pm modi green signal 100th kisan rail farmer train: ਭਾਰਤੀ ਰੇਲਵੇ ਨੇ ਇਸੇ ਸਾਲ 7 ਅਗਸਤ ਨੂੰ ਕਿਸਾਨ ਰੇਲ ਦੀ ਸ਼ੁਰੂਆਤ ਕੀਤੀ ਸੀ।ਉਸ ਤੋਂ ਬਾਅਦ ਸਿਰਫ 5 ਮਹੀਨਿਆਂ ਦੇ ਅੰਦਰ-ਅੰਦਰ ਹੁਣ 100ਵੀਂ ਕਿਸਾਨ ਰੇਲ ਚੱਲਣ ਜਾ ਰਹੀ ਹੈ।ਜਿਸ ਨੂੰ ਪੀਐੱਮ ਮੋਦੀ ਅੱਜ ਹਰੀ ਝੰਡੀ ਦਿਖਾਉਣਗੇ।ਇਸ ਮੌਕੇ ‘ਤੇ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਸਪੱਸ਼ਟ ਕੀਤਾ ਕਿ ਸਾਡੀ ਸਰਕਾਰ ਮੰਨਦੀ ਹੈ ਕਿ ਕਿਸਾਨਾਂ ਦੀ ਖੁਸ਼ਹਾਲੀ ਹੀ ਦੇਸ਼ ਦੀ ਖੁਸ਼ਹਾਲੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਪੀਐੱਮ ਮੋਦੀ ਦੇ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।ਇਸ ਤੋਂ ਸਵੇਰੇ ਪ੍ਰਧਾਨ ਮੰਤਰੀ ਨੇ ਬਿਨਾਂ ਡ੍ਰਾਈਵਰ ਮੈਟਰੋ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦਿੱਲੀ ਮੈਟਰੋ ਦੀ ‘ਮਜੇਂਟਾ ਲਾਈਨ’ ‘ਤੇ ਦੇਸ਼ ਦੀ ਪਹਿਲੀ ਬਿਨਾਂ ਡ੍ਰਾਈਵਰ ਟ੍ਰੇਨ ਸੇਵਾ ਦਾ ਵੀਡੀਓ ਕਾਨਫ੍ਰੰਸਿੰਗ ਦੇ ਰਾਹੀਂ ਉਦਘਾਟਨ ਕੀਤਾ।ਇਸਦੇ ਨਾਲ ਹੀ ਉਨ੍ਹਾਂ ਨੇ ‘ਏਅਰਪੋਰਟ ਐਕਰਪ੍ਰੈਸ ਲਾਈਨ’ ‘ਤੇ ‘ਨੈਸ਼ਨਲ ਕਾਮਨ ਮੋਬਾਲਿਟੀ ਕਾਰਡ’ (ਐੱਨਸੀਐੱਮਸੀ) ਸੇਵਾ ਦੀ ਵੀ ਸ਼ੁਰੂਆਤ ਕੀਤੀ।ਇਸ ਪ੍ਰੋਗਰਾਮ ‘ਚ ਦਿੱਲੀ ਦੇ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ।ਪੀਐੱਮ ਮੋਦੀ ਨੇ ਡ੍ਰਾਈਵਰਲਿਸ ਮੈਟਰੋ ਨੂੰ ਹਰੀ ਝੰਡੀ ਦਿਖਾਉਂਦਿਆਂ ਹੋਏ ਕਿਹਾ ਕਿ ਦੇਸ਼ ‘ਚ 2025 ਤੱਕ ਕਰੀਬ 25 ਸ਼ਹਿਰਾਂ ‘ਚ ਮੈਟਰੋ ਚਲਾਉਣ ਦਾ ਪਲਾਨ ਹੈ।ਪੀਐੱਮ ਮੋਦੀ ਨੇ ਕਿਹਾ ਕਿ ਅੱਜ ਤੋਂ 3 ਸਾਲ ਪਹਿਲਾਂ ਮੇਜੇਂਟਾ ਲਾਈਨ ਦੀ ਸ਼ੁਰੂਆਤ ਹੋਈ ਸੀ।ਹੁਣ ਇਸੇ ਲਾਈਨ ‘ਤੇ ਡ੍ਰਾਈਵਰਲਿਸ ਮੈਟਰੋ ਦੀ ਸ਼ੁਰੂਆਤ ਹੋ ਰਹੀ ਹੈ।ਪੀਐੱਮ ਮੋਦੀ ਨੇ ਇਸ ਦੇ ਨਾਲ ਹੀ ਪਿਛਲੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਦੇਸ਼ ‘ਚ ਮੈਟਰੋ ਨੂੰ ਲੈ ਕੇ ਕੋਈ ਨੀਤੀ ਨਹੀਂ ਸੀ, ਪਰ ਅਸੀਂ ਇਸ ਨੂੰ ਲੈ ਕੇ ਤੇਜੀ ਨਾਲ ਕੰਮ ਅਤੇ ਸ਼ਹਿਰਾਂ ਦੇ ਹਿਸਾਬ ਨਾਲ ਕੰਮ ਸ਼ੁਰੂ ਕਰ ਦਿੱਤਾ।ਉਨਾਂ੍ਹ ਨੇ ਕਿਹਾ, ‘ਅਟਲ ਜੀ ਦੇ ਯਤਨਾਂ ਸਦਕਾ ਦਿੱਲੀ ਨੂੰ ਪਹਿਲੀ ਮੈਟਰੋ ਮਿਲੀ, ਜਦੋਂ ਅਸੀਂ ਸੱਤਾ ‘ਚ ਆਏ ਤਾਂ ਸਿਰਫ 5 ਸ਼ਹਿਰਾਂ ‘ਚ ਮੈਟਰੋ ਸੀ ਹੁਣ 18 ਸ਼ਹਿਰਾਂ ‘ਚ ਮੈਟਰੋ ਹੈ।2005 ਤੱਕ 25 ਤੋਂ ਵੱਧ ਸ਼ਹਿਰਾਂ ‘ਚ ਮੈਟਰੋ ਟ੍ਰੇਨ ਹੋਵੇਗੀ।ਪ੍ਰਧਾਨ ਮੰਤਰੀ ਦਫਤਰ ਮੁਤਾਬਕ, ਇਹ ਇਨੋਵੇਸ਼ਨ ਸਫਰ ਨੂੰ ਆਸਾਨ ਬਣਾਉਣ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰਨਗੇ।
‘ਪ੍ਰਧਾਨ ਮੰਤਰੀ’ ਦਾ ਖੁਲਾਸਾ, ਭਾਜਪਾ ਆਗੂਆਂ ਨੂੰ ਸੁਪਨੇ ‘ਚ ਵੀ ਦਿਖਦੇ ਨੇ ਪੰਜਾਬੀ | Daily Post Punjabi