Pm modi important meeting : ਦੇਸ਼ ਵਿੱਚ ਕੋਰੋਨਾ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਰ ਦਿਨ ਪਿੱਛਲੇ ਦਿਨ ਨਾਲੋਂ ਜਿਆਦਾ ਨਵੇਂ ਕੋਰੋਨਾ ਕੇਸ ਦਰਜ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਪਿੱਛਲੇ 24 ਘੰਟਿਆਂ ਵਿੱਚ 273,810 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1619 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹਾਲਾਂਕਿ, 1,44,178 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 261,500 ਨਵੇਂ ਕੇਸ ਆਏ ਸਨ। ਪਰ ਹੁਣ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਅੱਜ 11:30 ਵਜੇ ਕੋਰੋਨਾ ਦੀ ਸਥਿਤੀ ਦੇ ਸੰਬੰਧ ਵਿੱਚ ਇੱਕ ਮਹੱਤਵਪੂਰਨ ਬੈਠਕ ਕਰਨ ਜਾ ਰਹੇ ਹਨ। ਦੇਸ਼ ਭਰ ਵਿੱਚ ਹਲਾਤਾਂ ਦੀ ਨਿਗਰਾਨੀ ਕਰਨ ਲਈ, ਪ੍ਰਧਾਨਮੰਤਰੀ ਸਿਹਤ ਅਤੇ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਦੇ ਸਾਰੇ ਅਧਿਕਾਰੀਆਂ ਨਾਲ ਇੱਕ ਬੈਠਕ ਕਰਨਗੇ। ਇਸ ਦੌਰਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਦੁਪਹਿਰ 12 ਵਜੇ ਇੱਕ ਪ੍ਰੈਸ ਕਾਨਫਰੰਸ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਕੋਵਿਡ ਦੀ ਸਥਿਤੀ ‘ਤੇ ਲਗਾਤਾਰ ਬੈਠਕਾਂ ਕਰ ਰਹੇ ਹਨ। ਉਨ੍ਹਾਂ ਕੱਲ੍ਹ ਵੀ ਇੱਕ ਮੀਟਿੰਗ ਕੀਤੀ ਸੀ। ਅੱਜ ਦੀ ਮੀਟਿੰਗ ਵਿੱਚ ਸਿਹਤ ਸਕੱਤਰ, ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਪ੍ਰਧਾਨ ਮੰਤਰੀ ਦਫਤਰ ਦੇ ਸਾਰੇ ਵੱਡੇ ਅਧਿਕਾਰੀ ਮੌਜੂਦ ਰਹਿਣਗੇ। ਇਸ ਸਮੇਂ ਦੇ ਦੌਰਾਨ, ਤਿੰਨ ਮਹੱਤਵਪੂਰਨ ਵਿਸ਼ਿਆਂ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਇਹ ਟੀਕਾਕਰਣ, ਆਕਸੀਜਨ ਸਪਲਾਈ ਅਤੇ ਕੋਵਿਡ ਬੈੱਡ ਦੀ ਉਪਲਬਧਤਾ ਹਨ। ਹੁਣ ਸਭ ਦੀ ਨਜਰ ਵੀ ਇਸ ਬੈਠਕ ‘ਤੇ ਟਿਕੀ ਹੈ ਕੇ ਕੀ ਕੋਈ ਪਾਬੰਦੀਆਂ ਲਗਾਈਆਂ ਜਾਣਗੀਆਂ ਜਾ ਨਹੀਂ।
ਇਹ ਵੀ ਦੇਖੋ : Nihang Singh ਨੇ ਚਲਦੀ Interview ‘ਚ ਗੰਡਾਸੀ ਕੱਢਕੇ ਸਾਹਮਣੇ ਰੱਖ’ਤੀ, ਦੇ ਦਿੱਤੀ ਚੇਤਾਵਨੀ !