ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਹੈਦਰਾਬਾਦ ਵਿੱਚ 11ਵੀਂ ਸਦੀ ਦੇ ਭਗਤੀ ਸੰਤ ਸ਼੍ਰੀ ਰਾਮਾਨੁਜਾਚਾਰੀਆ ਦੀ ਯਾਦ ਵਿੱਚ ਤਿਆਰ ਕੀਤੇ ਗਏ ਸਟੈਚੂ ਆਫ਼ ਇਕੁਐਲਿਟੀ ਦਾ ਉਦਘਾਟਨ ਕੀਤਾ ਸੀ । ਇਸ ਦੌਰਾਨ ਪ੍ਰਧਾਨ ਮੰਤਰੀ ਧਾਰਮਿਕ ਪਹਿਰਾਵਾ ਪਾਏ ਅਤੇ ਮੱਥੇ ‘ਤੇ ਚੰਦਨ ਲਗਾਏ ਹੋਏ ਦਿਖਾਈ ਦਿੱਤੇ । ਇਸ ਪਹਿਰਾਵੇ ਵਿੱਚ ਉਨ੍ਹਾਂ ਦੀ ਤਸਵੀਰ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ‘ਤੇ #MyPM ਟ੍ਰੈਂਡ ਕਰਨ ਲੱਗ ਗਿਆ ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਧਾਨ ਮੰਤਰੀ ਨੂੰ ਆਪਣੇ ਮੱਥੇ ‘ਤੇ ਚੰਦਨ-ਤਿਲਕ ਅਤੇ ਰਵਾਇਤੀ ਹਿੰਦੂ ਧਾਰਮਿਕ ਪਹਿਰਾਵੇ ਵਿੱਚ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਕੇਦਾਰਨਾਥ ਅਤੇ ਹਾਲ ਹੀ ਵਿੱਚ ਕਾਸ਼ੀ ਵਿਸ਼ਵਨਾਥ ਕੋਰੀਡੋਰ ਦੇ ਉਦਘਾਟਨ ਦੌਰਾਨ ਵੀ ਉਹ ਆਪਣੇ ਪਹਿਰਾਵੇ ਨੂੰ ਲੈ ਕੇ ਚਰਚਾ ਵਿੱਚ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2019 ਵਿੱਚ ਕੇਦਾਰਨਾਥ ਯਾਤਰਾ ਦੌਰਾਨ ਗੁਫਾ ਵਿੱਚ ਧਿਆਨ ਕਰਦੇ ਹੋਏ ਦੀ ਤਸਵੀਰ ਸਾਹਮਣੇ ਆਈ ਸੀ, ਜੋ ਚਰਚਾ ਦਾ ਵਿਸ਼ਾ ਬਣੀ । ਇਸ ਦੌਰਾਨ ਉਨ੍ਹਾਂ ਨੇ ਭਗਵੇਂ ਰੰਗ ਦਾ ਲੰਬਾ ਪਹਿਰਾਵਾ ਪਾਇਆ ਹੋਇਆ ਸੀ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਦੁਨੀਆ ਨੂੰ ਕਿਹਾ ਅਲਵਿਦਾ, 92 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਦੱਸ ਦੇਈਏ ਕਿ ਸ਼ਨੀਵਾਰ ਨੂੰ ਸਟੈਚੂ ਆਫ਼ ਇਕੁਐਲਿਟੀ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਬਸੰਤ ਪੰਚਮੀ ਦੇ ਦਿਨ ਰਾਮਾਨੁਜਾਚਾਰੀਆ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ । ਮੈਂ ਪ੍ਰਾਰਥਨਾ ਕਰਦਾ ਹਾਂ ਕਿ ਰਾਮਾਨੁਜਾਚਾਰੀਆ ਨੇ ਜੋ ਉਪਦੇਸ਼ ਦਿੱਤਾ ਉਹ ਦੁਨੀਆ ਦਾ ਮਾਰਗ ਦਰਸ਼ਨ ਕਰਨ।
ਸਾਡੇ ਗੁਰੂਆਂ ਦੀਆਂ ਮੂਰਤੀਆਂ ਗਿਆਨ ਪ੍ਰਾਪਤੀ ਦਾ ਰਸਤਾ ਹਨ। ਉਨ੍ਹਾਂ ਕਿਹਾ ਸੀ ਕਿ ਰਾਮਾਨੁਜਾਚਾਰੀਆ ਦੀ ਮੂਰਤੀ ਗਿਆਨ ਦਾ ਪ੍ਰਤੀਕ ਹੈ। ਇਹ ਮੂਰਤੀ ਇੱਕ ਵਾਰ ਫਿਰ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਨੂੰ ਮਜ਼ਬੂਤ ਕਰੇਗੀ। ਰਾਮਾਨੁਜਾਚਾਰੀਆ ਜੀ ਨੇ ਸਾਲਾਂ ਦੀ ਯਾਤਰਾ ਅਤੇ ਸਿੱਖਿਆ ਰਾਹੀਂ ਜੋ ਕੁਝ ਹਾਸਲ ਕੀਤਾ ਉਹ ਹੁਣ ਇੱਥੇ ਉਪਲਬਧ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: