਰੂ ਕਰ ਦਿੱਤਾ ਹੈ। ਪੀ.ਐਮ ਮੋਦੀ ਨੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਪਵਿੱਤਰ ਮਹੀਨੇ ਵਿੱਚ ਲੋਕਾਂ ਨੂੰ ਗਰੀਬਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨ ਦੀ ਤਾਕਤ ਮਿਲੇ।
ਪੀਐੱਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, ”ਰਮਜਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ‘ਤੇ ਬਹੁਤ ਮੁਬਾਰਕਾਂ। ਰਮਜ਼ਾਨ ਦਾ ਇਹ ਮਹੀਨਾ ਲੋਕਾਂ ਨੂੰ ਗਰੀਬਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇ। ਨਾਲ ਹੀ ਇਹ ਪਵਿੱਤਰ ਮਹੀਨਾ ਸਾਡੇ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਅਤੇ ਕਰੁਣਾ ਦੀ ਭਾਵਨਾ ਨੂੰ ਹੋਰ ਵੀ ਵਿਕਸਿਤ ਕਰੇ।
ਇਹ ਵੀ ਪੜ੍ਹੋ: ‘ਪੰਜਾਬ ਚੋਣਾਂ ‘ਚ ਆਪਸੀ ਫੁੱਟ ਕਾਰਨ ਕਿਸਾਨ ਹਾਰੇ, ‘ਆਪ’ ਨੂੰ ਹੋਇਆ ਫਾਇਦਾ’ : ਗੁਰਨਾਮ ਸਿੰਘ ਚੜੂਨੀ
ਦੱਸ ਦੇਈਏ ਕਿ ਰਮਜ਼ਾਨ ਵਿਸ਼ਵ ਪੱਧਰ ‘ਤੇ ਮੁਸਲਮਾਨਾਂ ਵੱਲੋਂ ਰੋਜ਼ਾ, ਪ੍ਰਾਰਥਨਾ ਅਤੇ ਪ੍ਰਤੀਬਿੰਬ ਦੇ ਮਹੀਨੇ ਦੇ ਰੂਪ ਵਿੱਚ ਮਨਿਆ ਜਾਂਦਾ ਹੈ। ਦੇਸ਼ ਵਿੱਚ ਦੋ ਅਪ੍ਰੈਲ ਦਾ ਚੰਨ ਦਿਖਾਈ ਦੇਣ ਤੋਂ ਬਾਅਦ ਹੁਣ ਤਿੰਨ ਅਪ੍ਰੈਲ ਦਿਨ ਐਤਵਾਰ ਤੋਂ ਮੁਸਲਿਮ ਭਾਈਚਾਰੇ ਲਈ ਲੋਕ ਆਪਣਾ ਰੋਜ਼ਾ ਰੱਖ ਰਹੇ ਹਨ। ਰਮਜ਼ਾਨ ਨੂੰ ਲੈ ਕੇ ਇਹ ਮੰਨਿਆ ਜਾਂਦਾ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਅੱਲ੍ਹਾ ਤੋਂ ਪੈਗੰਬਰ ਮੁਹੰਮਦ ਨੂੰ ਕੁਰਾਨ ਦੀਆਂ ਪਹਿਲੀ ਆਇਤਾਂ ਮਿਲੀਆਂ ਸਨ । ਇਨ੍ਹਾਂ ਪਵਿੱਤਰ ਦਿਨਾਂ ਵਿੱਚ ਰੋਜ਼ਾ ਰੱਖਿਆ ਜਾਂਦਾ ਹੈ। ਪੂਰਾ ਦਿਨ ਭੁੱਖੇ-ਪਿਆਸੇ ਰਹਿ ਕੇ ਖੁਦਾ ਦੀ ਇਬਾਦਤ ਕੀਤੀ ਜਾਂਦੀ ਹੈ ਅਤੇ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ। 3 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਰਮਜਾਨ 1 ਮਈ ਈਦ ਦੇ ਨਾਲ ਸਮਾਪਤ ਹੋਣਗੇ। ਪਰ ਇਸਦੀ ਤਾਰੀਕ ਚੰਨ ਵਿਖਾਈ ਦੇਣ ਤੋਂ ਬਾਅਦ ਹੀ ਨਿਰਧਾਰਤ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: