ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਅੱਜ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ । ‘ਮਨ ਕੀ ਬਾਤ’ ਪ੍ਰੋਗਰਾਮ ਦਾ ਇਹ 80ਵਾਂ ਐਪੀਸੋਡ ਸੀ । ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੀ ਸ਼ੁਰੂਆਤ ’ਚ ਮੇਜਰ ਧਿਆਨਚੰਦ ਨੂੰ ਯਾਦ ਕੀਤਾ ।
ਮੇਜਰ ਧਿਆਨ ਚੰਦ ਨੂੰ ਯਾਦ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਮੇਜਰ ਧਿਆਨਚੰਦ ਦੀ ਆਤਮਾ ਜਿੱਥੇ ਵੀ ਹੋਵੇਗੀ, ਖੁਸ਼ ਹੋਵੇਗੀ ਕਿਉਂਕਿ ਦੁਨੀਆ ਵਿੱਚ ਭਾਰਤ ਦੀ ਹਾਕੀ ਦਾ ਡੰਕਾ ਧਿਆਨ ਚੰਦ ਦੀ ਹਾਕੀ ਸਟਿੱਕ ਨਾਲ ਵਜਿਆ ਸੀ, ਉਸਨੂੰ ਭਾਰਤੀ ਹਾਕੀ ਖਿਡਾਰੀਆਂ ਨੇ 41 ਸਾਲ ਬਾਅਦ ਮੁੜ ਉੱਚਾ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿੰਨੇ ਵੀ ਤਮਗੇ ਕਿਉਂ ਨਾ ਮਿਲ ਜਾਣ ਪਰ ਜਦੋਂ ਤੱਕ ਹਾਕੀ ਵਿੱਚ ਤਮਗਾ ਨਹੀਂ ਮਿਲਦਾ ਭਾਰਤ ਦਾ ਕੋਈ ਵੀ ਨਾਗਰਿਕ ਜਿੱਤ ਦਾ ਆਨੰਦ ਨਹੀਂ ਲੈ ਸਕਦਾ ਅਤੇ ਇਸ ਵਾਰ ਓਲੰਪਿਕ ਵਿੱਚ ਹਾਕੀ ਲਈ ਤਮਗਾ ਮਿਲਿਆ ਉਹ ਵੀ 4 ਦਹਾਕਿਆਂ ਬਾਅਦ ਮਿਲਿਆ ।
ਇਸ ਤੋਂ ਅੱਗੇ ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਜਦੋਂ ਖੇਡਾਂ ਦੀ ਗੱਲ ਹੁੰਦੀ ਹੈ ਤਾਂ ਸੁਭਾਵਿਕ ਹੈ ਸਾਡੇ ਸਾਹਮਣੇ ਪੂਰੀ ਨੌਜਵਾਨ ਪੀੜ੍ਹੀ ਨਜ਼ਰ ਆਉਂਦੀ ਹੈ ਅਤੇ ਜਦੋਂ ਇਸ ਪੀੜ੍ਹੀ ਵੱਲ ਗੌਰ ਨਾਲ ਵੇਖਦੇ ਹਾਂ ਤਾਂ ਕਿੰਨਾ ਬਦਲਾਅ ਨਜ਼ਰ ਆ ਰਿਹਾ ਹੈ । ਅੱਜ ਦਾ ਨੌਜਵਾਨ ਕੁਝ ਹੱਟ ਕੇ ਕਰਨਾ ਚਾਹੁੰਦਾ ਹੈ ।
ਅੱਜ ਦਾ ਨੌਜਵਾਨ ਮੰਜ਼ਿਲ ਵੀ ਨਵੀਂ, ਟੀਚਾ ਵੀ ਨਵਾਂ, ਰਾਹ ਵੀ ਨਵਾਂ ਵੱਲ ਵੱਧ ਰਿਹਾ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਦੀ ਕੋਸ਼ਿਸ਼ ਸਦਕਾ ਖੇਡਾਂ ਵਿੱਚ ਭਾਰਤ ਨਵੀਆਂ ਉੱਚਾਈਆਂ ਹਾਸਿਲ ਕਰ ਸਕੇਗਾ।
ਇਸ ਤੋਂ ਇਲਾਵਾ ਸਵੱਛਤਾ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਲਈ ਸਾਰੀਆਂ ਦੀ ਕੋਸ਼ਿਸ਼ ਸਾਨੂੰ ਪ੍ਰੇਰਣਾ ਦਿੰਦੀ ਹੈ । ਅਸੀਂ ਇਹ ਜਾਣਦੇ ਹਾਂ ਕਿ ਜਦੋਂ ਵੀ ਸਵੱਛ ਭਾਰਤ ਦਾ ਨਾਂ ਆਉਂਦਾ ਹੈ ਤਾਂ ਇੰਦੌਰ ਦਾ ਨਾਂ ਆਉਂਦਾ ਹੀ ਆਉਂਦਾ ਹੈ। ਇੰਦੌਰ ਕਈ ਸਾਲਾਂ ਤੋਂ ਸਵੱਛ ਭਾਰਤ ਦੀ ਰੈਂਕਿੰਗ ਵਿੱਚ ਪਹਿਲੇ ਨੰਬਰ ’ਤੇ ਬਣਿਆ ਹੋਇਆ ਹੈ।
ਦੱਸ ਦੇਈਏ ਕਿ ਕੋਰੋਨਾ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ ਇਕ ਗੱਲ ਹੋਰ ਯਾਦ ਰੱਖਣੀ ਹੈ ਕਿ ਦਵਾਈ ਵੀ ਕੜਾਈ ਵੀ। ਦੇਸ਼ ਵਿੱਚ 62 ਕਰੋੜ ਤੋਂ ਵੱਧ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਫਿਰ ਵੀ ਸਾਨੂੰ ਸਾਵਧਾਨੀ ਵਰਤਣੀ ਹੈ। ਹਮੇਸ਼ਾ ਵਾਂਗ ਤੁਸੀਂ ਜਦੋਂ ਵੀ ਕੁਝ ਨਵਾਂ ਕਰੋ, ਕੁਝ ਨਵਾਂ ਸੋਚੋ ਤਾਂ ਉਸ ਵਿੱਚ ਮੈਨੂੰ ਜ਼ਰੂਰ ਸ਼ਾਮਿਲ ਕਰੋ।
ਇਹ ਵੀ ਦੇਖੋ: Luxury Vehicles ਤੋਂ ਮਹਿੰਗੇ Punjab ਦੇ Horse ,ਥਾਂ-ਥਾਂ ਤੋਂ Jagraon ਪਹੁੰਚੇ ਰਾਜੇ-ਮਹਾਰਾਜਿਆਂ