pm modi helpless father help for son: ਰਾਜਸਥਾਨ ਦਾ ਇੱਕ ਪਰਿਵਾਰ ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਸ ਲਗਾਈ ਬੈਠਾ ਹੈ।ਉਮੀਦ ਕੀਤੀ ਜਾ ਰਹੀ ਹੈ ਕਿ ਪੀਐੱਮ ਵਲੋਂ ਕੁਝ ਮੱਦਦ ਕੀਤੀ ਜਾਵੇਗੀ ਅਤੇ ਉਨਾਂ੍ਹ ਦੀ ਜ਼ਿੰਦਗੀ ਫਿਰ ਪਟੜੀ ‘ਤੇ ਵਾਪਸ ਆ ਜਾਵੇਗੀ।11 ਸਾਲਾ ਮਾਸੂਮ ਆਕਾਸ਼ ਬੋਨ ਮੇਰੋ ਅਤੇ ਅਨੀਮਿਆ ਬੀਮਾਰੀਆਂ ਤੋਂ ਗ੍ਰਸਤ ਹੈ।ਪਰਿਵਾਰ ਇੰਨਾ ਗਰੀਬ ਹੈ ਕਿ ਆਪਣੇ ਇਕਲੌਤੇ ਬੇਟੇ ਦਾ ਵੀ ਇਲਾਜ ਨਹੀਂ ਕਰਵਾ ਪਾ ਰਹੇ।
ਅਜਿਹੇ ‘ਚ ਹੁਣ ਦੋਵੇਂ ਪਿਤਾ ਅਤੇ ਪੁੱਤਰ ਮੋਦੀ ਤੋਂ ਮੱਦਦ ਦੀ ਗੁਹਾਰ ਲਗਾ ਰਹੇ ਹਨ।ਪਿਤਾ ਬੇਟੇ ਦੀ ਮੱਦਦ ਦੀ ਅਪੀਲ ਕਰ ਰਿਹਾ ਹੈ ਤਾਂ ਬੇਟਾ ਵੀ ਚਾਹੁੰਦਾ ਹੈ ਕਿ ਪਿਤਾ ਦੀ ਮੱਦਦ ਕਰ ਦਿੱਤੀ ਜਾਵੇ।ਮਾਮਲਾ ਰਾਜਸਥਾਨ ਦੇ ਧੌਲਪੁਰ ਜ਼ਿਲੇ ਦਾ ਹੈ।ਇੱਥੋਂ ਦੇ ਰਹਿਣ ਵਾਲੇ ਬਾਬੀ ਗੁਜਰਾਤ ਦੇ ਭੁਜ ਜ਼ਿਲੇ ਦੇ ਮੁੰਦਰਾ ਤਹਿਸੀਲ ‘ਚ ਹੇਅਰ ਕਟਿੰਗ ਦਾ ਕੰਮ ਕਰਦੇ ਹਨ।ਕਰੀਬ ਦੋ ਸਾਲ ਪਹਿਲਾਂ ਉਹ ਆਪਣੀਆਂ ਦੋਵਾਂ ਬੇਟੀਆਂ 15 ਸਾਲਾ ਨੇਹਾ, 9 ਸਾਲਾ ਰਾਧਾ ਅਤੇ ਆਪਣੇ ਇਕਲੌਤੇ ਪੁੱਤਰ 11 ਸਾਲਾ ਅਕਾਸ਼ ਨੂੰ ਆਪਣੇ ਨਾਲ ਗੁਜਰਾਤ ਲੈ ਆਏ ਸਨ।
ਉਹ ਇਮਾਨਦਾਰੀ ਨਾਲ ਕੰਮ ਕਰ ਕੇ ਘੱਟ ਪੈਸਿਆਂ ‘ਚ ਵੀ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ।ਪਰ ਜਦੋਂ ਉਨਾਂ੍ਹ ਨੂੰ ਪਤਾ ਲੱਗਦਾ ਹੈ ਕਿ ਉਨਾਂ੍ਹ ਦੇ 11 ਸਾਲਾ ਬੇਟੇ ਨੂੰ ਕਮਜ਼ੋਰੀ ਦੀ ਸ਼ਿਕਾਇਤ ਹੈ।ਉਹ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਆਪਣੇ ਬੇਟੇ ਦਾ ਚੈੱਕਅਪ ਕਰਵਾਉਂਦੇ ਹਨ।ਬਾਅਦ ‘ਚ ਚੈੱਕਅਪ ‘ਚ ਪਤਾ ਲੱਗਦਾ ਹੈ ਕਿ ਆਕਾਸ਼ ਨੂੰ ਬੋਨ ਮੇਰੋ ਦੀ ਬੀਮਾਰੀ ਹੈ।ਪਿਤਾ ਨੇ ਬੇਟੇ ਦੇ ਇਲਾਜ ਲਈ ਬਿਹਾਰ ਦਾ ਰੁਖ ਕੀਤਾ, ਪਰ ਉੱਥੇ ਕੁਝ ਖਾਸ ਮੱਦਦ ਨਹੀਂ ਮਿਲੀ।
ਇਸ ਤੋਂ ਬਾਅਦ ਫਿਰ ਰਾਜਸਥਾਨ ਆਏ ਅਤੇ ਮੁੱਖ ਮੰਤਰੀ ਚਿਰੰਜੀਵੀ ਯੋਜਨਾ ਤਹਿਤ ਜੈਪੁਰ ਦੇ ਜੇਕੇ ਲੋਨ ਹਸਪਤਾਲ ‘ਚ ਇਲਾਜ ਕਰਵਾਉਣ ਦਾ ਫੈਸਲਾ ਹੋਇਆ।ਉੱਥੇ ਡਾਕਟਰਾਂ ਵਲੋਂ ਬੋਨ ਮੇਰੋ ਦੀ ਬਾਇਪਸੀ ਕੀਤੀ ਗਈ ਉਦੋਂ ਪਤਾ ਲੱਗਾ ਕਿ ਆਕਾਸ਼ ਅਪਲਾਸਿਟਿਕ ਅਨੀਮਿਆ ਅਤੇ ਬੋਨ ਮੈਰੋ ਬੀਮਾਰੀ ਤੋਂ ਪੀੜਤ ਹੈ।ਇਸ ਬੀਮਾਰੀ ਦੇ ਇਲਾਜ ਲਈ ਡਾਕਟਰਾਂ ਵਲੋਂ 16 ਲੱਖ ਦਾ ਖਰਚਾ ਦੱਸਿਆ ਗਿਆ।
ਹੁਣ ਇੰਨੇ ਰੁਪਏ ਇਸ ਗਰੀਬ ਪਰਿਵਾਰ ਦੇ ਕੋਲ ਨਹੀਂ ਹਨ। ਨਾ ਵੇਚਣ ਲਈ ਕੋਈ ਜ਼ਮੀਨ ਹੈ ਅਤੇ ਨਾ ਹੀ ਗਹਿਣੇ ਰੱਖਣ ਕੋਈ ਗਹਿਣੇ।ਅਜਿਹੇ ‘ਚ ਹੁਣ ਇਹ ਪਰਿਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੱਦਦ ਦੀ ਗੁਹਾਰ ਲਗਾ ਰਿਹਾ ਹੈ।ਪਿਤਾ ਬੇਟੇ ਦੀ ਜਾਨ ਬਚਾਉਣ ਦੀ ਅਪੀਲ ਕਰ ਰਿਹਾ ਹੈ ਤਾਂ ਬੇਟਾ ਵੀ ਆਪਣੇ ਮੋਦੀ ਅੰਕਲ ਤੋਂ ਭਾਵੁਕ ਅਪੀਲ ਕਰਦਾ ਦਿਸ ਰਿਹਾ ਹੈ।