PM Modi in Gujarat today: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ 15 ਦਸੰਬਰ ਨੂੰ ਗੁਜਰਾਤ ਦੇ ਕੱਛ ਦਾ ਦੌਰਾ ਕਰਨਗੇ । ਉਹ ਇੱਥੇ ਵੱਖ-ਵੱਖ ਤਿੰਨ ਪ੍ਰੋਜੈਕਟਾਂ ਦਾ ਭੂਮੀ ਪੂਜਨ ਕਰਨਗੇ । ਪ੍ਰਧਾਨ ਮੰਤਰੀ ਦੁਨੀਆ ਦੇ ਸਭ ਤੋਂ ਵੱਡੇ ਨਵੀਨੀਕਰਣ ਸੋਲਰ ਪ੍ਰਾਜੈਕਟ ਦਾ ਭੂਮੀ ਪੂਜਨ ਵੀ ਕਰਨਗੇ । ਪ੍ਰਧਾਨਮੰਤਰੀ ਕੱਛ ਦੇ ਮਾਂਡਵੀ ਵਿੱਚ ਲਗਾਏ ਜਾਣ ਵਾਲੇ ਡਿਸੇਲਿਨੇਸ਼ਨ ਪਲਾਂਟ ਦਾ ਵੀ ਭੂਮੀ ਪੂਜਨ ਕਰਨਗੇ ।
ਦਰਅਸਲ, PM ਮੋਦੀ ਦੁਪਹਿਰ ਲਗਭਗ 12.30 ਵਜੇ ਕੱਛ ਪਹੁੰਚਣਗੇ, ਜਿੱਥੋਂ ਉਹ ਸਫੇਦ ਰਣ ਵਿੱਚ ਆਉਣਗੇ । ਇੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਜੀਟਲ ਮਾਧਿਅਮ ਜ਼ਰੀਏ ਖਾਵੜਾ ਵਿੱਚ ਸਭ ਤੋਂ ਵੱਡੇ ਨਵਿਆਉਣਯੋਗ ਸੌਰ ਪ੍ਰਾਜੈਕਟ ਅਤੇ ਡਿਸੇਲਿਨੇਸ਼ਨ ਪਲਾਂਟ ਦਾ ਭੂਮੀ ਪੂਜਨ ਕਰਨਗੇ । ਪ੍ਰਧਾਨਮੰਤਰੀ ਕੱਛ ਦੇ ਸਫੇਦ ਰਣ ਵਿੱਚ ਡੁੱਬਦਾ ਸੂਰਜ ਵੀ ਵੇਖਣਗੇ ਅਤੇ ਨਾਲ ਹੀ ਇੱਥੇ ਆਯੋਜਿਤ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਦਾ ਵੀ ਆਨੰਦ ਲੈਣਗੇ । ਸ਼ਾਮ ਕਰੀਬ 7.30 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਮੋਦੀ ਦਿੱਲੀ ਲਈ ਰਵਾਨਾ ਹੋਣਗੇ।
ਕੱਛ ਦੇ ਖਾਵੜਾ ਵਿੱਚ ਬਣਨ ਵਾਲੇ ਵਿਸ਼ਵ ਦੇ ਸਭ ਤੋਂ ਵੱਡੇ ਨਵੀਨੀਕਰਣ ਸੋਲਰ ਪਲਾਂਟ ਦਾ ਭੂਮੀ ਪੂਜਨ ਪੀਐੱਮ ਮੋਦੀ ਕਰਨਗੇ, ਇਸ ਦੀ ਸਮਰੱਥਾ 30,000 ਮੈਗਾਵਾਟ ਹੋਵੇਗੀ । ਇਸ ਤੋਂ ਇਲਾਵਾ ਸੋਲਰ ਵਿੰਡ ਐਨਰਜੀ ਪਾਰਕ ਵਿੱਚ NTPC 4,750 ਮੈਗਾਵਾਟ ਦਾ ਸੋਲਰ ਵਿੰਡ ਪਾਰਕ ਬਣਾਏਗੀ, ਜੋ 9,500 ਹੈਕਟੇਅਰ ਜ਼ਮੀਨ ‘ਤੇ ਤਿਆਰ ਹੋਵੇਗਾ । ਜਦੋਂ ਕਿ ਡਿਸੇਲਿਨੇਸ਼ਨ ਪਲਾਂਟ ਕੱਛ ਦੇ ਮਾਂਡਵੀ ਵਿੱਚ ਬਣਾਇਆ ਜਾਵੇਗਾ । ਇਸ ਪਲਾਂਟ ਰਾਹੀਂ ਸਮੁੰਦਰ ਦੇ ਖਾਰੇ ਪਾਣੀ ਨੂੰ ਮਿੱਠੇ ਪੀਣ ਵਾਲੇ ਪਾਣੀ ਵਿੱਚ ਬਦਲ ਦਿੱਤਾ ਜਾਵੇਗਾ। ਇਸ ਦੀ ਸਮਰੱਥਾ 1000 ਲੱਖ ਲੀਟਰ ਹੋਵੇਗੀ । ਇਸ ਡਿਸੇਲਿਨੇਸ਼ਨ ਪਲਾਂਟ ਦੇ ਸ਼ੁਰੂ ਹੋਣ ਨਾਲ ਕੱਛ ਦੇ ਰਣ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਫ਼ੀ ਹੱਦ ਤੱਕ ਘੱਟ ਜਾਵੇਗੀ।
ਇੱਥੇ ਪ੍ਰਧਾਨ ਮੰਤਰੀ ਸਵੇਰੇ ਕੱਛ ਦੇ ਸਫੇਦ ਰਣ ਪਹੁੰਚਣਗੇ, ਜਿੱਥੇ ਪ੍ਰਧਾਨ ਮੰਤਰੀ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ ਅਤੇ ਇਥੋਂ ਦੋਵੇਂ ਪ੍ਰੋਜੈਕਟ ਦੀ ਸ਼ੁਰੂਆਤ ਵੀ ਕਰਨਗੇ । ਪ੍ਰਧਾਨ ਮੰਤਰੀ ਲਈ ਕੱਛ ਦੇ ਇਸੇ ਸਫੇਦ ਰਣ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਯੋਜਨ ਰੱਖਿਆ ਗਿਆ ਹੈ, ਜਿਸ ਵਿੱਚ ਗੁਜਰਾਤੀ ਲੋਕ ਸੰਗੀਤ ਦੇ ਗਾਇਕ ਓਸਮ ਮੀਰ ਅਤੇ ਗੀਤਾ ਰਬਾਰੀ ਪੇਸ਼ ਕਰਨਗੇ ।
ਦੱਸ ਦੇਈਏ ਕਿ ਪ੍ਰਧਾਨਮੰਤਰੀ ਦਾ ਦੌਰਾ ਕੱਛ ਦੇ ਰਣ ਵਿੱਚ ਇਸ ਲਈ ਖਾਸ ਮੰਨਿਆ ਜਾਂਦਾ ਹੈ ਕਿਉਂਕਿ ਇਹ ਉਹੀ ਸਫੇਦ ਰਣ ਹੈ ਜਿਸਨੂੰ ਟੂਰਿਸਟ ਡੇਸਟੀਨੇਸ਼ਨ ਬਣਾਉਣ ਲਈ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਸ਼ੁਰੂਆਤ ਕੀਤੀ ਸੀ। ਹੁਣ ਇਹ ਇਲਾਕਾ ਸੈਲਾਨੀਆਂ ਵਿਚਾਲੇ ਬਹੁਤ ਮਸ਼ਹੂਰ ਹਨ ਅਤੇ ਹਰ ਸਾਲ ਹਜ਼ਾਰਾਂ ਲੋਕ ਇੱਥੇ ਘੁੰਮਣ ਆਉਂਦੇ ਹਨ।