Pm modi high level meeting : ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਕੋਵਿਡ ਅਤੇ ਟੀਕਾਕਰਣ ਨਾਲ ਸਬੰਧਿਤ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ ਹੈ। ਅਧਿਕਾਰੀਆਂ ਨੇ ਪ੍ਰਧਾਨਮੰਤਰੀ ਨੂੰ ਦੇਸ਼ ਦੀ ਮੌਜੂਦਾ ਕੋਵਿਡ ਨਾਲ ਸਬੰਧਿਤ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ।
ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਹੈ ਕਿ ਦੇਸ਼ ਵਿੱਚ ਟੈਸਟਿੰਗ ਤੇਜ਼ੀ ਨਾਲ ਵਧੀ ਹੈ, ਮਾਰਚ ਦੀ ਸ਼ੁਰੂਆਤ ਵਿੱਚ ਹਰ ਹਫ਼ਤੇ ਤਕਰੀਬਨ 50 ਲੱਖ ਟੈਸਟਾਂ ਹੁੰਦੇ ਸੀ ਜੋ ਹੁਣ ਤਕਰੀਬਨ 1.3 ਕਰੋੜ ਟੈਸਟ ਪ੍ਰਤੀ ਹਫ਼ਤੇ ਹੋ ਗਏ ਹਨ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਹੌਲੀ ਹੌਲੀ ਘੱਟ ਰਹੀ ਟੈਸਟ ਸਕਾਰਾਤਮਕ ਦਰ ਅਤੇ ਵਧਦੀ ਰਿਕਵਰੀ ਰੇਟ ਬਾਰੇ ਵੀ ਜਾਣਕਾਰੀ ਦਿੱਤੀ ਹੈ। ਵਿਚਾਰ-ਵਟਾਂਦਰੇ ਵਿੱਚ ਕਿਹਾ ਗਿਆ ਸੀ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ, ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਦੇ ਯਤਨਾਂ ਦੇ ਨਤੀਜੇ ਵਜੋਂ ਜਿਹੜੇ ਕੇਸ ਪ੍ਰਤੀ ਦਿਨ 4 ਲੱਖ ਤੋਂ ਵੱਧ ਆ ਰਹੇ ਸਨ, ਹੁਣ ਉਨ੍ਹਾਂ ਵਿੱਚ ਕਮੀ ਆਈ ਹੈ।
ਇਸ ਤੋਂ ਇਲਾਵਾ ਬੈਠਕ ਦੌਰਾਨ ਅਧਿਕਾਰੀਆਂ ਦੀ ਤਰਫੋਂ ਰਾਜ ਅਤੇ ਜ਼ਿਲ੍ਹਾ ਪੱਧਰੀ ਸਥਿਤੀ, ਟੈਸਟਿੰਗ, ਆਕਸੀਜਨ ਦੀ ਉਪਲਬਧਤਾ, ਸਿਹਤ ਦੇ ਬੁਨਿਆਦੀ ਢਾਂਚੇ, ਟੀਕਾਕਰਣ ਰੋਡਮੈਪ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰਦੇਸ਼ ਦਿੱਤਾ ਹੈ ਕਿ ਕੋਵਿਡ -19 ਦੀ ਜਾਂਚ ਨੂੰ ਉੱਚ ਲਾਗ ਵਾਲੇ ਖੇਤਰ ਵਿੱਚ ਵਧਾਉਣ ਦੀ ਜ਼ਰੂਰਤ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਨਿਰਦੇਸ਼ ਦਿੱਤਾ ਕਿ ਪੇਂਡੂ ਖੇਤਰਾਂ ਵਿੱਚ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਇੱਕ ਵੰਡ ਯੋਜਨਾ ਤਿਆਰ ਕੀਤੀ ਜਾਵੇ। ਇਸ ਵਿੱਚ ਆਕਸੀਜਨ ਕੰਸਨਟ੍ਰੈਟਰ ਦਾ ਪ੍ਰਬੰਧ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ, ਟੀਕੇ ਦੀ ਉਪਲਬਧਤਾ ਲਈ ਭਵਿੱਖ ਦੇ ਰੋਡ-ਮੈਪ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਟੀਮਾਂ ਨੂੰ ਤੇਜ਼ ਕਰਨ ਲਈ ਅਧਿਕਾਰੀਆਂ ਨੂੰ ਸੂਬਿਆਂ ਨਾਲ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਸ੍ਰੀਨਗਰ ਦੇ ਸੀਆਰਪੀਐਫ ਕੈਂਪ ‘ਤੇ ਪੈਟਰੋਲ ਬੰਬ ਨਾਲ ਹਮਲਾ
ਮੀਟਿੰਗ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਪਿੰਡਾਂ ਵਿੱਚ ਘਰ-ਘਰ ਜਾਕੇ ਸਰਵੇਖਣ ਅਤੇ ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਸਾਰੇ ਲੋੜੀਂਦੇ ਉਪਕਰਣਾਂ ਨਾਲ ਮਜ਼ਬੂਤ ਬਣਾਉਣ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਆਕਸੀਜਨ ਸਪਲਾਈ ਦੀ ਢੁਕਵੀਂ ਵੰਡ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਸਾਬਕਾ ਕੇਂਦਰੀ ਮੰਤਰੀ ਦਾ ਮੋਦੀ ਸਰਕਾਰ ਦੇ ਵਾਅਦੇ ‘ਤੇ ਤੰਜ, ਕਿਹਾ – ‘ਸੱਚਾਈ ਸਿਰਫ Maximum Ego ਤੇ’
ਪੀਐਮ ਮੋਦੀ ਨੇ ਕੁੱਝ ਰਾਜਾਂ ਵਿੱਚ ਵੈਂਟੀਲੇਟਰ ਦੀ ਵਰਤੋਂ ਨਾ ਕਰਨ ਦੀਆ ਖਬਰਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ‘ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਪੀਐਮ ਮੋਦੀ ਨੇ ਨਿਰਦੇਸ਼ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਵੈਂਟੀਲੇਟਰਾਂ ਦੀ ਸਥਾਪਨਾ ਅਤੇ ਸੰਚਾਲਨ ਦਾ ਤੁਰੰਤ ਆਡਿਟ ਕੀਤਾ ਜਾਵੇ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਕਿਹਾ ਕਿ ਜੇ ਜਰੂਰੀ ਹੋਇਆ ਤਾਂ ਸਿਹਤ ਕਰਮਚਾਰੀਆਂ ਨੂੰ ਵੈਂਟੀਲੇਟਰਾਂ ਦੇ ਸੰਚਾਲਨ ਸੰਬੰਧੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।