ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਸਾਲ 2022 ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ‘ਤੇ ਹਨ। ਯੂਰਪ ਦੀ ਯਾਤਰਾ ਦੌਰਾਨ ਪੀਐੱਮ ਮੋਦੀ ਸੋਮਵਾਰ ਨੂੰ ਬਰਲਿਨ ਪਹੁੰਚੇ, ਜਿੱਥੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਭਾਈਚਾਰਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦੀ ਉਡੀਕ ਕਰਦਿਆਂ ‘2024: ਮੋਦੀ ਵਨਸ ਮੋਰ’ ਦਾ ਨਾਅਰਾ ਲਗਾਇਆ। ‘2024, ਮੋਦੀ ਵਨਸ ਮੋਰ’ ਦਾ ਨਾਅਰਾ ਉਦੋਂ ਗੂੰਜਿਆ ਜਦੋਂ ਇੱਕ ਆਡੀਟੋਰੀਅਮ ਵਿੱਚ ਇਕੱਠੇ ਹੋਏ ਲੋਕਾਂ ਨੇ ਤਾੜੀਆਂ ਮਾਰੀਆਂ ਅਤੇ ਭਾਰਤੀ ਝੰਡੇ ਲਹਿਰਾਏ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਈ ਦੇਸ਼ਾਂ ਵਿੱਚ ਡਾਇਸਪੋਰਾ ਸਮਾਗਮਾਂ ਨੂੰ ਸੰਬੋਧਿਤ ਕੀਤਾ।
ਪੀਐਮ ਨੇ ਸੰਬੋਧਨ ਦੌਰਾਨ ਕਿਹਾ,” ਮੈਂ ਤੁਹਾਡੇ ਨਾਲ ਕਰੋੜਾਂ ਭਾਰਤੀਆਂ ਦੀਆਂ ਸਮਰੱਥਾਵਾਂ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਅਤੇ ਉਨ੍ਹਾਂ ਦੀ ਗੁਣਗਾਨ ਕਰਨਾ ਚਾਹੁੰਦਾ ਹਾਂ। ਜਦੋਂ ਮੈਂ ਕਰੋੜਾਂ ਭਾਰਤੀਆਂ ਦੀ ਗੱਲ ਕਰਦਾ ਹਾਂ, ਤਾਂ ਇਸ ਵਿੱਚ ਸਿਰਫ਼ ਉੱਥੇ ਰਹਿਣ ਵਾਲੇ ਲੋਕ ਹੀ ਨਹੀਂ, ਸਗੋਂ ਇੱਥੇ ਰਹਿਣ ਵਾਲੇ ਲੋਕ ਵੀ ਸ਼ਾਮਿਲ ਹੁੰਦੇ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਸ਼ਬਦਾਂ ਵਿੱਚ ਦੁਨੀਆ ਦੇ ਕੋਨੇ-ਕੋਨੇ ਵਿੱਚ ਰਹਿਣ ਵਾਲੀ ਮਾਂ ਭਾਰਤੀ ਦੇ ਸਾਰੇ ਬੱਚੇ ਸ਼ਾਮਿਲ ਹਨ। ਭਾਰਤ ਦੇ ਲੋਕਾਂ ਨੇ ਇੱਕ ਬਟਨ ਦਬਾ ਕੇ ਪਿਛਲੇ ਤਿੰਨ ਦਹਾਕਿਆਂ ਦੇ ਸਿਆਸੀ ਤੌਰ ‘ਤੇ ਅਸਥਿਰ ਮਾਹੌਲ ਨੂੰ ਖਤਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਵਿੱਤ ਮੰਤਰੀ ਹਰਪਾਲ ਚੀਮਾ ਦਾ ਐਲਾਨ-‘ਲੋਕ ‘ਖੁਦ’ ਬਣਾਉਣਗੇ ਪੰਜਾਬ ਦਾ ਬਜਟ, ਪੋਰਟਲ ਕੀਤਾ ਲਾਂਚ’
ਇਸ ਦੇ ਨਾਲ ਹੀ ਪੀਐਮ ਮੋਦੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਸੁਧਾਰਾਂ ਰਾਹੀਂ ਦੇਸ਼ ਨੂੰ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਸੁਧਾਰਾਂ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਲੋੜ ਹੈ। ਅੱਜ ਭਾਰਤ ਜੀਵਨ ਦੀ ਗੁਣਵੱਤਾ, ਸਿੱਖਿਆ ਦੀ ਗੁਣਵੱਤਾ ਅਤੇ ਹੋਰ ਸਾਰੇ ਖੇਤਰਾਂ ਵਿੱਚ ਅੱਗੇ ਵੱਧ ਰਿਹਾ ਹੈ। ਦੇਸ਼, ਨੌਕਰਸ਼ਾਹੀ, ਸਰਕਾਰੀ ਦਫ਼ਤਰ ਉਹੀ ਹਨ, ਹੁਣ ਸਾਨੂੰ ਬਿਹਤਰ ਨਤੀਜੇ ਮਿਲ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: